ਕਾਂਗਰਸ ਪਾਰਟੀ ਨੇ ਅਗਰਵਾਲ ਸਮਾਜ ਨੂੰ ਉੱਚਾ ਚੁੱਕਣ ਲਈ ਮਿੱਤਲ ਵੱਲੋੰ ਕੀਤੀ ਮਿਹਨਤ ਦਾ ਦਿੱਤਾ ਫਲ
ਭਵਾਨੀਗੜ੍ਹ,(ਵਿਜੈ ਗਰਗ): ਅਗਰਵਾਲ ਸਮਾਜ ਪ੍ਰਤੀ ਸਮਰਪਣ ਭਾਵਨਾ ਨੂੰ ਦੇਖਦਿਆਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਸਿਫਾਰਸ਼ ‘ਤੇ ਪੰਜਾਬ ਸਰਕਾਰ ਵੱਲੋੰ ਕਾਂਗਰਸ ਪਾਰਟੀ ਦੇ ਯੂਥ ਆਗੂ ਅਤੇ ਅਗਰਵਾਲ ਸਭਾ ਭਵਾਨੀਗੜ੍ਹ ਦੇ ਪ੍ਰਧਾਨ ਵਰਿੰਦਰ ਮਿੱਤਲ ਨੂੰ ਅਗਰਵਾਲ ਭਲਾਈ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
ਮਿੱਤਲ ਦੀ ਇਸ ਨਿਯੁਕਤੀ ‘ਤੇ ਅਗਰਵਾਲ ਸਮਾਜ ਦੇ ਭਾਈਚਾਰੇ ਨੇ ਮਾਣ ਮਹਿਸੂਸ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਰਵਾਲ ਸਭਾ ਭਵਾਨੀਗੜ੍ਹ ਦੇ ਪ੍ਰਧਾਨ ਰਹਿੰਦਿਆਂ ਵਰਿੰਦਰ ਮਿੱਤਲ ਨੇ ਅਗਰਵਾਲ ਸਮਾਜ ਦੀ ਭਲਾਈ ਲਈ ਕੀਤੇ ਕੰਮ ਮੀਲ ਪੱਥਰ ਹਨ।ਮੰਤਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਅਗਰਵਾਲ ਸਮਾਜ ਨੂੰ ਉੱਚਾ ਚੁੱਕਣ ਲਈ ਵਰਿੰਦਰ ਮਿੱਤਲ ਵੱਲੋੰ ਕੀਤੀ ਮਿਹਨਤ ਦਾ ਫਲ ਦਿੱਤਾ ਹੈ, ਹੁਣ ਉਹ ਸਮਾਜ ਤੇ ਸਰਕਾਰ ਵਿਚਕਾਰ ਪੁਲ ਦਾ ਕੰਮ ਕਰਨਗੇ। ਮਿੱਤਲ ਨੇ ਕਿਹਾ ਕਿ ਕਿਹਾ ਕਿ ਉਨ੍ਹਾਂ ਨੂੰ ਸੌੰਪੀ ਗਈ ਜੁੰਮੇਵਾਰੀ ਨੂੰ ਉਹ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ।ਮਿੱਤਲ ਦੀ ਨਿਯੁਕਤੀ ‘ਤੇ ਅਗਰਵਾਲ ਭਾਇਚਾਰੇ ਦੇ ਬ੍ਰਿਜ ਲਾਲ ਮਿੱਤਲ, ਡਾ.ਧਰਮਪਾਲ ਗੋਇਲ, ਵਿਜੈ ਗਰਗ, ਜੀਵਨ ਗੋਇਲ, ਅਸ਼ੋਕ ਗੋਇਲ, ਅਨਿਲ ਕਾਂਸਲ, ਦਿਵੇਸ਼ ਕੁਮਾਰ ਬੱਬੀ, ਅਨਿਲ ਮਿੱਤਲ, ਗੋਲਡੀ ਮਿੱਤਲ, ਚਮੇਲ ਦਾਸ ਮਿੱਤਲ, ਫਕੀਰ ਚੰਦ ਸਿੰਗਲਾ, ਮਨਦੀਪ ਬਾਂਸਲ, ਸੁਨੀਲ ਮਿੱਤਲ, ਵਰਿੰਦਰ ਸਿੰਗਲਾ, ਵਿਨੋਦ ਸਿੰਗਲਾ, ਪ੍ਰੇਮ ਚੰਦ ਗਰਗ ਤੋੰ ਇਲਾਵਾ ਕਾਂਗਰਸੀ ਆਗੂ ਪ੍ਰਦੀਪ ਕੱਦ, ਵਰਿੰਦਰ ਪੰਨਵਾਂ, ਬਲਵਿੰਦਰ ਪੂਨੀਆ, ਸੰਜੂ ਵਰਮਾ, ਸੰਜੀਵ ਲਾਲਕਾ, ਇਕਬਾਲ ਤੂਰ ਆਦਿ ਵੱਲੋੰ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।