ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸਥਾਨਕ ਸ਼ਹਿਰ ਬਲਾਚੌਰ ਵਿੱਚ ਭਾਰਤ ਦੇ ਸੰਵਿਧਾਨ ਰਚੇਤਾ, ਯੁੱਗ ਪੁਰਸ਼ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸੋ਼ਭਾ ਯਾਤਰਾ ਕੱਢੀ ਗਈ।ਇਹ ਸੋਭਾ ਯਾਤਰਾ ਰੋਪੜ ਰੋਡ ਬਲਾਚੌਰ ਸਥਿਤ ਜੰਝ ਘਰ ਤੋਂ ਬਾਅਦ ਦੁਪਿਹਰ ਕੱਢੀ ਗਈ, ਜਿਸਦਾ ਰਸਮੀ ਤੌਰ ਤੇ ਉਦਘਾਟਨ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਵਲੋਂ ਕੀਤਾ ਗਿਆ ਅਤੇ ਇਸ ਮੌਕੇ ਸਾਬਕਾ ਵਿਧਾਇਕ ਚੌ.ਦਰਸ਼ਨ ਲਾਲ ਮੰਗੂਪੁਰ, ਬੀਬੀ ਸੁਨੀਤਾ ਚੌਧਰੀ ਸਮੇਤ ਹੋਰ ਵੀ ਸਿਆਸੀ, ਧਾਰਮਿਕ ਅਤੇ ਸਮਾਜਿੱਕ ਲੋਕਾ ਨੇ ਸਮੂਲੀਅਤ ਕੀਤੀ।ਇਹ ਸੋਭਾ ਯਾਤਰਾ ਰੋਪੜ ਰੋਡ ਬਲਾਚੌਰ ਸਥਿਤ ਜੰਝਘਰ ਤੋਂ ਆਰੰਭ ਹੋਈ।ਜਿਹੜੀ ਕਿ ਮੇਨ ਚੌਕ ਬਲਾਚੌਰ ਤੋਂ ਹੁੰਦੀ ਹੋਈ ਮੰਢਿਆਣੀ ਰੋਡ, ਦਾਣਾ ਮੰਡੀ ਬਲਾਚੌਰ, ਗਹੂੰਣ ਰੋਡ, ਮੇਨ ਚੌਕ ਬਲਾਚੌਰ ਤੋਂ ਹੁੰਦੀ ਹੋੲ ਗੜਸੰ਼ਕਰ ਰੋਡ ਬਲਾਚੌਰ ਰਾਹੀਂ ਪਿੰਡ ਸਿਆਣਾ ਪੁੱਜੀ ਅਤੇ ਇਸ ਉਪਰੰਤ ਪਿੰਡ ਮਹਿੰਦੀਪੁਰ ਤੋਂ ਹੁੰਦੀ ਹੋਈ ਵਾਪਿਸ ਜੰਝਘਰ ਬਲਾਚੌਰ ਵਿਖੇ ਨਿਰਵਿਘਨ ਸਮਾਪਤ ਹੋਈ।ਇਸ ਵਿਸ਼ਾਲ ਸੋਭਾ ਯਾਤਰਾ ਵਿੱਚ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਐਸਐਚਓ ਬਲਵਿੰਦਰ ਸਿੰਘ ਵਲੋਂ ਟਰੈਫਿਕ ਨੂੰ ਸੰਚਾਰੂ ਰੂਪ ਵਿੱਚ ਚਲਾਉਣ ਲਈ ਵਿਸ਼ੇਸ ਪ੍ਰਬੰਧ ਕੀਤੇ ਹੋਏ ਸਨ ਅਤੇ ਸੋਭਾ ਯਾਤਰਾ ਨਾਲ ਪੁਲਿਸ ਮੁਲਾਜਮ ਲੋਕਾ ਦੀ ਸੁਰੱਖਿਆ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਤਾਇਨਾਤ ਸਨ।ਇਸ ਸੋਭਾ ਯਾਤਰਾ ਤੇ ਆਰੰਭ ਸਮੇਂ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਬਾਬਾ ਸਾਹਿਬ ਡਾ.