ਭਵਾਨੀਗੜ੍ਹ,(ਵਿਜੈ ਗਰਗ): ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋ ਪਿੰਡ ਕਾਲਾਝਾੜ ਵਿੱਚ ਕੀਤੀ ਜਾ ਰਹੀ ਇਲਾਕਾ ਪੱਧਰੀ ਪੇਂਡੂ ਮਜ਼ਦੂਰ ਚੇਤਨਾ ਪੰਚਾਇਤ ਦੀ ਤਿਆਰੀ ਇਲਾਕੇ ਦੇ ਵੱਖ-ਵੱਖ ਪਿੰਡਾਂ ਕਾਲਾਝਾੜ, ਰਾਜਪੁਰਾ, ਮੁਨਸ਼ੀਵਾਲਾ, ਫੰਮਣਵਾਲ, ਖੇੜੀ-ਗਿੱਲਾਂ ਅਦਿ ਚ ਮੀਟਿੰਗਾਂ ਰੈਲੀਆਂ ਕੀਤੀਆਂ ਗਈਆਂ ਹਨ।ਬਿਆਨ ਜਾਰੀ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਇਲਾਕਾ ਆਗੂ ਅਮ੍ਰਿਤਪਾਲ ਸਿੰਘ, ਜਰਨੈਲ ਸਿੰਘ ਸਦਰਪੁਰਾ ਨੇ ਕਿਹਾ ਕੀ ਇਹ ਪੇਂਡੂ ਮਜ਼ਦੂਰ ਚੇਤਨਾ ਪੰਚਾਇਤ ਸ਼ਹਿਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹਿਦੀ ਦਿਹਾੜੇ ਨੂੰ ਸਮਰਪਿਤ ਤੇ ਉਹਨਾ ਦੇ ਸੁਪਨਿਆਂ ਦਾ ਸਮਾਜ ਜਿਥੇ ਜਾਤ-ਪਾਤ, ਉੱਚ-ਨੀਚ, ਸਮਜਿਕ ਨਾ ਬਰਾਬਰੀ, ਵਾਲੇ ਸਮਾਜ ਸਿਰਜਨ ਲਈ ਪੇਂਡੂ ਦਲਿਤ ਮਜ਼ਦੂਰਾਂ ਨੂੰ ਉਹਨਾ ਦੇ ਹੱਕਾ ਪ੍ਰਤੀ ਜਾਗਰੂਤਾ ਕਰਦੇ ਹੋਏ ਪੰਚਾਈਤੀ ਜਮੀਨ ਚੋ ਤੀਜਾ ਹਿੱਸਾ ਮਜ਼ਦੂਰਾਂ ਲਈ ਅਤੇ ਬਾਕੀ ਦੋ ਹਿਸੇ ਗਰੀਬ ਅਤੇ ਬੇਜਮਿਨੇ ਕਿਸਾਨਾ ਲਈ ਲੈਂਡ ਸਿਲਿੰਗ ਐਕਟ ਤੋ ਉਪਰਲੀ ਜਮੀਨ ਬੇਜਮਿਨੇ ਲੋਕਾਂ ਚ ਵੰਡਣ ਲਈ, ਕਿਰਤ ਕਨੂੰਨਾਂ ਵਿੱਚ ਕੀਤੀਆਂ ਸੋਧਾ ਰੱਦ ਕਰਾਉਣ, ਲੋੜਵੰਦ ਪਰਿਵਾਰਾ ਨੂੰ ਦੱਸ-ਦੱਸ ਮਰਲੇ ਪਲਾਟ, ਨਰੇਗਾ ਦਾ ਕੰਮ ਪੂਰੇ ਸਾਲ ਲੈਣ ਲਈ ਮਜ਼ਦੂਰਾਂ ਦਾ ਸਮੁੱਚਾ ਕਰਜਾ ਰੱਦ ਕਰਵਾਉਣ ਲਈ ਅਤੇ ਮਜ਼ਦੂਰਾ ਤੇ ਹੁੰਦੇ ਜਾਤੀ ਧੱਕੇ-ਵਿਤਕਰੇ ਬੰਦ ਕਰਵਾਉਣ ਅਦਿ ਮੰਗਾਂ ਨੂੰ ਲੈਕੇ ਇਹ ਪੇਂਡੂ ਚੇਤਨਾ ਮਜ਼ਦੂਰ ਪੰਚਾਇਤ ਕੀਤੀ ਜਾ ਰਹੀ ਹੈ।ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਨਾਟਕਕਾਰ ਸਮੂਲ ਜੋਨ ਦੁਆਰਾ ਮਜ਼ਦੂਰਾਂ ਅਤੇ ਛੋਟੇ ਕਿਸਾਨਾ ਦੀ ਜ਼ਿੰਦਗੀ ਤੇ ਅਧਾਰਿਤ ਨਾਟਕ ਪੇਸ਼ ਕਿਤਾ ਜਾਵੇਗਾ।ਇਸ ਤੋ ਇਲਾਵਾ ਕੇਂਦਰ ਸਰਕਾਰ ਵੱਲੋਂ ਬੀ.ਬੀ.ਐਮ.ਬੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋ ਪੰਜਾਬ ਦੀ ਮੈੰਬਰਸ਼ੀਪ ਖਤਮ ਕਰਨ ਦੀ ਪੰਜਾਬ ਵਿਰੋਧੀ ਕਿਤੇ ਫਰਮਾਨ ਦੇ ਸਖਤ ਸ਼ਬਦਾ ਵਿੱਚ ਨਿਖੇਧੀ ਕਿਤੀ।