ਭਵਾਨੀਗੜ੍ਹ,(ਵਿਜੈ ਗਰਗ): ਲੰਮੇ ਸਮੇਂ ਤੋਂ ਟਰੱਕ ਯੂਨੀਅਨ ਦੇ ਉਪਰੇਟਰਾਂ ਦੀ ਮੰਗ ਸੀ ਕਿ ਜਿਹੜੀ ਨਵੀਂ ਯੂਨੀਅਨ ਹੈ।ਉਥੇ ਆਪਰੇਟਰਾਂ ਨੂੰ ਆਉਣ ਜਾਣ ਚ ਬਹੁਤ ਮੁਸ਼ਕਲ ਆਉਂਦੀ ਸੀ ਅਤੇ ਪੁਰਾਣੀ ਯੂਨੀਅਨ ਤੋਂ ਦੋ ਕਿਲੋਮੀਟਰ ਦੂਰ ਪੈਂਦੀ ਸੀ।ਜਿਹੜੇ ਉਪਰੇਟਰ ਪੁਰਾਣੀ ਯੂਨੀਅਨ ਨਾਲ ਜੁੜੇ ਹੋਏ ਸਨ।ਉਹ ਆਪਣਾ ਕੰਮਕਾਰ ਛੱਡ ਕੇ ਪੁਕਾਰ ਸੁਣਨ ਲਈ ਜਾਣਾ ਪੈਂਦਾ ਸੀ।ਸੋ ਆਲੇ-ਦੁਆਲੇ ਪਿੰਡਾਂ ਦੇ ਉਪਰੇਟਰਾਂ ਨੂੰ ਵੀ ਬਹੁਤ ਮੁਸ਼ਕਲ ਆਉਂਦੀ ਸੀ। 100 ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਹਰਦੀਪ ਸਿੰਘ ਤੂਰ ਨੇ ਉਪ੍ਰੇਟਰਾਂ ਦੀ ਮੰਗ ਨੂੰ ਪ੍ਰਵਾਨ ਕਰਕੇ ਪੁਰਾਣੀ ਟਰੱਕ ਯੂਨੀਅਨ ਵਿਖੇ ਦੁਆਰਾ ਪੁਕਾਰ ਸ਼ੁਰੂ ਕਰਵਾ ਦਿੱਤੀ ਹੈ।ਜਿਸ ਦੀ ਖੁਸ਼ੀ ਚ ਆਲੇ-ਦੁਆਲੇ ਦੇ ਦੁਕਾਨਦਾਰਾਂ ਤੇ ਯੂਨੀਅਨ ਦੇ ਉਪਰੇਟਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ।