ਰਾਮਾਂ ਮੰਡੀ,(ਬਲਵੀਰ ਬਾਘਾ): ਨੇੜੇ ਦੇ ਪਿੰਡ ਪੱਕਾ ਕਲਾਂ ਵਿਖੇ ਆਮ ਆਦਮੀ ਪਾਰਟੀ ਦੀ ਇੱਕ ਜਰੂਰੀ ਮੀਟਿੰਗ ਹੋਈ। ਜਿਸ ਨੂੰ ਐਮਐਲਏ ਅਤੇ ਆਮ ਆਦਮੀ ਪਾਰਟੀ ਜੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਪਾਰਟੀ ਕਨਵੀਲਰ ਕੇਜਰੀਵਾਲ ਵੱਲੋਂ ਐਲਾਨੀਆਂ ਗਈਆਂ ਸਕੀਮਾਂ ਆਮ ਆਦਮੀ ਦੀ ਸਰਕਾਰ ਬਣਨ ਤੇ ਲਾਗੂ ਕੀਤੀਆਂ ਜਾਣਗੀਆਂ। ਜਦ ਪਿੰਡਾਂ ਦੇ ਲੋਕਾਂ ਨੂੰ ਇਸ ਮੀਟਿੰਗ ਦੀ ਭਿਣਕ ਪਈ ਤਾਂ ਵੱਖ-ਵੱਖ ਪਾਰਟੀਆਂ ਦੇ ਲੋਕ ਮੀਟਿੰਗ ਅੰਦਰ ਪਹੁੰਚ ਗਏ ਤੇ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ ਹੇਠ ਸੈਂਕੜੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ। ਜਿਹਨਾਂ ਨੂੰ ਪ੍ਰੋ. ਬਲਜਿੰਦਰ ਕੌਰ ਨੇ ਸਨਮਾਨਿਤ ਕਰਕੇ ਪਾਰਟੀ ਅੰਦਰ ਸ਼ਾਮਿਲ ਕੀਤਾ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਅੰਦਰ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਤੇ ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਆਉਣ ਤੇ ਪਾਰਟੀ ਵੱਲੋਂ ਵੱਧ ਚੜ੍ਹ ਕੇ ਇਹਨਾਂ ਪਰਿਵਾਰਾਂ  ਨੂੰ ਪਾਰਟੀ ਹਰੇਕ ਮੱਦਦ ਦੇਵੇਗੀ। ਸੈਂਕੜੇ ਪਰਿਵਾਰ ਪਾਰਟੀ ਅੰਦਰ ਸ਼ਾਮਿਲ ਹੋਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਅੰਦਰ ਸਹਿਮ ਪੈਦਾ ਹੋ ਗਿਆ ਅਤੇ ਪ੍ਰੋ. ਬਲਜਿੰਦਰ ਕੌਰ ਦੀ ਸਥਿਤੀ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਜਿੱਤ ਯਕੀਨੀ ਬਣ ਗਈ ਹੈ।