ਭਵਾਨੀਗੜ੍ਹ,(ਵਿਜੈ ਗਰਗ): ਪਿਛਲੇ ਦਿਨੀੰ ਸੰਗਰੂਰ ਵਿਖੇ ਭੁੱਲਰ ਅਕੈਡਮੀ ਵੱਲੋੰ ਕਰਵਾਏ ਗਏ ਚੌਥੇ ‘ਯੂਥ ਸਟੇਟ ਬਾਕਸਿੰਗ ਚੈਂਪੀਅਨਸ਼ਿਪ’ ਓਪਨ ਮੁਕਾਬਲਿਆਂ ‘ਚ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ ਦਸਵੀੰ ਜਮਾਤ ਦੇ ਵਿਦਿਆਰਥੀ ਹਰਿੰਦਰ ਸਿੰਘ ਜਵੰਧਾ ਨੇ ਜਿੱਤ ਦਾ ਝੰਡਾ ਗੱਡ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਹਰਿੰਦਰ ਸਿੰਘ ਜਵੰਧਾ ਨੇ ਇਨਾਮ ‘ਚ 2100 ਰੁਪਏ ਦੀ ਨਕਦ ਰਾਸ਼ੀ ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਨਿਲ ਮਿੱਤਲ ਤੇ ਪ੍ਰਿੰਸੀਪਲ ਮੀਨੂ ਸੂਦ ਨੇ ਵਿਦਿਆਰਥੀ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਉਸਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।