ਦਿੱਲੀ/ਮਾਨਸਰ,(ਰਾਜ਼ਦਾਰ ਟਾਇਮਸ): ਮਾਡਰਨ ਗਰੁੱਪ ਆਫ ਕਾਲਜਿਜ਼ ਪੰਡੋਰੀ ਭਗਤ ਮੁਕੇਰੀਆਂ ਵੱਲੋਂ ਬੀਤੇ ਦਿਨੀਂ ਫੋਰਨ ਪਲੇਸਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦੌਰਾਨ ਆਇਰਲੈਂਡ ਦੇ ਨੁਮਾਇੰਦੇ ਪੀ ਜੋਸੇਫ਼ ਸੈਡ ਵਲੋਂ ਇਸ ਪ੍ਰੋਗਰਾਮ ਦਾ ਦਾ ਉਦਘਾਟਨ ਕੀਤਾ ਗਿਆ। ਇਸ ਤਹਿਤ ਮਾਲਟਾ ਹਾਈ ਕਮਿਸ਼ਨ ਦੇ ਰਾਜਧਾਨੀ ਨਵੀਂ ਦਿੱਲੀ ਦਫ਼ਤਰ ਵਿਚ ਕਮਿਸ਼ਨਰ ਨਾਲ ਮੀਟਿੰਗ ਹੋਈ। ਜਿਸ ਵਿਚ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਅਰਸ਼ਦੀਪ ਸਿੰਘ ਅਤੇ ਆਇਰਲੈਂਡ ਦੇ ਨੁਮਾਇੰਦੇ ਪੀ ਜੋਸੇਫ਼ ਸੈਡ ਵੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆ ਡਾਕਟਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਮਾਲਟਾ ਦੇ ਹਾਈ ਕਮਿਸ਼ਨਰ ਨੇ ਫੋਰਨ ਪਲੇਸਮੈਂਟ ਪ੍ਰੋਗਰਾਮ ਤਹਿਤ ਸੰਤੁਸ਼ਟੀ ਪ੍ਰਗਟਾਈ ਅਤੇ ਪਹਿਲ ਦੇ ਅਧਾਰ ਤੇ ਵੀਜ਼ਾ ਦੇਣ ਦੀ ਗੱਲ ਆਖੀ। ਉਹਨਾਂ ਆਖਿਆ ਕਿ ਮੈਡੀਕਲ ਦੇ ਕੋਰਸਾਂ ਸਬੰਧੀ , ਟੈਕਨੀਕਲ ਫੀਲਡ ਨਾਲ ਸੰਬੰਧਿਤ ਅਤੇ ਨਾਨ ਸਰਟੀਫਾਇਡ ਸਕਿੱਲਡ ਵਰਕਰ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀ ਇਸ ਸਕੀਮ ਤਹਿਤ ਵੀਜ਼ਾ ਹਾਸਿਲ ਕਰਨ ਦਾ ਭਰਪੂਰ ਲਾਭ ਉਠਾਉਣਗੇ। ਇਸ ਪ੍ਰੋਗਰਾਮ ਰਾਹੀਂ ਇਲਾਕੇ ਦੇ ਨੌਜਵਾਨ ਜਿੰਨਾ ਕੋਲ ਤਕਨੀਕੀ ਸਿੱਖਿਆ, ਮੈਡੀਕਲ ਸਿੱਖਿਆ, ਨਾਨ ਸਰਟੀਫਾਇਡ ਸਕਿਲ੍ਡ ਵਰਕਰ ਨਾਲ ਸੰਬੰਧਿਤ ਕੋਈ ਵੀ ਹੁਨਰ ਹੈ।ਇਸ ਪ੍ਰੋਗਰਾਮ ਤਹਿਤ ਵੀਜ਼ਾ ਹਾਸਿਲ ਕਰਨ ਲਈ ਯੋਗ ਹਨ ਅਤੇ ਇਸ ਤਹਿਤ ਮਾਡਰਨ ਗਰੁੱਪ ਆਫ ਕਾਲਜਿਜ਼ ਵਲੋਂ ਵੱਡੀ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਜਿਸ ਨਾਲ ਨੌਜਵਾਨਾਂ ਦਾ ਵਿਦੇਸ਼ਾਂ ਵਿੱਚ ਕੰਮ ਕਰਨ ਦਾ ਸੁਪਨਾ ਬਹੁਤ ਹੀ ਘੱਟ ਪੈਸੇ ਵਿਚ ਸਾਕਾਰ ਹੋਵੇਗਾ ਅਤੇ ਮਾਲਟਾ ਯੂਨੀਵਰਸਿਟੀ ਦੇ ਨਾਲ ਯੂਨੀਵਰਸਿਟੀ ਆਫ ਕਾਰਕ ਵੱਲੋਂ ਵੀ ਮਾਡਰਨ ਗਰੁੱਪ ਆਫ ਕਾਲਜਿਜ਼ ਨਾਲ ਮਿਲ ਕੇ ਜੁਆਇੰਟ ਪ੍ਰੋਗਰਾਮ ਕਰਨ ਦੀ ਸਹਿਮਤੀ ਦਿੱਤੀ ਹੈ। ਜੇਕਰ ਕੋਈ ਵੀ ਵਿਦਆਰਥੀ ਪੈਰਾਮੈਡੀਕਲ ਜਾਂ ਤਕਨੀਕੀ ਕੋਰਸ ਮਦਰਨ ਗਰੁੱਪ ਆਫ ਕਾਲਜਿਜ਼ ਵਿਚ ਕਰਦਾ ਹੈ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਵੀਜ਼ਾ ਉਪਲਬਧ ਕਰਵਾਇਆ ਜਾਵੇਗਾ।