ਹੁਸ਼ਿਆਰਪੁਰ,(): ਸਿਵਲ ਸਰਜਨ ਡਾਕਟਰ ਪਰਮਿੰਦਰ ਕੋਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜਿਲ੍ਹੇ ਵਿੱਚ ਮਿਸ਼ਨ ਇੰਦਰਧਨੁੱਸ਼ 4 ਦੀ ਸੁਰੂਆਤ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਪਰਮਿੰਦਰ ਕੋਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਮਿਸ਼ਨ ਇੰਦਰਧਨੁੱਸ਼ 4 ਵਿੱਚ 0 ਤੋਂ 2 ਸਾਲ ਦੇ ਬੱਚਿਆਂ ਨੂੰ ਸੰਪੂਰਨ ਟੀਕਾਕਰਨ ਵਾਸਤੇ ਸੁਰੂਆਤ ਕੀਤੀ ਤਾਂ ਕਿ ਜਿਨ੍ਹਾਂ ਬੱਚਿਆਂ ਨੂੰ ਅਜੇ ਤੱਕ 8 ਮਾਰੂ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਨਹੀਂ ਲੱਗੇ, ਉਨ੍ਹਾਂ ਬੱਚਿਆਂ ਨੂੰ ਇਸ ਪ੍ਰੋਗਰਾਮ ਰਾਂਹੀ ਕਵਰ ਕੀਤਾ ਜਾਵੇਗਾ ਅਤੇ ਸੰਪੂਰਨ ਤੌਰ ਤੇ ਟੀਕਾ ਕਰਨ ਕੀਤਾ ਜਾਵੇਗਾ।

ਇਹ ਉਪਰਾਲਾ ਭਾਰਤ ਸਰਕਾਰ ਵੱਲੋਂ ਪ੍ਰੋਗਰਾਮਾਂ ਨੂੰ ਚਲਾਕੇ ਇੱਕ ਬਹੁਤ ਵਧੀਆ ਅਤੇ ਸਲਾਘਾ ਯੋਗ ਕੰਮ ਕੀਤਾ ਹੈ। ਜਿਲਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਨੇ  ਕਿਹਾ ਕਿ ਸਾਡੇ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਬੱਚਿਆਂ ਨੂੰ ਟੀਕੇ ਲਗਾਉਣ ਲਈ ਹਾਈ ਰਿਸਕ ਏਰੀਆਂ ਵਿੱਚ ਕੈਂਪ ਲੱਗਾ ਰਹੇ ਹਨ। ਉਨ੍ਹਾਂ ਦਸਿਆ ਕਿ ਜਿਲਾ ਹੁਸ਼ਿਆਰਪੁਰ ਵਿਚ ਇਸ ਮੁਹਿਮ  ਦਾ ਪਹਿਲਾ ਗੇੜ ਮਿਤੀ 7 ਮਾਰਚ ਤੋਂ ਸ਼ੁਰੂ ਹੋਇਆ ਹੈ, ਇਸ ਮੁਹਿਮ ਦਾ ਦੂਜਾ ਗੇੜ 4 ਅਪ੍ਰੈਲ ਅਤੇ ਤੀਜਾ ਗੇੜ ਮਈ ਦੇ ਪਹਿਲੇ ਹਫਤੇ ਹੋਵੇਗਾ।