ਭਵਾਨੀਗੜ੍ਹ,(ਵਿਜੈ ਗਰਗ): ਪੰਜਾਬ ਦੇ ਫੋਟੋਗ੍ਰਾਫਰਾਂ ਨੂੰ ਫੀਲਡ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਹ ਵਿਚਾਰ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਨਵੇਂ ਬਣੇ ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਸਥਾਨਕ ਸ਼ਹਿਰ ਵਿਖੇ ਪੰਜਾਬ ਫੋਟੋਗ੍ਰਾਫਰਜ਼ ਐਸ਼ੋਸੀਏਸ਼ਨ ਦੀ ਇਕਾਈ ਭਵਾਨੀਗੜ੍ਹ ਦੇ ਪ੍ਰਧਾਨ ਵਿਜੈ ਸਿੰਗਲਾ ਦੀ ਅਗਵਾਈ ਹੇਠ ਵਿਸ਼ਵ ਫੋਟੋਗ੍ਰਾਫੀ ਡੇ ਤੇ ਕਰਵਾਏ ਇਕ ਸਮਾਗਮ ਵਿਚ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਫੋਟੋਗ੍ਰਾਫਰਾਂ ਦੀ ਭਲਾਈ ਲਈ ਵਿਸ਼ੇਸ ਉਪਰਾਲੇ ਕਰਨ ਤੇ ਫੋਟੋਗ੍ਰਾਫੀ ਨੂੰ ਹੋਰ ਵਧਾਉਣ ਲਈ ਵੱਖ ਵੱਖ ਕੰਪਨੀਆਂ ਦੀਆਂ ਵਰਕਸ਼ਾਪਾਂ ਲਗਵਾ ਕੇ ਨਵੀਂ ਤਕਨੀਕ ਨਾਲ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਪੰਜਾਬ ਫੋਟੋਗ੍ਰਾਫਰਜ਼ ਐਸ਼ੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਕੁਮਾਰ ਲੇਖੀ ਭਾਦਸੋਂ ਨੇ ਕਿਹਾ ਕਿ ਪੰਜਾਬ ਐਸੋਸ਼ੀਏਸਨ ਦੀ ਅਗਵਾਈ ਹੇਠ ਪੰਜਾਬ ਦੀਆਂ ਇਕਾਈਆਂ ਵੱਲੋਂ ਫੋਟੋਗ੍ਰਾਫੀ ਡੇ ਤੇ ਸਮਾਜਿਕ ਭਲਾਈ ਦੇ ਕੰਮ ਵੀ ਕੀਤੇ ਜਾ ਰਹੇ ਹਨ ਜਿਵੇਂਕਿ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਸ਼ਾਮਿਲ ਹੈ। ਇਸ ਮੌਕੇ ’ਤੇ ਇੰਡੀਆ ਡੈਲੀਗੇਟ ਆਰ. ਕੇ. ਪਰਦੀਪ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਐਸੋਸੀਏਸ਼ਨ ਦੇ ਉਕਤ ਆਗੂਆਂ ਤੋਂ ਇਲਾਵਾ ਇਕਾਈ ਪ੍ਰਧਾਨ ਵਿਜੈ ਸਿੰਗਲਾ, ਸੈਕਟਰੀ ਦਵਿੰਦਰ ਰਾਣਾ, ਕੈਸ਼ੀਅਰ ਵਿਸਵ ਨਾਥ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ ਚਹਿਲ, ਜੁਆਇੰਟ ਸੈਕਟਰੀ ਕਰਮਜੀਤ ਸਿੰਘ ਲੱਕੀ, ਪੀ.ਆਰ.ਓ ਮਨਜੀਤ ਸਿੰਘ ਮਾਹੀ, ਪਰਦੀਪ ਸਿੰਘ, ਰੂਪ ਸਿੰਘ, ਸੈਂਟੀ ਗੌਰੀਆ, ਅਨੀ ਸਟੂਡੀਓ ਅਤੇ ਹੋਰ ਆਗੂਆਂ ਨੇ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਦੇ ਕੈਮਰੇ ਦੇ ਰਚੇਤਾ ਹੈਨਰੀ ਫਾਕਸ ਤਾਲਬੋਟ ਦੀ ਤਸਵੀਰ ਤੇ ਹਾਰ ਪਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਫੋਟੋਗ੍ਰਾਫਰਾਂ ਦੀ ਭਲਾਈ ਵਿਸ਼ੇਸ਼ ਉਪਰਾਲੇ ਕਰਨ ਦੀ ਮੰਗ ਕੀਤੀ। ਇਸ ਮੌਕੇ ਕੇਕ ਵੀ ਕੱਟਿਆ ਗਿਆ ਤੇ ਮਹਿਮਾਨ ਵਜੋਂ ਆਏ ਪੰਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।