ਭਵਾਨੀਗੜ੍ਹ,(ਵਿਜੈ ਗਰਗ): ਪੈਪਸੀਕੋ ਇੰਡੀਆ ਹੋਲਡਿੰਗਜ ਵਰਕਰਜ ਯੂਨੀਅਨ (ਰਜਿ.23 ਏਟਕ) ਚੰਨੋ ਦੀ ਜਨਰਲ ਬਾਡਿਜ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਯੂਨੀਅਨ ਦੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਦੀ ਅਗਵਾਹੀ ਹੇਠ ਅਨਾਜ ਮੰਡੀ ਚੰਨੋ ਵਿਖੇ ਹੋਈ।ਜਿਸ ਦੀ ਤਾਇਦ ਯੂਨੀਅਨ ਦੇ ਖਜਾਨਚੀ ਦਰਸ਼ਨ ਸਿੰਘ ਨੇ ਕੀਤੀ।ਯੂਨੀਅਨ ਦੀ ਜਨਰਲ ਬਾਡੀਜ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਯੂਨੀਅਨ ਦੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਨੇ ਕਿਹਾ ਕਿ ਪੈਪਸੀਕੋ ਮੈਨੇਜਮੈਂਟ ਯੂਨੀਅਨ ਵੱਲੋਂ ਤਿੰਨ ਸਾਲਾਂ ਬਾਅਦ ਦਿੱਤੇ ਜਾਂਦੇ ਡਿਮਾਂਡ ਨੋਟਿਸ ਨੂੰ ਅੱਖੋ ਪਰੋਖੇ ਕਰ ਰਹੀ ਹੈ। ਆਗੂਆ ਨੇ ਦੱਸਿਆ ਕਿ 25 ਫਰਵਰੀ ਤੋਂ ਅੱਜ ਤੱਕ ਸਿਰਫ ਸਿਰਫ ਮੀਟਿੰਗਾ ਕੀਤੀਆ ਹਨ। ਜਦਕਿ ਦੋ ਮੀਟਿੰਗਾਂ ਸਹਾਇਕ ਕਿਰਤ ਕਮਿਸ਼ਨਰ ਸੰਗਰੂਰ ਦੇ ਹੋ ਚੁੱਕੀਆ ਹਨ।ਜਿਸ ਨੂੰ ਯੂਨੀਅਨ ਬਰਦਾਸਤ ਨਹੀਂ ਕਰੇਗੀ।ਆਗੂਆ ਨੇ ਦੱਸਿਆ ਕਿ ਯੂਨੀਅਨ ਦੇ ਡਿਮਾਂਡ ਨੋਟਿਸ ਤੇ ਗਲਬਾਤ ਕਰਨ ਲਈ ਬਜਾਏ ਮੈਨੇਜਮੈਂਟ ਵੱਲੋ ਯੂਨੀਅਨ ਨੂੰ ਦਿੱਤੇ ਬਿਜ਼ਨਸ ਲੋੜ ਦੀ ਅੜ ਹੇਠ ਸਮੂਹ ਵਰਕਰਾ ਦੇ ਕੰਮ ਦਾ ਲੋੜ ਵਧਾਉਣਾ ਚਾਹੁੰਦੀ ਹੈ।ਜਿਸ ਨੂੰ ਯੂਨੀਅਨ ਆਪਣੇ ਟਰੇਡ ਯੂਨੀਅਨ ਦੇ ਅਧਿਕਾਰਾ ਦੀ ਵਰਤੋਂ ਕਰਦਿਆਂ ਕਦੇ ਲਾਗੂ ਨਹੀਂ ਹੋਣ ਦੇਵੇਗੀ।ਮਨੇਜਮੈਂਟ ਮੰਗ ਕਰ ਰਹੀ ਹੈ ਕਿ ਜਦੋਂ ਸਮਝੌਤਾ ਹੋਵੇਗਾ।