ਭਵਾਨੀਗੜ,(ਵਿਜੈ ਗਰਗ): ਇੱਥੇ ਬਲਾਕ ਸੰਮਤੀ ਭਵਾਨੀਗੜ ਦੀ ਮੀਟਿੰਗ ਵਰਿੰਦਰ ਕੁਮਾਰ ਪੰਨਵਾਂ ਅਤੇ ਬੀਡੀਪੀਓ ਮਨਜੀਤ ਸਿੰਘ ਢੀਂਡਸਾ ਦੀ ਨਿਗਰਾਨੀ ਹੇਠ ਕੀਤੀ ਗਈ। ਮੀਟਿੰਗ ਵਿੱਚ ਹਰੀ ਸਿੰਘ ਫੱਗੂਵਾਲਾ, ਹਰਿੰਦਰ ਕੌਰ ਮਾਝੀ, ਬਿਕਰਮਜੀਤ ਸਿੰਘ, ਦੀਪਕ ਰਾਣੀ ਬਲਿਆਲ, ਇੰਦਰਜੀਤ ਸਿੰਘ ਭੜੋ, ਮਦਨ ਸਿੰਘ ਮਹਿਸਮਪੁਰ, ਰਾਧੇਸ਼ਿਆਮ ਨਦਾਮਪੁਰ ਅਤੇ ਰਾਜਿੰਦਰ ਸਿੰਘ ਆਲੋਅਰਖ ਸੰਮਤੀ ਮੈਂਬਰ ਹਾਜ਼ਰ ਹੋਏ ਅਤੇ ਕਾਫੀ ਮੈਂਬਰ ਗੈਰ ਹਾਜ਼ਰ ਸਨ। ਮੀਟਿੰਗ ਵਿੱਚ ਸਲਾਨਾ ਬੱਜਟ ਪੇਸ਼ ਕਰਦਿਆਂ ਦੱਸਿਆ ਗਿਆ ਕਿ 1 ਅਪ੍ਰੈਲ ਤੱਕ ਸੰਮਤੀ ਕੋਲ 1 ਕਰੋੜ 15 ਲੱਖ ਰੁਪਏ ਬਕਾਇਆ ਰਾਸ਼ੀ ਪਈ ਹੈ ਅਤੇ 2022-23 ਵਿੱਚ ਅਨੁਮਾਨਤ ਆਮਦਨ ਆਮਦਨ 4 ਕਰੋੜ 42 ਲੱਖ 4500 ਰੁਪਏ ਹੋਵੇਗੀ।ਇਸ ਤੋਂ ਬਾਅਦ ਸ਼ੁਰੂ ਹੋਏ ਵਿੱਤੀ ਸਾਲ ਦੌਰਾਨ ਅਨੁਮਾਨਤ ਖਰਚ 3 ਕਰੋੜ 66 ਲੱਖ 72 ਹਜਾਰ 500 ਰੁਪਏ ਹੋਣ ਸਬੰਧੀ ਬੱਜਟ ਵਿੱਚ ਜਾਣਕਾਰੀ ਦਿੱਤੀ ਗਈ।