10 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਲਾਈਬ੍ਰੇਰੀ
ਗੜ੍ਹਸ਼ੰਕਰ,(ਜਤਿੰਦਰ ਪਾਲ): ਮੈਂਬਰ ਪਾਰਲੀਮੈਂਟ ਸ਼ਮਸ਼ੇਰ ਸਿੰਘ ਦੂਲੋ ਨੇ ਅੱਜ ਪਿੰਡ ਮੁਗੋਵਾਲ ਵਿਖੇ ਆਜਾਦੀ ਘੁਲਾਟੀਏ, ਆਦਿ ਧਰਮ ਮੰਡਲ ਦੇ ਸੰਸਥਾਪਕ ਅਤੇ ਗੜਸ਼ੰਕਰ ਦੇ ਪਹਿਲੇ ਵਿਧਾਇਕ ਬਾਬੂ ਮੰਗੂ ਰਾਮ ਦੀ ਯਾਦ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਲਾਈਬ੍ਰੇਰੀ ਦਾ ਨੀਂਹ ਪੱਥਰ ਰੱਖਿਆ|ਲਾਈਬ੍ਰੇਰੀ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾ ਸ਼ਮਸ਼ੇਰ ਸਿੰਘ ਦੂਲੋ ਨੇ ਬਾਬੂ ਮੰਗੂ ਰਾਮ ਦੇ ਬੁੱਤ ਤੇ ਜਾ ਕੇ ਹਾਰ ਪਾਏ|ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਬਾਬੂ ਮੰਗੂ ਰਾਮ ਨੇ ਦੇਸ਼ ਦੀ ਆਜਾਦੀ ਵਿੱਚ ਵਡਮੁੱਲਾ ਯੋਗਦਾਨ ਪਾਇਆ, ਉਨ੍ਹਾਂ ਨੇ ਦੇਸ਼ ਵਿੱਚ ਸਮਾਜਿਕ ਕਰਾਂਤੀ ਲਿਆਂਦੀ|ਉਨ੍ਹਾਂ ਕਿ ਅੱਜ ਸਾਨੂੰ ਸਾਰਿਆਂ ਨੂੰ ਬਾਬੂ ਮੰਗੂ ਰਾਮ ਦੇ ਆਦਰਸ਼ਾਂ ਉਤੇ ਚੱਲਣ ਦੀ ਜਰੂਰਤ ਹੈ|ਐਡਵੋਕੇਟ ਪੰਕਜ ਕਿ੍ਪਾਲ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਸ਼ਮਸ਼ੇਰ ਸਿੰਘ ਦੂਲੋ ਨੇ ਮੁਗੋਵਾਲ ਵਿਖੇ ਬਾਬੂ ਮੰਗੂ ਰਾਮ ਦੀ ਯਾਦਗਾਰ ਸਥਾਪਿਤ ਕਰਨ ਦੀ ਸ਼ੁਰੂਆਤ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ|ਉਨ੍ਹਾਂ ਕਿਹਾ ਕਿ ਬਾਬੂ ਮੰਗੂ ਰਾਮ ਨੇ ਸਮਾਜ ਦੇ ਦਬੇ, ਕੁਚਲੇ, ਸ਼ੋਸ਼ਿਤ ਵਰਗ ਨੂੰ ਉਪਰ ਚੁੱਕਣ ਲਈ ਸੰਘਰਸ਼ ਕੀਤਾ, ਪਰ ਦੂਜੇ ਪਾਸੇ ਬੜੇ ਦੁਖ ਦੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ ਵੀ ਸੁਨੀਲ ਜਾਖੜ ਵਰਗੇ ਸਿਆਸਤਦਾਨ ਦਲਿਤ ਵਰਗ ਨੂੰ ਪੈਰ ਦੀ ਜੁੱਤੀ ਦਸ ਰਹੇ ਹਨ|ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਸੁਨੀਲ ਜਾਖੜ ਵਿਰੁੱਧ ਪਰਚਾ ਦਰਜ ਕਰਨਾ ਚਾਹੀਦਾ ਹੈ|ਇਸ ਮੌਕੇ ਯੂਥ ਕਾਂਗਰਸ ਆਗੂ ਪ੍ਣਵ ਕਿ੍ਪਾਲ, ਮਨਜਿੰਦਰ ਕੌਰ ਸਰਪੰਚ ਮੁਗੋਵਾਲ, ਸਤਨਾਮ ਸਿੰਘ ਲੰਬੜਦਾਰ ਮੁਗੋਵਾਲ, ਨਰਿੰਦਰ ਮੋਹਨ ਨਿੰਦੀ, ਠੇਕੇਦਾਰ ਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਬਿੱਟੂ, ਕੁਲਵਿੰਦਰ ਬਿੱਟੂ, ਹਰਮੇਸ਼ ਸਰਪੰਚ, ਸ਼ੰਭੂ ਸਰਪੰਚ, ਬਲਦੇਵ ਸਰਪੰਚ, ਵੀਨਾ ਰਾਣੀ ਸੰਮਤੀ ਮੈਂਬਰ, ਸੁਰਿੰਦਰ ਸ਼ੈੰਕੀ, ਬਲਵੀਰ ਐਮਾਂ, ਮਨਜੀਤ ਦਾਦੂਵਾਲ, ਮਦਨ ਬਿਹਾਲਾ, ਰੋਹਿਤ ਪੋਸੀ, ਝਲਮਣ ਸਿੰਘ ਆਦਿ ਹਾਜਰ ਹੋਏ|






