ਭਵਾਨੀਗੜ੍ਹ,(ਵਿਜੈ ਗਰਗ): ਸੇਵਾ ਇੰਟਰਪ੍ਰਾਈਜ਼ਿਜ਼ ਟਾਈਲ ਫੈਕਟਰੀ ਵਿਖੇ ਸਥਿਤ ਯੂਥ ਵਿੰਗ ਵੱਲੋਂ ਰੱਖੀਂ  ਭਰਵੀਂ ਮੀਟਿੰਗ ’ਚ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਹੁੰਚਣ ’ਤੇ ਯੂਥ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਮੂਸੇਵਾਲੇ ਨੇ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ ਵਿੱਚ ਆਉਣ ਦਾ ਮਕਸਦ ਸਮਾਜ ਵਿਚ ਕੁਝ ਬਦਲਾਅ ਲਿਆ ਕੇ ਇਕ ਬਿਹਤਰ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਹੈ।ਉਨ੍ਹਾਂ ਕਿਹਾ ਕਿ ਰਾਜਨੀਤੀ ਨੂੰ ਨਿੱਜੀ ਦੁਸ਼ਮਣੀ ਦਾ ਖੇਤਰ ਨਹੀਂ ਬਣਾਉਣਾ ਚਾਹੀਦਾ, ਬਲਕਿ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਇਕ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ। ਇਸ ਮੌਕੇ ਤੇ ਬਲਾਕ ਸੰਮਤੀ ਦੇ ਚੇਅਰਮੈਨ ਚੇਅਰਮੈਨ ਵਰਿੰਦਰ ਪੰਨਵਾਂ, ਜਗਤਾਰ ਸਿੰਘ ਮੱਟਰਾਂ ਪੰਚਾਇਤ ਪ੍ਰਧਾਨ, ਗੁਰਜੀਵਨ ਸਿੰਘ ਸਰਪੰਚ, ਗੁਰਜੰਟ ਸਿੰਘ ਬਖੋਪੀਰ ਸਰਪੰਚ, ਪ੍ਰੇਮ ਸਿੰਘ ਦਿਆਲਪੁਰਾ, ਜਗਜੀਤ ਸਿੰਘ ਜੱਗੀ ਸੰਗਤਪੁਰਾ, ਸੁਖਵਿੰਦਰ ਸਿੰਘ ਟੋਨੀ ਕਾਕੜ੍ਹਾ, ਦਰਸ਼ਨ ਜੱਜ ਸਰਪੰਚ ਬਾਲਦ ਖੁਰਦ, ਗੁਰਦੀਪ ਸਿੰਘ ਗਹਿਲਾਂ, ਅਮਰ ਸਿੰਘ ਸਰਪੰਚ ਫਤਿਹਗੜ੍ਹ ਭਾਦਸੋਂ, ਜੀਵਨ ਸਿੰਘ ਪਿੰਡ ਸਕਰੌਦੀ, ਗੁਰਤੇਜ ਸਿੰਘ ਤੇਜੀ ਐਮਸੀ, ਸੁਖਵਿੰਦਰ ਸਿੰਘ ਲਾਲੀ ਐਮਸੀ, ਸੰਜੂ ਵਰਮਾ ਐਮਸੀ, ਇਕਬਾਲ ਸਿੰਘ ਐਮਸੀ, ਗੁਰਜੀਤ ਸਿੰਘ ਬੀਬੜੀ, ਜੀਤ ਸਿੰਘ ਕਪਿਆਲ, ਕੁਲਜੀਤ ਪੰਨਵਾਂ, ਗਰਜੀਤ ਸਿੰਘ ਬੀਬੜੀ, ਦਲਜੀਤ ਘੁਮਾਣ, ਲਾਡੀ ਸਰਪੰਚ ਝੁਨੀਰ, ਅਵਤਾਰ ਸਿੰਘ ਸੰਮਤੀ ਮੈਂਬਰ ਪਿੰਡ ਬਲਿਆਲ, ਰਾਧੇ ਸ਼ਾਮ ਸੰਮਤੀ ਮੈਂਂਬਰ ਨਦਾਮਪੁਰ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ।