ਸੁਨੀਤਾ ਚੈਰੀਟੇਬਲ ਹਸਪਤਾਲ ਵਲੋਂ ਤੀਸਰਾ ਫਰੀਮੈਡੀਕਲ ਕੈਂਪ ਲਗਾਇਆ
ਵੱਡੀ ਗਿਣਤੀ ਮਰੀਜਾ ਕੈਂਪ ਵਿੱਚ ਲਿਆ ਲਾਭ
ਬਲਾਚੌਰ, ਸਥਾਨਕ ਮੰਢਿਆਣੀ ਰੋਡ ਸਥਿਤ ਸਿਹਤ ਸੇਵਾਵਾਂਦੇਣ ਵਿੱਚ ਮੋਹਰੀ ਚਲੇ ਆ ਰਹੇ ਸੁਨੀਤਾ ਚੈਰੀਟੇਬਲ ਹਸਪਤਾਲ ਵਲੋਂ ਜਰੂਰਤਮੰਦ ਲੋਕਾ ਦੀਆਂ ਸੇਵਾਵਾਂ ਨੂੰ ਸਮਰਪਿਤ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਸੁਨੀਤਾ ਸ਼ਰਮਾਂ ਵਲੋਂ ਆਪਣੇ 47ਵੇਂ ਜਨਮ ਦਿਨਤੇ ਇਹ ਤੀਸਰਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ।ਜਿਸਦਾ ਉਦਘਾਟਨ ਉਹਨਾਂ ਦੇ ਬਜੁਰਗ ਪਿਤਾਪੰਡਿਤ ਰਾਮ ਲਾਲ ਸ਼ਰਮਾਂ ਵਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮੈਨੇਜਿੰਗਡਾਇਰੈਕਟਰ ਡਾ.ਸੁਨੀਤਾ ਸ਼ਰਮਾਂ ਅਤੇ ਚੇਅਰਮੈਨ ਅਮਨ ਵਰਮਾਂ ਨੇ ਦੱਸਿਆ ਕਿ ਇਸ ਮੈਡੀਕਲ ਕੈਂਪਵਿੱਚ ਬਲੱਡ ਡੋਨੇਸ਼ਨ ਕੈਂਪ, ਮੈਡੀਸਨ ਫਰੀ, ਅੱਖਾਂ ਦਾ ਚੈਕਅਪ, ਬੱਚਿਆ ਦਾ ਚੈਂਕਅਪ, ਦੰਦਾਦਾ ਚੈਂਕਅਪ, ਹੱਡੀਆਂ ਦੀ ਜਾਂਚ ਅਤੇ ਜਨਰਲ ਸਰਜਰੀ ਚੈਂਕਅਪ ਕੈਂਪ ਜੋ ਅੱਜ ਲਗਾਇਆ ਗਿਆ ਹੈ। ਜਿਸ ਵਿੱਚ ਕ੍ਰੀਬ 800 ਜਰੂਰਤਮੰਦ ਮਰੀਜਾ ਨੇ ਪੁੱਜ ਕੇ ਲਾਭ ਲਿਆ ਜਿਨ੍ਹਾਂ ਵਿੱਚੋ ਕ੍ਰੀਬ 300 ਅੱਖਾ ਦੇਮਰੀਜ਼ ਸਨ ਜਿਨ੍ਹਾਂ ਵਿੱਚੋ 200 ਨੂੰ ਮੌਕੇ ਤੇ ਫ੍ਰੀ ਐਨਕਾ ਦਿੱਤੀਆ ਗਈਆਂ।ਇਸ ਕੈਂਪ ਵਿੱਚ ਐਚ.ਬੀ, ਸੂਗਰ ਟੈਸਟ ਫਰੀ ਅਤੇ ਬਾਕੀ ਸਾਰੇ ਟੈਸਟ ਬਹੁਤ ਹੀ ਘੱਟ ਰੇਟ ਤੇ ਕੀਤੇ ਗਏ।ਉਹਨਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਜਸਵੀਰ ਸਿੰਘ ਨਵਾਂਸ਼ਹਿਰ, ਸਿੰਦਾ , ਮਲਕੀਤਸਿੰਘ ਵਲੋਂ ਆਪਣੀ ਟੀਮ ਸਮੇਤ ਪੁੱਜ ਕੇ ਇਸ ਕੈਂਪ ਵਿੱਚ ਖੂਨਦਾਨ ਕੀਤਾ ਗਿਆ।ਇਸ ਮੌਕੇ ਕ੍ਰੀਬ 100 ਯੂਨੀਟ ਖੂਨਦਾਨ ਹੋਇਆ ਅਤੇ ਸੀਨੀਅਰ ਪੱਤਰਕਾਰ ਜਤਿੰਦਰਪਾਲ ਸਿੰਘ ਕਲੇਰ ਵਲੋਂ 36ਵਾਂ ਖੂਨਦਾਨ ਕੀਤਾਗਿਆ।ਇਸ ਮੌਕੇ ਪੁੱਜੀਆ ਵੱਖ-ਵੱਖ ਸਖਸ਼ੀਅਤਾ ਦਾ ਹਸਪਤਾਲ ਦੇ ਚੇਅਰਮੈਨ ਅਮਨ ਵਰਮਾਂ ਵਲੋਂਧੰਨਵਾਦ ਕੀਤਾ।ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੱਡੀਆਂ ਦਾ ਵਿਭਾਗ ਵੀਸੁਰੂ ਹੋ ਗਿਆ ਹੈ, ਹੁਣ ਇਲਾਕੇ ਦੇ ਮਰੀਜਾ ਨੂੰ ਦੂਜੇ ਸ਼ਹਿਰਾ ਵਿੱਚ ਜਾ ਕੇ ਮਹਿੰਗਾ ਇਲਾਜ਼ ਨਹੀ ਕਰਾਉਣਾ ਪਵੇਗਾ, ਕਿਉਕਿ ਉਹਨਾ ਵਲੋਂ ਬਹੁਤ ਹੀ ਘੱਟ ਖਰਚੇ ਵਿੱਚ ਗੋਡੇ ਬਦਲੇ ਜਾਣਗੇ ਅਤੇ ਇਸ ਤੋਂ ਇਲਾਵਾ ਡੀਜ਼ੀਟਲ ਐਕਸ-ਰੇ ਵੀ ਕੀਤੇ ਜਾਣੇ ਸੁਰੂ ਹਨ।ਉਹਨਾਂ ਲੋਕਾਂ ਨੂੰ ਅਪੀਲ ਕਰਦਿਆ ਆਖਿਆ ਕਿ ਇਸ ਕੈਂਪ ਦਾ ਪੂਰਾ-ਪੂਰਾ ਲਾਭ ਲਿਆ ਜਾਵੇ ਅਤੇ ਹਸਪਤਾਲ ਵਿੱਚ ਦਿਤੀਆ ਜਾ ਰਹੀਆ ਹੋਰ ਸੁਵਿਧਾਵਾਂ ਦਾ ਵੀ ਲਾਭ ਪ੍ਰਾਪਤ ਕੀਤਾ ਜਾਵੇ।