ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਪੰਜਾਬ ਦੀਆਂ ਔਰਤਾਂ ਝਾਂਸੀ ਦੀ ਰਾਣੀ ਬਣ ਕੇ ਕਮਰਕੱਸ ਚੁੱਕੀਆਂ ਹਨ ਜਿਹੜੀਆਂ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਝੀਆ ਸਾਜਿ਼ਸਾਂ ਨੂੰ ਮਾਤ ਪਾਉਣਗੀਆ ਅਤੇ ਆਉਣ ਵਾਲੀਆ ਵਿਧਾਨ ਸਭਾ ਵਿੱਚ ਚੋਣਾ 2022 ਵਿੱਚ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋਤ ਦੇ ਸਾਂਝੇ ਉਮੀਦਵਾਰਾ ਨੂੰ ਜਿੱਤਾ ਕੇ ਸਰਕਾਰ ਬਣਾਉਣ ਵਿੱਚ ਆਪਣੀ ਵੱਡੀ ਭੂਮਿਕਾ ਨਿਭਾਉਣਗੀਆਂ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਵਿੱਚ ਸਾਂਝੇ ਗਠਜੋੜ ਦੀ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਬਜਾੜ ਦੇ ਹੱਕ ਵਿੱਚ ਲੋਕਾ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਖੈ। ਉਹਨਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲਾ ਪੰਜਾਬ ਵਾਸੀਆ ਨੂੰ ਝੂਠ ਦੇ ਸਬਜਬਾਗ ਵਿਖਾ ਕੇ ਸਰਕਾਰ ਬਣਾਈ ਸੀ ਜਿਨ੍ਹਾਂ ਨੇ ਸਤਾ ਵਿੱਚ ਆਉਣ ਤੋਂ ਪਹਿਲਾ ਗੁਟਕਾ ਸਾਹਿਬ ਦੀ ਸਹੂੰ ਖਾਂਧੀ ਸੀ ਕਿ ਉਹ ਪੰਜਾਬ ਨੂੰ ਚਾਰ ਹਫਤਿਆ ਵਿੱਚ ਨਸ਼ਾ ਮੁਕਤ ਕਰਨਗੇ। ਕਾਂਗਰਸ ਸਰਕਾਰ ਦੇ ਸਤਾ ਵਿੱਚ ਆਉਣ ਉਪਰੰਤ ਨਸ਼ਾ ਤਾਂ ਖਤਮ ਹੋਣ ਦੀ ਵਜਾਏ ਘਰ ਘਰ ਵਿਕਣ ਲੱਗ ਪਿਆ ਅਤੇ ਇਸ ਦੇ ਨਾਲ ਹੀ ਹੋਰ ਮਾਫੀਆ ਗਰੋਹਾ ਨੇ ਵੀ ਜਨਮ ਲਿਆ। ਪੰਜਾਬ ਦੇ ਲੋਕਾ ਨਾਲ ਕਾਂਗਰਸ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਜਿਨ੍ਹਾਂ ਵਲੋਂ ਆਪਣੇ ਵਾਅਦੇ ਅਨੁਸਾਰ ਨਾ ਹੀ ਸਮੁੱਚੇ ਲੋਕਾ ਦੇ ਕਰਜ਼ੇ ਮੁਆਫ ਕੀਤੇ, ਨਾ ਹੀ ਨੌਜਵਾਨਾ ਨੂੰ ਸਮਾਰਟ ਫੋਨ ਦਿੱਤੇ ਅਤੇ ਨਾ ਹੀ ਜਰੂਰਤ ਮੰਦ ਲੋਕਾਂ ਨੂੰ ਆਟਾ ਦਾਲ ਦੇ ਨਾਲ ਨਾਲ ਘਿਓ, ਖੰਡ, ਚਾਹਪੱਤੀ ਦਿੱਤੀ ਹੈ। ਕਾਂਗਰਸ ਸਰਕਾਰ ਵਲੋਂ ਪੰਜ ਸਾਲ ਸਿਰਫ ਗੱਲਾ ਦੇ ਕੜਾਹ ਹੀ ਬਣਾਏ ਹਨ। ਸ੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾ ਦੀ ਹਿਤੈਸ਼ੀ ਰਹੀ ਹੈ ਅਤੇ ਜਦੋਂ ਕਾਂਗਰਸ ਸਰਕਾਰ ਵਲੋ ਖੇਤੀ ਕਾਨੂੰਨਾ ਨੂੰ ਵਾਪਿਸ ਲਿਆਉਣ ਲਈ ਕਿਸਾਨਾ ਦੀ ਬਾਂਹ ਛੱਡ ਦਿੱਤੀ ਤਾਂ ਉਸ ਵੇਲੇ ਸ੍ਰੋਮਣੀ ਅਕਾਲੀ ਦਲ ਸਮੁੱਚੇ ਆਗੂਆਂ ਅਤੇ ਵਰਕਰਾ ਵਲੋਂ ਕਿਸਾਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਕਿਸਾਨ ਵਿਰੋਧੀ ਬਿੱਲਾ ਨੂੰ ਰੱਦ ਕਰਾਉਣ ਵਿੱਚ ਆਪਣੀ ਭੂਮਿਕਾ ਨਿਭਾਈ ਹੈ।

ਇਸ ਮੌਕੇ ਉਹਨਾਂ ਨਾਲ ਵਿਸ਼ੇਸ ਤੌਰ ਤੇ ਪਾਰਟੀ ਦੇ ਮੁੱਖ ਬੁਲਾਰੇ ਡਾ.ਦਲਜੀਤ ਸਿੰਘ ਚੀਮਾ, ਜਰਨੈਲ ਸਿੰਘ ਵਾਹਦ, ਗੁਰਬਖਸ਼ ਸਿੰਘ ਖਾਲਸਾ, ਰਮਨਦੀਪ ਸਿੰਘ ਥਿਆੜਾ, ਬੁੱਧ ਸਿੰਘ ਬਲਾਕੀਪੁਰ, ਦਲਾਵਰ ਦਿੱਲੀ, ਅਸੋ਼ਕ ਬਜਾੜ, ਨਵਾਂਸ਼ਹਿਰ ਦੇ ਉਮੀਦਵਾਰ ਡਾ.ਨਛੱਤਰ ਪਾਲ ਸਿੰਘ, ਜੋਗਿੰਦਰ ਸਿੰਘ ਅਟਵਾਲ, ਯੂਥ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਚਾਹਲ ਜੱਟਾ, ਜਸਵੀਰ ਔਲੀਆਪੁਰ, ਅਵਤਾਰ ਸਿੰਘ ਸਾਹਦੜਾ, ਦਲਜੀਤ ਸਿੰਘ ਮਾਣੇਵਾਲ, ਤਰਲੋਚਨ ਸਿੰਘ ਰੱਕੜ, ਹਨੀ ਟੌਸਾਂ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।