ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸਬ ਡਵੀਜ਼ਨ ਵਿੱਚ ਪੈਂਦੇ ਰਿਆਤ ਕਾਲਜ ਰੈਲ ਮਾਜਰਾ ਵਿਖੇ ਸਮੂਹ ਵਰਕਰਾ ਵਲੋਂ ਮਜਦੂਰ ਦਿਵਸ ਮਨਾਇਆ ਗਿਆ।ਇਸ ਮੌਕੇ ਕਾਲਜ ਦੇ ਮੇਨ ਗੇਟ ਅੱਗੇ ਝੰਡੇ ਦੀ ਰਸਮ ਜਥੇਬੰਦੀ ਦੇ ਪ੍ਰਧਾਨ ਦਿਲਬਾਗ ਰਾਏ ਤੇ ਜਨਰਲ ਸੈਕਟਰੀ ਤਰਲੋਚਨ ਸਿੰਘ ਵਲੋਂ ਸਾਂਝੇ ਤੌਰ ਤੇ ਨਿਭਾਈ ਗਈ।ਜਥੇਬੰਦੀ ਦੇ ਪ੍ਰਧਾਨ ਦਿਲਬਾਗ ਰਾਏ ਅਤੇ ਜਨਰਲ ਸੈਕਟਰੀ ਤਰਲੋਚਨ ਸਿੰਘ ਨੇ ਆਖਿਆ ਕਿ ਇਸ ਵਿੱਚ ਕੋਈ ਦੋ ਰਾਏ ਨਹੀ ਹੈ ਕਿ ਹਰੇਕ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਨੂੰ ਚਲਾਉਣ ਅਤੇ ਬੁਲੰਦੀਆਂ ਤੱਕ ਲਿਜਾਉਣ ਵਿੱਚ ਮਜਦੂਰਾਂ ਦਾ ਹੀ ਅਹਿਮ ਰੋਲ ਹੁੰਦਾ ਹੈ। ਜਦਕਿ ਇਹਨਾਂ ਦੀ ਕਾਮਯਾਬੀ ਲਈ ਮਾਲਕ, ਸਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ।ਉਹਨਾਂ ਆਖਿਆ ਕਿ ਮਜਦੂਰਾ ਦੀ ਭਲਾਈ ਲਈ ਭਾਵੇਂ ਸਰਕਾਰਾ ਵਲੋਂ ਬਹੁਤ ਸਾਰੀਆ ਸਕੀਮਾ ਲਾਗੂ ਕੀਤੀਆ ਹੁੰਦੀਆ ਹਨ, ਮਗਰ ਜਮੀਨੀ ਪੱਧਰ ਤੇ ਇਹਨਾਂ ਸਕੀਮਾ ਦਾ ਲਾਭ ਮਜਦੂਰਾ ਤੱਕ ਘੱਟ ਹੀ ਪੁੱਜਦਾ ਹੈ,ਕਿਉਕਿ ਸਰਕਾਰਾ ਵਲੋਂ ਸਮੇਂ-ਸਮੇਂ ਜਾਗਰੂਕਤਾ ਕੈਂਪ ਲਗਾ ਕੇ ਮਜਦੂਰਾ ਨੂੰ ਅਜਿਹੀਆ ਸਕੀਮਾ ਤੋਂ ਜਾਣੂ ਹੀ ਨਹੀ ਕਰਾਇਆ ਜਾਂਦਾ ਹੈ।ਉਹਨਾ ਆਖਿਆ ਅੱਜ ਵੀ ਬਹੁਤੇ ਕਿਰਤੀ ਕਾਮਿਆ ਤੋਂ ਜਿੱਥੇ ਵੱਧ ਕੰਮ ਕਰਾ ਕੇ ਉਹਨਾਂ ਨੂੰ ਡੀ.ਸੀ ਰੇਟ ਤੋਂ ਕਿੱਤੇ ਘੱਟ ਉਜਰਤ ਦੇ ਕੇ ਉਹਨਾ ਦਾ ਸੌਸ਼ਲ ਕੀਤੇ ਜਾਣ ਦੀਆ ਖਬਰਾ ਨਿੱਤ ਆਉਂਦੀਆ ਹਨ।ਜਿਸ ਤੋਂ ਇਹ ਗੱਲ ਵੀ ਸਪੱਸ਼ਟ ਹੈ ਕਿ ਮਜਦੂਰਾ ਦਾ ਸੋਸ਼ਣ ਅੱਜ ਵੀ ਬਦਸਤਦੂਰ ਜਾਰੀ ਹੈ।ਉਹਨਾਂ ਆਖਿਆ ਕਿ ਮਜਦੂਰ ਦਿਵਸ ਦਾ ਦਿਨ ਸਿਰਫ ਮਜਦੂਰਾ ਨੂੰ ਸਨਮਾਨ ਦੇਣ ਦਾ ਹੀ ਨਹੀ ਹੁੰਦਾ, ਸਗੋ ਇਸ ਦਿਨ ਮਜਦੂਰਾਂ ਦੇ ਹੱਕਾਂ ਲਈ ਅਵਾਜ਼ ਵੀ ਬੁਲੰਦ ਕਰਨ ਅਤੇ ਹੋਰ ਰਹੇ ਸੋਸ਼ਣ ਨੂੰ ਰੋਕਣਾ ਵੀ ਹੈ।ਜਿਸ ਲਈ ਮਜਦੂਰਾ ਨੂੰ ਆਪਣੀ ਏਕਤਾ ਅਤੇ ਅਨੁਸਾਸਨ ਵਿੱਚ ਰਹਿ ਕੇ ਆਪਣੀ ਅਵਾਜ਼ ਬੁਲੰਦ ਕਰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਕਾਲਜ ਦੇ ਵੱਖ-ਵੱਖ ਕਿਰਤੀ ਮਜਦੂਰਾ ਕਾਮਿਆ ਦੇ ਪ੍ਰਧਾਨ ਜਿਨ੍ਹਾਂ ਵਿੱਚ ਗੁਰਮਿੰਦਰ ਸਿੰਘ, ਦਵਿੰਦਰ ਸਿੰਘ, ਹਰਨੇਕ ਸਿੰਘ, ਨਿਆਜ ਮਸੀ, ਗੁਰਮੇਲ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸਖਸੀਅਤਾ ਹਾਜ਼ਰ ਸਨ।