ਭਵਾਨੀਗੜ,(ਵਿਜੈ ਗਰਗ): ਜਿਥੇ ਸੂਬੇ ਚੋ ਵੱਡੀ ਗਿਣਤੀ ਵਿੱਚ ਨੋਜਵਾਨ ਬਾਹਰਲੇ ਦੇਸ਼ਾ ਨੂੰ ਕੂਚ ਕਰ ਰਹੇ ਹਨ ਓੁਥੇ ਹੀ ਲੱਖਾਂ ਬੇਰੁਜ਼ਗਾਰ ਨੋਜਵਾਨ ਸੂਬੇ ਅੰਦਰ ਕੰਮਾਂ ਦੀ ਭਾਲ ਚ ਨਜਰ ਆ ਰਹੇ ਹਨ। ਪਿਛਲੇ ਸਮੇ ਚ ਸੂਬਾ ਸਰਕਾਰ ਵਲੋ ਪੁਲਸ ਵਿਭਾਗ ਵਿੱਚ 4362 ਪੋਸਟਾ ਕੱਡਿਆ ਗਈਆਂ ਜਿਸ ਤੇ ਤਕਰੀਬਨ ਪੋਣੇ ਪੰਜ ਲੱਖ ਨੋਜਵਾਨਾ ਨੇ ਕਾਸਟੇਬਲ ਲਈ ਅਪਲਾਈ ਕੀਤਾ ਅਤੇ ਕਾਸਟੇਬਲ ਦੀ ਪ੍ਰੀਖਿਆ ਲੈਣ ਲਈ 26 ਅਤੇ 26 ਤਾਰੀਖ ਤੈਅ ਕੀਤੀ ਗਈ ਜਿਸ ਨੂੰ ਲੈਕੇ ਭਵਾਨੀਗੜ ਦੇ ਸੀਨੀਅਰ ਸਕੈਡਰੀ ਸਮਾਰਟ ਸਕੂਲ ਲੜਕੇ ਵਿਖੇ ਜਿਲਾ ਬਰਨਾਲਾ.ਮਾਨਸਾ ਅਤੇ ਬਠਿੰਡਾ ਜਿਲੇ ਦੇ ਨੋਜਵਾਨਾ ਦਾ ਤਾਤਾ ਲੱਗਿਆ ਰਿਹਾ ਤੇ ਬੱਸਾਂ ਜੋ ਛੱਤਾ ਤੋ ਵੀ ਓੁਵਰਲੋਡ ਨਜਰ ਆਈਆਂ । ਇਸ ਮੋਕੇ ਪ੍ਰੀਖਿਆ ਦੇਣ ਆਏ ਨੋਜਵਾਨਾ ਨੇ ਗੱਲਬਾਤ ਦੋਰਾਨ ਦੱਸਿਆ ਕਿ ਓੁਹ ਅੇਨੀ ਦੂਰੋ ਪੇਪਰ ਦੇਣ ਆਏ ਹਨ ਤੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਪੇਪਰ ਜਿਲੇ ਅੰਦਰ ਹੀ ਲਏ ਜਾਣ ਤਾ ਕਿ ਨੋਜਵਾਨਾ ਨੂੰ ਪਰੇਸ਼ਾਨੀਆ ਦਾ ਸਾਹਮਣਾ ਨਾ ਕਰਨਾ ਪਵੇ। ਜਿਕਰਯੋਗ ਹੈ ਕਿ ਇਹ ਪੇਪਰ ਦਿਨ ਵਿੱਚ ਦੋ ਟਰਮਾ ਚ ਲਏ ਜਾ ਰਹੇ ਹਨ ਇੱਕ ਸਵੇਰੇ ਨੋ ਤੋ ਬਾਰਾਂ ਵਜੇ ਅਤੇ ਇੱਕ ਪੇਪਰ ਤਿੰਨ ਤੋ ਛੇ ਵਜੇ ਤੱਕ ਲਏ ਜਾ ਰਹੇ ਹਨ ਅਤੇ ਸ਼ਾਮ ਨੂੰ ਬੱਸਾਂ ਓੁਵਰਲੋਡ ਹੋ ਕੇ ਜਾ ਰਹੀਆਂ ਹਨ।