ਸੜਕ ਦੇ ਦੋਨੋ ਸਾਇਡਾ ਤੇ ਚੇਤਾਵਨੀ ਬੋਰਡ ਵੀ ਨਹੀ ਨਹੀ ਲੱਗੇ
ਬਲਾਚੌਰ,(ਜਤਿੰਦਰ ਕਲੇਰ): ਸਹਿਰ ਦੀ ਨਗਰ ਕੌਸਲ ਵਲੋਂ ਜਮੀਨਦੋਜ ਪਾਇਆ ਗਿਆ।ਸੀਵਰ ਲੋਕਾਂ ਦੀ ਪ੍ਰੇ਼ਸ਼ਾਨੀ ਦਾ ਉਸ ਵੇਲੇ ਸਬੱਬ ਬਣ ਗਿਆ ਜਦੋਂ ਵਿਭਾਗ ਦੇ ਅਧਿਕਾਰੀਆ ਵਲੋਂ ਗੜਸੰ਼ਕਰ ਰੋਡ ਦੇ ਪਿੰਡ ਸਿਆਣਾ ਵਿਖੇ ਸੜਕ ਦੇ ਦੋਨੋਂ ਸਾਇਡਾ ਤੇ ਸੜਕ ਤੇ ਕੰਮ ਚੱਲਦਾ ਹੋਣ ਬਾਬਤ ਕੋਈ ਵੀ ਸੂਚਨਾ ਬੋਰਡ ਲਗਾਏ ਵਗੈਰ ਹੀ ਸੜਕ ਵਿਚਕਾਰ ਤੋਂ ਪੁੱਟਣੀ ਸੁਰੂ ਕਰ ਦਿੱਤੀ ਗਈ।ਸੜਕ ਦੇ ਇੱਕ ਪਾਸੇ ਤੋਂ ਦੂਜੀ ਸਾਇਡ ਨੂੰ ਜੇਸੀਬੀ ਨਾਲ ਪੁੱਟਿਆ ਗਿਆ ਅਤੇ ਸ਼ਹਿਰ ਦੇ ਸੀਵਰ ਕੁਨੈਕਸ਼ਨ ਨੂੰ ਪਿੰਡ ਸਿਆਣਾ ਨਾਲ ਜੋੜਿਆ ਜਾ ਰਿਹਾ ਸੀ। ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਪਿਆ।ਉਥੇ ਹੀ ਦੂਜੀ ਸਾਇਡ ਜਿਹੜੀ ਕਿ ਟਰੈਫਿਕ ਨੂੰ ਚਾਲੂ ਰੱਖਣ ਲਈ ਪੱਧਰੀ ਤੱਕ ਨਹੀ ਕੀਤੀ ਸੀ ਤੋਂ ਲੰਘਣ ਵਾਲੇ ਵਾਹਨ ਬੁਰੀ ਤਰ੍ਹਾਂ ਫਸਦੇ ਵਿਖਾਈ ਦਿੱਤੇ।ਵਿਭਾਗੀ ਅਧਿਕਾਰੀਆ ਦੀ ਇਸ ਅਣਗਹਿਲੀ ਕਾਰਨ ਲੋਕਾਂ ਨੂੰ ਆਪਣੀ ਮੰਜਿ਼ਲ ਤੇ ਪੁੱਜਣ ਲਈ, ਜਿੱਥੇ ਕਾਫੀ ਜ਼ੋਖਮ ਉਠਾਉਣਾ ਪਿਆ, ਉਥੇ ਹੀ ਦੇਰੀ ਵੀ ਹੋਈ।ਇਸ ਮੌਕੇ ਕੁੱਝ ਰਾਹਗੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਖਜ਼ਾਨੇ ਵਿੱਚੋ ਕ੍ਰੀਬ ਸਾਢੇ ਚਾਰ ਕਰੋੜ ਰੁਪਏ ਖਰਚ ਕਰਕੇ ਬਣਾਈ, ਇਸ ਤਾਜਾ ਸੜਕ ਨੂੰ ਪੁੱਟਣਾ ਤਾਂ ਸੁਰੂ ਕਰ ਦਿੱਤਾ ਹੈ।ਮਗਰ ਸੜਕ ਦੀ ਆਵਜਾਈ ਨੂੰ ਚਾਲੂ ਰੱਖਣ ਲਈ ਬਦਲਵੇ ਪ੍ਰਬੰਧ ਨਹੀ ਕੀਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਸੜਕ ਵਿਚਕਾਰ ਕੰਮ ਚੱਲਦਾ ਹੋਣ ਬਾਬਤ ਕਿਸੇ ਵੀ ਤਰ੍ਹਾਂ ਦੇ ਦੋਨੋ ਸਾਇਡਾ ਤੇ ਚੇਤਾਵਨੀ ਬੋਰਡ ਤੱਕ ਨਹੀ ਲਗਾਏ ਗਏ।ਜਿਸ ਕਾਰਨ ਗੜਸੰ਼ਕਰ ਤੋਂ ਬਲਾਚੌਰ ਵੱਲ ਨੂੰ ਆਉਣ ਵਾਲੇ ਵਾਹਨਾ ਨੂੰ ਮੁੜ ਬਾਈਪਾਸ ਵਾਪਿਸ ਜਾਣਾ ਪਿਆ।ਏਸੇ ਦੂਜੀ ਸਾਇਡ ਦੇ ਵਾਹਨਾ ਚਾਲਕਾ ਨੂੰ ਵੀ ਮੁਸਿ਼ਕਲਾ ਦਾ ਸਾਹਮਣਾ ਕਰਨਾ ਪਿਆ। ਲੋਕਾ ਦਾ ਕਹਿਣਾ ਹੈ ਕਿ ਜਦੋਂ ਸੀਵਰ ਪਾਇਆ ਸੀ ਅਤੇ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਸੀ।ਉਸ ਵੇਲੇ ਕੀ ਨਗਰ ਕੌਸਲ ਸੁੱਤੀ ਪਈ, ਜਿਨ੍ਹਾਂ ਵਲੋਂ ਉਸ ਵੇਲੇ ਕੁਨੈਕਸ਼ਨ ਨਹੀ ਦਿੱਤਾ। ਅਜਿਹੇ ਕੰਮ ਉਸ ਵੇਲੇ ਕਰਨੇ ਚਾਹੀਦੇ ਸਨ।ਜਿਹੜੇ ਕਿ ਹੁਣ ਕੀਤੇ ਜਾ ਰਹੇ ਹਨ ਅਤੇ ਇਸ ਨਾਲ ਲੋਕ ਖੱਜਲ-ਖੁਆਰ ਹੋ ਰਹੇ ਹਨ।
ਇਸ ਸਬੰਧ ਵਿੱਚ ਪੀਡਬਲਯੂਡੀ ਦੇ ਐਸਡੀਓ ਲਵਲੀਨ ਸਿੰਘ ਨਾਲ ਇਸ ਸੜਕ ਨੂੰ ਪੁੱਟੇ ਜਾਣ ਬਾਬਤ ਗੱਲ ਕੀਤੀ ਤਾਂ ਉਹਨਾਂ ਮੁੜ ਕਾਲ ਕਰਕੇ ਦੱਸਣ ਦੀ ਗੱਲ ਆਖੀ, ਮਗਰ ਖਬਰ ਲਿਖੇ ਜਾਣ ਤੱਕ ਉਹਨਾਂ ਵਲੋਂ ਮੁੜ ਕੋਈ ਜਵਾਬ ਨਹੀ ਦਿੱਤਾ ਗਿਆ।