ਭੀਮਰਾਓ ਅੰਬੇਡਕਰ ਬਹੁਤ ਹੀ ਮਹਾਨ ਸਖਸ਼ੀਅਤ ਦੇ ਮਾਲਕ ਸਨ ਅਤੇ ਉਨ੍ਹਾਂ ਨੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਦੀ ਤਰੱਕੀ ਵਿੱਚ ਮੁਹੱਤਵਪੂਰਨ ਯੋਗਦਾਨ ਪਾਇਆ ਹੈ।ਜਿਸ ਕਾਰਨ ਸਮਾਜ ਦੇ ਅਤਿ ਪਛੜੇ ਅਤੇ ਦੱਬੇ ਕੁਚਲੇ ਕਈ ਵਰਗ ਦੇ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ, ਉਹਨਾਂ ਗਰੀਬੀ ਅਤੇ ਪੱਖਪਾਤ ਤੋਂ ਮੁਕਤ ਭਾਰਤ ਦੀ ਕਲਪਨਾ ਕੀਤੀ ਸੀ ਅਤੇ ਇਸ ਕਲਪਨਾ ਨੂੰ ਸਾਰਥਕ ਰੂਪ ਦੇਣ ਲਈ ਸਾਨੂੰ ਅਜਿਹਾ ਸਵਿਧਾਨ ਘੜ ਕੇ ਦਿੱਤਾ ਜਿਸ ਨੇ ਦੇਸ਼ ਨੂੰ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਬਣਾ ਦਿੱਤਾ।ਇਸਤਰੀ ਨੂੰ ਬਰਾਬਰੀ ਦਾ ਹੱਕ ਅਤੇ ਮੁਲਖ ਦੇ ਹਰੇਕ ਨਾਗਰਿਕ ਨੂੰ ਵੋਟ ਦਾ ਹੱਕ ਦਿੱਤਾ।
ਸਾਬਕਾ ਵਿਧਾਇਕ ਚੌ.ਦਰਸ਼ਨ ਨਾਲ ਮੰਗੂਪੁਰ ਵਲੋਂ ਸਮੁੱਚੀ ਸੰਗਤ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆ ਵਧਾਈਆਂ ਦਿੰਦੇ ਹੋਏ ਆਖਿਆ ਕਿ ਬਾਬਾ ਸਾਹਿਬ ਵਲੋਂ ਸਮਾਜ ਨੂੰ ਦਿੱਤੀ ਦੇਣ ਕਦੇ ਵੀ ਭੁਲਾਈ ਨਹੀ ਜਾ ਸਕਦੀ ਹੈ।ਉਹਨਾਂ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਦੀਆਂ ਸਾਰੀਆ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਆੜਤੀ ਯੂਨੀਅਨ ਬਲਾਚੌਰ ਦੇ ਪ੍ਰਧਾਨ ਪ੍ਰਵੀਨ ਪੰਪਾ ਪੁਰੀ, ਨਗਰ ਕੌਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਘਈ, ਕੌਸਲਰ ਲਾਲ ਬਹਾਦਰ ਗਾਂਧੀ, ਪਰਵਿੰਦਰ ਪੰਮਾ, ਨਰੇਸ਼ ਕੁਮਾਰ, ਸੋਡੀ ਸਿੰਘ, ਸਾਬਕਾ ਕੌਸਲਰ ਦਿਲਬਾਗ ਚੰਦ, ਮਨਜੀਤ ਬੇਦੀ, ਕੁਲਵਿੰਦਰ ਮੰਡ, ਸੁਰਿੰਦਰ ਭੱਟੀ, ਰਜਿੰਦਰ ਛਿੰਦੀ, ਦਿਨੇਸ਼ ਗੰਗੜ, ਸੁਖਵਿੰਦਰ ਕੁਮਾਰ ਸੁੱਖੀ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਮੌਜੂਦ ਸਨ ।