ਭਵਾਨੀਗੜ੍ਹ,(ਵਿਜੈ ਗਰਗ): ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਦੇ ਚੱਲਦਿਆਂ ਬਲਿਆਲ ਪਿੰਡ ਨੇੜੇ ਰਜਵਾਹੇ ਦਾ ਬਿਨ੍ਹਾਂ ਕਿਨਾਰਿਆਂ ਦੇ ਘੋਨਾ ਮੋਨਾ ਪੁਲ ਰੋਜਾਨਾ ਹੀ ਛੋਟੇ-ਵੱਡੇ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ।ਜਦਕਿ ਇੱਥੇ ਬੀਤੇ ਦੋ ਕੁ ਦਿਨ ਪਹਿਲਾਂ ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਬਾਵਜੂਦ ਇਸਦੇ ਸਬੰਧਤ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀੰਦ ‘ਚ ਸੁੱਤੇ ਦਿਖਾਈ ਦੇ ਰਹੇ ਹਨ। ਬੀਤੇ ਦਿਨ ਵੀ ਰਾਤ ਸਮੇੰ ਰਜਵਾਹੇ ‘ਚ ਡਿੱਗ ਜਾਣ ਕਾਰਨ ਮੋਟਰਸਾਇਕਲ ਸਵਾਰ ਇੱਕ ਨੌਜਵਾਨ ਆਪਣੀ ਜਾਨ ਗਵਾ ਬੈਠਾ ਅਤੇ ਹੋਰ ਵੀ ਕਈ ਲੋਕ ਰਜਵਾਹੇ ‘ਚ ਡਿੱਗ ਕੇ ਆਪਣੇ ਹੱਡ-ਪੈਰ ਤੁੜਵਾ ਚੁੱਕੇ ਹਨ।ਪਰੰਤੂ ਇੱਥੇ ਪ੍ਰਸ਼ਾਸਨ ਨੇ ਅਜਿਹੇ ਹਾਦਸਿਆਂ ਨੂੰ ਰੋਕਣ ਦੇ ਲਈ ਹੁਣ ਤੱਕ ਕੋਈ ਕਦਮ ਚੁੱਕਣ ਦੀ ਨਹੀੰ ਸੋਚੀ।ਜਿਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ।ਪ੍ਰਸ਼ਾਸਨ ਵੱਲੋੰ ਵਰਤੀ ਜਾ ਰਹੀ ਲਾਪਰਵਾਹੀ ਖਿਲਾਫ਼ ਇਕੱਤਰ ਹੋਏ ਰਜਵਾਹੇ ਦੇ ਨੇੜੇ ਸਥਿਤ ਦੁਕਾਨਦਾਰਾਂ ਨੇ ਰੋਸ ਜਤਾਉੰਦਿਆਂ ਜੋਰਦਾਰ ਨਾਅਰੇਬਾਜ਼ੀ ਕੀਤੀ ਤੇ ਪ੍ਰਸ਼ਾਸਨ ਤੋੰ ਰਜਵਾਹੇ ਦੇ ਪੁਲ ਦੀਆਂ ਕਿਨਾਰੀਆਂ ‘ਤੇ ਜਲਦ ਦੀਵਾਰ ਕਰਨ ਜਾਂ ਰੇਲਿੰਗ ਲਗਾਉਣ ਦੀ ਮੰਗ ਕੀਤੀ।ਇਸ ਮੌਕੇ ਰਵੀ ਧਰਮਸੋਤ, ਰਣਜੀਤ ਸਿੰਘ, ਕੁਲਦੀਪ ਸਿੰਘ, ਲਾਗੀ ਰਾਮ ਪ੍ਰਧਾਨ, ਕਸ਼ਮੀਰ ਸਿੰਘ, ਰਿੰਕੂ ਰਾਮ, ਗੋਪਾਲ ਚੰਦ, ਜੱਸੀ ਰਾਮ, ਦੀਪਕ ਕੁਮਾਰ, ਸੁਮਿਤ ਸ਼ਰਮਾ, ਅਮਰ ਪਾਲ ਆਦਿ ਹਾਜ਼ਰ ਸਨ।