ਦਸੂਹਾ,(ਰਾਜਦਾਰ ਟਾਇਮਸ): ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿੱਖੇ ਕੀਤੇ ਗਏ, ਸਾਦੇ ਸਮਾਗਮ ਵਿੱਚ ਵਿਧਾਇਕ ਕਰਮਬੀਰ ਸਿੰਘ ਘੁਮੰਣ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ।ਉਨ੍ਹਾਂ ਵੱਲੋਂ ਸਾਇੰਸ ਵਿਸ਼ੇ ਦੇ ਵਿਵਹਾਰਕ ਗਿਆਨ ਵਿੱਚ ਵਾਧਾ ਕਰਨ ਲਈ ਸਕੂਲ ਵਿੱਚ ਬਣੀ ਸਟੈਮ ਲੈਬ ਦਾ ਉਦਘਾਟਨ ਕੀਤਾ ਅਤੇ ਸਾਲ 2022-23 ਸੈਸ਼ਨ ਲਈ ਸਕੂਲ ਦੇ ਦਾਖਲਾ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਦਾਖਲਾ ਪੋਸਟਰ ਜਾਰੀ ਕੀਤਾ।

ਉਨ੍ਹਾਂ ਆਪਣੇ ਸੰਬੋਧਨ ਵਿੱਚ ਮਾਂਪਿਆ ਨੂੰ ਕਿਹਾ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉ ਅਤੇ ਸਰਕਾਰ ਵੱਲੋਂ ਵਿੱਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਦਾ ਫਾਇਦਾ ਉਠਾਇਆ ਜਾਵੇ।ਉਨ੍ਹਾਂ ਵੱਲੋਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਜੋ ਵੀ ਸਕੀਮ ਆਵੇਗੀ, ਉਸ ਨੂੰ ਪਹਿਲ ਦੇ ਅਧਾਰ ਤੇ ਸਕੂਲ ਨੂੰ ਮੁਹਈਆ ਕਰਵਾਇਆ ਜਾਵੇਗਾ।ਅੰਤ ਵਿੱਚ ਸਕੂਲ ਪਿੰਸੀਪਲ ਅਨੀਤਾ ਪਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿਂਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਅਨੀਤਾ ਪਾਲ, ਬੈਰਨਦੀਪ ਸਿੰਘ, ਲੈਕ.ਪੰਕਜ ਰੱਤੀ, ਐਮਸੀ ਸੰਤੋਖ ਸਿੰਘ ਤੋਖੀ, ਸੋਨੂ ਖਾਲਸਾ, ਰਾਮ ਸ਼ਰਨ, ਮਾਸਟਰ ਨਰਿੰਦਰ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ।