ਦੇਸੀ ਪਿਸਤੌਲ,2 ਜਿੰਦਾ ਰੋਂਦ,ਇਕ ਕਾਰ,ਮੋਟਰ ਸਾਇਕਲ,13 ਮੋਬਾਇਲ,ਸੋਨੇ ਚਾਂਦੀ ਦੇ ਗਹਿਣੇ ਬਰਾਬਦ 

ਹੁਸ਼ਿਆਰਪੁਰ,(ਤਰਸੇਮ ਦੀਵਾਨਾ ): ਗੁਰਿੰਦਰ ਸਿੰਘ ਢਿੱਲੋਂ ਆਈ ਪੀ ਐਸ,ਆਈ ਜੀ ਜਲੰਧਰ ਰੇਂਜ ਅਤੇ ਕੁਲਵੰਤ ਸਿੰਘ ਹੀਰ ਪੀ ਪੀ ਐਸ ਐਸ ਐਸ ਪੀ ਹੁਸ਼ਿਆਰਪੁਰ ਵਲੋਂ ਜੁਰਮਾਂ ਨੂੰ ਰੋਕਣ ਲਈ ਅਪਰਾਧੀ ਵਿਅਕਤੀਆਂ ਵਿਰੱਧ ਚਲਾਈ ਮੁਹਿੰਮ ਦੌਰਾਨ ਗੜਸ਼ੰਕਰ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾ ਫਾਸ਼ ਕਰਕੇ ਤਿੰਂਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਐਸ ਐਸ ਪੀ ਹੁਸ਼ਿਆਰਪੁਰ ਕੁਲਵੰਤ ਸਿੰਘ ਹੀਰ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ 22 ਦਸੰਬਰ 2021 ਨੂੰ ਜੈ ਕਿਸ਼ਨ ਰੌੜੀ ਵਿਧਾਇਕ ਹਲਕਾ ਗੜਸ਼ੰਕਰ ਆਪਣੇ ਦੋਸਤਾਂ ਨਾਲ ਨਿੱਜੀ ਕਾਰ ਵਿੱਚ ਬੰਗਾ ਤੋਂ ਗੜਸ਼ੰਕਰ ਆ ਰਹੇ ਸਨ,ਗੜਸ਼ੰਕਰ ਤੋਂ ਥੋੜਾ
ਪਿੱਛੇ ਬੰਗਾ ਸਾਇਡ ਤੋਂ ਉਨਾਂ ਪਿਛੇ ਇੱਕ ਕਾਰ ਆਈ ਜਿਸ ਵਿੱਚ ਚਾਰ ਨੌਜਬਾਨ ਸਵਾਰ ਸਨ,ਜਿਨਾਂ ਨੇ ਜੈ ਕਿਸ਼ਨ ਰੌੜੀ ਦੀ ਕਾਰ ਨੂੰ ਸਾਈਡ ਮਾਰਕੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਕਾਰ ਹੌਲੀ ਹੋਈ ਤਾਂ ਉਸ ਉਪੱਰ ਦਾਤਰਾਂ ਨਾਲ ਹਮਲਾ ਕਰ ਦਿੱਤਾ ਤੇ ਤੇਜੀ ਨਾਲ ਕਾਰ ਭਜਾਕੇ ਨਿੱਕਲ ਗਏ।ਵਿਧਾਇਕ ਰੌੜੀ ਵਲੋਂ ਘਟਨਾ ਦੀ ਸੂਚਨਾ ਗੜਸ਼ੰਕਰ ਪੁਲਿਸ ਨੂੰ ਦਿੱਤੀ।ਸੂਚਨਾ ਮਿਲਦਿਆਂ ਸਾਰ ਹੀ ਉੱਚ ਪੁਲਿਸ ਅਧਿਕਾਰੀ ਗੜਸ਼ੰਕਰ ਪੁੱਜੇ ਅਤੇ ਰਾਤ ਵੇਲੇ ਹੀ ਟੀਮਾਂ ਬਣਾਕੇ ਦੋਸ਼ੀਆਂ ਦੀ ਭਾਲ ਵਿੱਚ ਨਾਲ ਲਗਦੇ ਪਿੰਡਾਂ ਵਿੱਚ ਸਰਚ ਆਪ੍ਰੇਸ਼ਨ ਚਲਾਏ ਗਏ।ਤਫਤੀਸ਼ ਦੌਰਾਨ ਪਤਾ ਲੱਗਾ ਕਿ ਇਨਾਂ ਦੋਸ਼ੀਆਂ ਨੇ ਹੀ ਚੰਡੀਗੜ ਰੋਡ ਪਿੰਡ ਬਗਵਾਈ ਦੇ ਨੇੜੇ ਇੱਕ ਕਾਰ ਪੀ ਬੀ 02-ਏ ਕਿਅਊ 2051 ਟਾਟਾ ਸਫਾਰੀ ਡਰਾਇਵਰ ਦੀਪਕ ਕੁਮਾਰ ਟਾਂਡਾ ਕੋਲੋਂ ਮੋਟਰ ਸਾਿੲਕਲ ਪੀ ਬੀ 32 ਕੇ-1757 ਪੈਸ਼ਨ ਪਰੋ ਉੱਥੇ ਸੁੱਟ ਕੇ ਦਾਤਰ ਮਾਰ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਸੀ।ਦੋਸ਼ੀਆਂ ਦੀ ਭਾਲ ਕਰਦੀ ਪੁਲਿਸ ਮੌਕੇ ਤੇ ਪੁੱਜੀ ਜਿਸਨੂੰ ਦੇਖਕੇ ਦੋਸ਼ੀ ਖੇਤਾਂ ਵੱਲ ਨੂੰ ਭੱਜ ਪਏ।ਇਸ ਦੌਰਾਨ ਦੋਸ਼ੀਆਂ ਵਲੋਂ ਹੋਮ ਗਾਰਡ ਦੇ ਜਬਾਨ ਬਲਵੀਰ ਸਿੰਘ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।ਜਿਸਤੇ ਗੜਸ਼ੰਕਰ ਪੁਲਿਸ ਨੇ ਮੁਕੱਦਮਾ ਨੰਬਰ 190 ਦਰਜ ਕਰਕੇ ਲੋੜੀਦੇ ਦੋਸ਼ੀ ਜਸਪ੍ਰੀਤ ਉਰਫ ਜੱਸਾ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਸੀਚੇਵਾਲ ਥਾਣਾ ਲੋਹੀਆਂ (ਜਲੰਧਰ) ਨੂੰ ਕਾਬੂ ਕੀਤਾ ਗਿਆ ਅਤੇ ਮੁਕੱਦਮੇ ਵਿੱਚ ਲੋੜੀਂਦੇ ਹੋਰ ਦੋਸ਼ੀਆਨ ਹਰਪਾਲ ਸਿੰਘ ਪਾਲਾ ਪੁੱਤਰ ਮੰਗਤ ਰਾਮ ਸੀਚੇਵਾਲ ਥਾਣਾ ਲੋਹੀਆਂ (ਜਲੰਧਰ),ਮਨਪ੍ਰੀਤ ਸਿੰਘ ਉਰਪ ਮਨੀ ਪੁੱਤਰ ਬਲਿਹਾਰ ਸਿੰਘ ਵਾਸੀ ਢੀਂਡਸਾ ਥਾਣਾ ਗਰੋਆ (ਜਲੰਧਰ) ਨੂੰ 23 ਦਸੰਬਰ 2021 ਨੂੰ ਗ੍ਰਿਫਤਾਰ ਕੀਤਾ।ਜਿਨਾਂ ਨੇ ਕਈ ਵਾਰਦਾਤਾਂ ਵਿੱਚ ਸ਼ਾਮਲ ਹੋਣਾ ਮੀਨਆ ਅਤੇ ਪੁਲਿਸ ਵਲੋਂ ਉਨਾਂ ਤੋਂ ਬਰਾਮਦਗੀ ਕੀਤੀ ਗਈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਉਕੱਤ ਦੋਸ਼ੀਆਂ ਤੋਂ ਇੱਕ ਦੇਸੀ ਕੱਟਾ ਪਿਸਤੌਲ,ਦੋ ਜਿੰਦਾ ਰੋਂਦ 315 ਬੋਰ,ਇੱਕ ਇਟੋਸ ਕਾਰ ਸੀ ਅੇਚ 01 ਬੀ ਬੀ 7627,ਪੇਸ਼ਨ ਪਰੋ ਮੋਟਰਸਾਇਕਲ ਨੰਬਰ ਪੀ ਬੀ 32 ਕੇ 1757,ਇਕ ਮੋਟਰ ਸਇਕਲ ਹੀਰੋ ਸਪਲੈਂਡਰ ਬਿਨਾਂ ਨੰਬਰੀ,ਵਾਰਦਾਤ ਵਿੱਚ ਵਰਤੇ ਤਿੰਨ ਦਾਤਰ,ਵੱਖ ਵੱਖ ਥਾਵਾਂ ਤੋਂ ਖੋਹੇ 13 ਮੋਬਾਇਲ,ਸੋਨੇ ਦੇ ਗਹਿਣੇ (ਇਕ ਝੂਮਕਾ,ਇੱਕ ਮੰਗਲ ਸੂਤਰ ਦੀ ਟਿੱਕੀ,ਚਾਂਦੀ ਦੇ ਗਹਿਣੇ ਇਕ ਕੰਗਣ ਇੱਕ ਮੁੰਦਰੀ,ਇਕ ਮੂਵੀ ਕੈਮਰਾ,ਇੱਕ ਪਿੱਤਲ ਦਾ ਵਾਜਾ ਸ਼ਾਮਲ ਹਨ।ਦੋਸ਼ੀਆਂ ਖਿਲਾਫ ਥਾਣਾ ਗੜਸ਼ੰਕਰ (ਹੁਸ਼ਿਆਰਪੁਰ),ਬੰਗਾ (ਨਵਾਂ ਸ਼ਹਿਰ),ਥਾਣਾ ਕੈਂਟ (ਜਲੰਧਰ),ਥਾਣਾ ਲੋਹੀਆਂ (ਜਲੰਧਰ),ਥਾਣਾ ਸਦਰ (ਜਲੰਧਰ) ਵਿਖੇ ਵੱਖ ਧਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਹੋਏ ਹਨ। -ਪੁਲਿਸ ਵਲੋਂ 50 ਫੋਨ ਅਸਲ ਮਾਲਕਾਂ ਹਵਾਲੇ ਕੀਤੇ:-ਕੁਲਵੰਤ ਸਿੰਘ ਹੀਰ ਸੀਨੀ.ਪੁਲਿਸ ਕਪਤਾਨ ਦੀ ਅਗਵਾਈ ਹੇਠ ਹੁਸ਼ਿਆਰਪੁਰ ਪੁਲਿਸ ਵਲੋਂ ਮੁਹਿੰਮ ਚਲਾਕੇ ਪਬਲਿਕ ਦੇ ਗਵਾਚੇ ਹੋਏ 50 ਮੋਬਾਇਲ ਫੋਨ ਬਰਾਮਦ ਕਰਨ ਵਿੱਚ ਸਫਲਤਾ ਹਾਂਸਲ ਕੀਤੀ ਹੈ ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਲੋਕਾਂ ਦੇ ਮੋਬਾਇਲ ਗਵਾਚ ਜਾਂਦੇ ਹਨ ਤਾਂ ਥਾਣੇ ਵਿੱਚ ਰਪਟ ਦਰਜ ਕਰਵਾ ਦਿੰਦੇ ਹਨ।ਇਨਾਂ ਗਵਾਚੇ ਫੋਨਾਂ ਨੂੰ ਬਰਾਮਦ ਕਰਨ ਲਈ ਮਨਦੀਪ ਸਿੰਘ ਪੁਲਿਸ ਕਪਤਾਨ ਤਫਤੀਸ਼,ਸਰਬਜੀਤ ਰਾਏ ਪੁਲਿਸ ਕਪਤਾਨ ਤਫਤੀਸ਼ ਦੀ ਅਗਵਾਈ ਸਪੈਸ਼ਲ ਟੀਮ ਬਣਾਈ ਗਈ ਸੀ।ਜਿਸ ਤਹਿਤ ਪੁਲਿਸ ਵਲੋਂ 50 ਗਵਾਚੇ ਹੋਏ ਮੋਬਾਇਲ ਬਰਾਮਦ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਰਹੇ ਹਨ।