ਭਵਾਨੀਗੜ੍ਹ,(ਵਿਜੈ ਗਰਗ): ਬਾਬਾ ਮੋਹਨ ਦਾਸ ਜੀ ਮਹੰਤ ਕੁਟੀ ਸਾਹਿਬ ਦੇ ਭੋਗ ਮੌਕੇ ਸੰਤਾਂ ਮਹਾਂਪੁਰਸ਼ਾਂ ਵਲੋਂ 15ਵੀਂ ਗੱਦੀ ਦੀ ਮਹੰਤੀ ਦੀ ਪੱਗੜੀ ਦੀ ਰਸਮ ਕਰਕੇ 15ਵੀਂ ਗੱਦੀ ਦਾ ਮਹੰਤ ਬਾਬਾ ਹਰਜਿੰਦਰ ਪ੍ਰਕਾਸ਼ ਸੂਬਾ ਨੂੰ ਕੁਟੀ ਸਾਹਿਬ ਪਿੰਡ ਘਰਾਚੋਂ ਦਾ ਮਹੰਤ ਬਣਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਰਾਜਿੰਦਰ ਸਿੰਘ ਰਾਜਾ ਬੀਰਕਲਾਂ ਜਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਅਤੇ ਅਮਨ ਅਰੋੜਾ ਵਿਧਾਇਕ ਸੁਨਾਮ, ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ, ਹਰੀ ਸਿੰਘ ਫੱਗੂਵਾਲਾ ਵਾਇਸ ਚੇਅਰਮੈਨ, ਚਿਮਨਦੀਪ ਸਿੰਘ ਮਿਲਖੀ, ਰਿਪੂ ਢਿਲੋਂ ਸਾਬਕਾ ਪ੍ਰਧਾਨ, ਗੁਰਤੇਜ ਸਿੰਘ ਝਨੇੜੀ, ਨਰਿੰਦਰ ਕੌਰ ਭਰਾਜ, ਵਿਪਨ ਸ਼ਰਮਾ ਜਿਲ੍ਹਾ ਪ੍ਰਧਾਨ, ਮੇਜਰ ਸਿੰਘ ਸਰਪੰਚ ਝਨੇੜੀ, ਰਾਜਿੰਦਰ ਸਿੰਘ ਸਰਪੰਚ, ਕਪਿਲ ਗਰਗ ਡਾਇਰੈਕਟਰ ਪੀਆਰਟੀਸੀ, ਦਰਸ਼ੀ ਸ਼ਰਮਾ, ਰਾਜਿੰਦਰ ਸਿੰਘ ਭੋਲਾ, ਅਨਿਲ ਕੁਮਾਰ ਘੀਚਾ ਚੇਅਰਮੈਨ ਸੰਗਰੂਰ, ਗੁਰਮੇਲ ਸਿੰਘ ਘਰਾਚੋਂ ਅਤੇ ਇਲਾਕੇ ਦੀਆਂ ਪੰਚਾਇਤਾਂ, ਸੰਗਤਾਂ ਦੇ ਭਾਰੀ ਇਕੱਠ ਨੇ ਬਾਬਾ ਮੋਹਨ ਦਾਸ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।