ਨਵਾਂ ਸ਼ਹਿਰ,(ਜਤਿੰਦਰ ਪਾਲ ਸਿੰਘ ਕਲੇਰ): ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਪੰਜਾਬ ਦੇ ਸੱਦੇ ਉੱਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜਮਾਂ ਨੇ ਮੁੱਖ ਮੰਤਰੀ ਦੇ ਨਾਮ ਆਮ ਆਦਮੀ ਪਾਰਟੀ ਦੇ ਹਲਕਾ ਇਨਚਾਰਜ ਲਲਿਤ ਮੋਹਨ ਪਾਠਕ (ਬੱਲੂ) ਨੂੰ ਮੰਗ ਪੱਤਰ ਸੌਂਪ ਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੀ ਮੰਗ ਕੀਤੀ।ਇਸ ਮੌਕੇ ਗੁਰਦਿਆਲ ਮਾਨ ਜਿਲ੍ਹਾ ਕਨਵੀਨਰ ਨੇ ਨੇਤਾ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 2004 ਤੋਂ ਬਾਅਦ ਭਰਤੀ ਮੁਲਾਜਮਾਂ ਲਈ ਕੇਂਦਰ ਸਰਕਾਰ ਨੇ ਨਿਊ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਸੀ।ਇਸ ਸਕੀਮ ਅਧੀਨ ਮੁਲਾਜਮ ਦੀ ਬੇਸਿਕ ਤਨਖਾਹ ਦਾ 10 ਪ੍ਰਤੀਸ਼ਤ ਕੱਟਕੇ ਸਰਕਾਰ ਵਲੋਂ 14 ਪ੍ਰਤੀਸ਼ਤ ਆਪਣੇ ਕੋਲੋ ਪੈਸਾ ਜਮਾ ਕਰਵਾਇਆ ਜਾਂਦਾ ਹੈ।ਪਰ ਇਹ ਸਾਰਾ ਪੈਸਾ ਕਾਰਪੋਰੇਟ ਘਰਾਨਿਆ ਕੋਲ ਜਾ ਰਿਹਾ ਹੈ। ਜਿਸ ਨਾਲ ਮੁਲਾਜਮ ਦਾ ਬੁਢਾਪਾ ਅਸੁਰੱਖਿਅਤ ਹੋ ਰਿਹਾ ਹੈ।ਮਾਨ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਸਮੇਂ ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਨਿਊ ਪੈਨਸ਼ਨ ਸਕੀਮ ਨੂੰ ਮੁਲਾਜਮਾਂ ਦਾ ਘਾਣ ਕਰਨ ਵਾਲੀ ਸਕੀਮ ਮੰਨ ਚੁੱਕੇ ਹਨ ਅਤੇ ਮੁਲਾਜਮਾਂ ਨਾਲ ਵਾਇਦਾ ਕੀਤਾ ਸੀ ਕਿ ਜੇਕਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਂਦੀ ਹੈ ਤਾਂ ਉਹ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨਗੇ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹੁਣ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਨ ਬਹੁਮਤ ਨਾਲ ਬਣੀ ਹੋਈ ਹੈ।ਇਸ ਲਈ ਸਰਕਾਰ ਨੂੰ ਰਾਜਸਥਾਨ ਅਤੇ ਸ਼ੱਤੀਸਗੜ੍ਹ ਰਾਜਾ ਵਾਗ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰ ਦੇਣੀ ਚਾਹੀਦੀ ਹੈ।ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਹਲਕਾ ਇਨਚਾਰਜ ਬੱਲੂ ਨੇ ਕਿਹਾ ਕਿ ਉਹ ਮੁਲਾਜਮਾਂ ਇਸ ਅਹਿਮ ਮੰਗ ਨੂੰ ਮੁੱਖ ਮੰਤਰੀ ਤੱਕ ਪਹੁੰਚਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰਨਗੇ।ਇਸ ਮੌਕੇ ਨੀਲ ਕਮਲ, ਪਵਨਦੀਪ, ਰੇਸ਼ਮ ਲਾਲ, ਮਹਿੰਦਰ ਸਿੰਘ, ਪਵਨ ਕੁਮਾਰ, ਰਮਨ ਕੁਮਾਰ, ਭੁਪਿੰਦਰ ਲਾਲ, ਬਲਵਿੰਦਰ ਕੌਰ, ਸੁਰਿੰਦਰ ਕੌਰ, ਹਰਜੀਤ ਕੌਰ, ਕੁਲਦੀਪ ਕੌਰ ਮਾਨ, ਰੇਨੂ ਅਤੇ ਮੀਨੂ ਆਦਿ ਵੀ ਹਾਜਿਰ ਸਨ।