ਉਦੋਂ ਤੋਂ ਲਾਗੂ ਹੋਵੇਗਾ ਜਦ ਕੇ ਯੂਨੀਅਨ ਚਾਹੁੰਦੀ ਹੈ ਕੇ ਮੈਨੇਜਮੈਂਟ ਡਿਮਾਂਡ ਨੋਟਿਸ ਤੇ ਗੱਲਬਾਤ ਕਰੇ ਤੇ ਤਨਖਾਹਾਂ ਤੇ ਕੰਮ ਦੀਆ ਸਹੂਲਤਾਂ ਵਿਚ ਵਾਧਾ ਕਰਕੇ ਅੱਗੇ ਦੀ ਤਰਾ ਸਹੀ ਦਿਸ਼ਾ ਵਿਚ ਨਿਬੇੜੇ ਯੂਨੀਅਨ ਲਿਖਤੀ ਦਬਾ ਬਣਾਉਣਾ ਚਾਹੁੰਦੀ ਹੈ।ਨਵੇਂ ਲੇਬਰ ਕਾਨੂੰਨ ਲਾਗੂ ਕਰਨ ਦੀ ਸ਼ਰਤ ਮਨੇਜਮੈਂਟ ਯੂਨੀਅਨ ਤੋ ਲਿਖਤੀ ਮਨਵਾਉਣਾ ਚਾਹੁੰਦੀ ਹੈ।ਜਿਸ ਦਾ ਯੂਨੀਅਨ ਤਿੱਖਾ ਵਿਰੋਧ ਕਰੇਗੀ।ਆਗੂਆ ਨੇ ਮੰਗ ਕੀਤੀ ਕੇ ਮੈਨੇਜਮੈਂਟ ਸਹੀ ਦਿਸ਼ਾ ਵਿਚ ਟੇਬਲ ਤੇ ਬੈਠ ਕੇ ਗੱਲਬਾਤ ਕਰਨ ਦੀ ਬਜਾਏ ਬੇ- ਤੁਕੀਆ ਦਲੀਲਾ ਤੇ ਗੱਲਬਾਤ ਕਰ ਰਹੀ ਹੈ।ਯੂਨੀਅਨ ਹਰੇਕ ਮਸਲੇ ਦਾ ਹੱਲ ਗੱਲਬਾਤ ਰਾਹੀਂ ਟੇਬਲ ਤੇ ਬੈਠ ਕੇ ਨਿਬੇੜਨ ਵਿਚ ਵਿਸ਼ਵਾਸ਼ ਰੱਖਦੀ ਹੈ।ਜਿਸ ਨੂੰ ਮਜੂਦਾ ਮੈਨੇਜਮੈਂਟ ਸਮਝ ਨਹੀਂ ਰਹੀ।ਆਗੂਆ ਨੇ ਮੰਗ ਕੀਤੀ ਕੇ ਜੇਕਰ ਅਗਲੀ ਸਹਾਇਕ ਕਿਰਤ ਕਮਿਸ਼ਨਰ ਵੱਲੋ ਦਿੱਤੀ ਦੋ ਜੂਨ ਤਕ ਅੱਧੇ ਤੋ ਵੱਧ ਨਹੀਂ ਨਿਬੇੜਿਆ ਤਾਂ ਪੈਪਸੀਕੋ ਯੂਨੀਅਨ ਤਿੱਖਾ ਸੰਘਰਸ਼ ਕਰੇਗੀ।ਆਪਣੀਆ ਮੰਗਾਂ ਦੀ ਪੂਰਤੀ ਲਈ ਲੰਬੇ ਤੇ ਤਿੱਖੇ ਸੰਘਰਸ਼ ਦਾ ਸੱਦਾ ਦੇਵੇਗੀ ਜੇਕਰ ਪਲਾਂਟ ਦਾ ਮਾਹੌਲ ਖਰਾਬ ਹੁੰਦਾ ਹੈ।ਉਸ ਦੀ ਵੱਡੀ ਜੁਮੇਵਾਰੀ ਮੈਨੇਜਮੈਂਟ ਦੀ ਦੀ ਹੋਵੇਗੀ।ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਗੁਰਜੀਤ ਸਿੰਘ, ਸਹਾਇਕ ਸਕੱਤਰ ਰਾਣਾ ਸਿੰਘ, ਖਜਾਨਚੀ ਦਰਸ਼ਨ ਸਿੰਘ, ਸਹਾਇਕ ਖਜਾਨਚੀ ਦੀਪਕ ਸਿੰਘ, ਦਫ਼ਤਰ ਸਕੱਤਰ ਜਗਪਾਲ ਸਿੰਘ, ਪ੍ਰਾਪੋਗੰਡਾ ਸਕੱਤਰ ਦਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।