ਗੜ੍ਹਸ਼ੰਕਰ,(ਜਤਿੰਦਰ ਪਾਲ ਸਿੰਘ ਕਲੇਰ): ਪਿੰਡ ਬਡੇਸਰੋਂ ਵਿਖੇ ਸਮੂਹ ਸੰਗਤਾਂ, ਨੌਜਵਾਨ ਸਾਥੀਆਂ ਅਤੇ ਐਨਆਰਆਈਜ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਬਡੇਸਰੋਂ ਵਿਖੇ ਹੋਲੇ ਮੁਹੱਲੇ ਤੇ ਕੋਲਡ ਡਰਿੰਕ ਦੇ ਲੰਗਰ ਲਗਾਏ ਗਏl ਹੋਲੇ ਮੁਹੱਲੇ ਤੋਂ ਆ ਰਹੀਆਂ ਸੰਗਤਾਂ ਨੇ ਠੰਡੇ ਦੇ ਲੰਗਰ ਛਕੇ ਜਿਸ ਵਿੱਚ ਕੋਕ, ਫੈਂਟਾ, ਲਿਮਕਾ ਆਦਿ ਪੀ ਕੇ ਲੋਕਾਂ ਨੇ ਗਰਮੀ ਤੋਂ ਰਾਹਤ ਪਾਈl ਲੰਗਰ ਸਵੇਰ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਲਗਾਤਾਰ ਚੱਲਿਆ l ਲੰਗਰ ਖਤਮ ਹੋਣ ਉਪਰੰਤ ਨੌਜਵਾਨਾਂ ਨੇ ਹੋਲੀ ਵੀ ਖੇਡੀl ਇਸ ਮੌਕੇ ਵੀਰ ਸਿੰਘ ਇੰਗਲੈਂਡ, ਕੁਲਦੀਪ ਸਿੰਘ ਇੰਗਲੈਂਡ, ਗੁਰਵਿੰਦਰ ਸਿੰਘ, ਸਾਹਿਲਪ੍ਰੀਤ ਸਿੰਘ, ਜਸਪਾਲ ਸਿੰਘ, ਸੁਖਮਨ ਪ੍ਰੀਤ ਸਿੰਘ, ਵਿਕਾਸ, ਵਿਸ਼ਾਲ, ਕੇਸ਼ਵ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਗੁੱਗੀ, ਮਨਪ੍ਰੀਤ ਸਿੰਘ, ਹਰੀਸ਼, ਗੋਪੀ, ਰਾਹੁਲ, ਅਕਾਸ਼, ਦਮਨਪ੍ਰੀਤ ਸਿੰਘ, ਫਰਿਆਦ, ਇਮਰਾਨ, ਮੰਗਾ, ਰਣਜੀਤ ਸਿੰਘ, ਰਿਕੀ ਆਦਿ ਸੰਗਤਾਂ ਹਾਜ਼ਰ ਸਨ l