ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਸ੍ਰੋਮਣੀ ਅਕਾਲੀ ਦਲ-ਬਸਪਾ ਸਾਂਝੇ ਗਠਜੋੜ ਨਾਲ ਜੁੜਨ ਵਾਲੇ ਵੋਟਰਾਂ ਦਾ ਕਾਰਵਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ-ਬਸਪਾ ਸਾਂਝੇ ਗਠਜੋੜ ਦੇ ਜੁਝਾਰੂ ਵਰਕਰਾ ਵਲੋਂ ਕੀਤੇ ਜਾ ਰਹੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਅੱਜ ਹਲਕੇ ਦੇ ਪਿੰਡ ਨਿਊ ਥੋਪੀਆ, ਬੀੜ ਕਾਠਗੜ੍ਹ, ਦੋਭਾਲੀ ਸਮੇਤ ਮੱਕੋਵਾਲ ਜੱਬਾ ਦੇ ਸਰਜੀਤ ਸਿੰਘ, ਅਵਤਾਰ ਸਿੰਘ ਹੁੰਦਲ, ਚੌਧਰੀ ਤੀਰਥ ਰਾਮ ਬਜਾੜ, ਚਮਨ ਲਾਲ ਹੱਕਲਾ, ਕਰਨੈਲ ਸਿੰਘ, ਰਾਜ ਕੁਮਾਰ, ਸੁਭਾਸ਼ ਚੰਦਰ, ਕ੍ਰਿਸ਼ਨ ਕੁਮਾਰ, ਗੁਰਮੀਤ ਸਿੰਘ ਆਦਿ ਕਈ ਵੱਡੀ ਗਿਣਤੀ ਵਿੱਚ ਪਰਿਵਾਰਾ ਵਲੋਂ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਕੀਤੇ ਐਲਾਨ ਨੇ ਪਾਰਟੀ ਦੇ ਕਾਰਵੇ ਨੂੰ ਅੱਗੇ ਵਧਾਇਆ ਹੈ। ਪਿੰਡਾ ਦੇ ਲੋਕਾ ਵਲੋਂ ਇਲਾਕੇ ਦੀਆਂ ਵੱਡੀਆ ਸਮੱਸਿਆਵਾਂ ਵਾਰੇ ਬੀਬੀ ਸੁਨੀਤਾ ਚੌਧਰੀ ਨੂੰ ਜਾਣੂ ਕਰਾਉਂਦਿਆਕਿਹਾ ਕਿ ਸੱਤਾਧਾਰੀ ਪਾਰਟੀ ਵਲੋਂ ਜਿੱਥੇ, ਉਹਨਾਂ ਦੇ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਦਾ ਹੱਲਕਰਨ ਦੀ ਵਜਾਏ ਅਣਡਿੱਠ ਕੀਤਾ ਗਿਆ ਹੈ, ਉਥੇ ਹੀ ਸਰਕਾਰ ਵਲੋਂ ਜਾਰੀ ਜਰੂਰਤਮੰਦ ਲੋਕਾ ਦੀਆਂ ਸਹੂਲਤਾਂ ਵਿੱਚ ਵੀ ਉਹਨਾਂ ਨਾਲ ਵਿਤਕਰਾ ਕੀਤਾ ਗਿਆ ਹੈ।
ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਇਹਨਾਂ ਪਰਿਵਾਰਾ ਨੂੰ ਪਾਰਟੀ `ਚ ਸ਼ਾਮਲ ਕਰਦਿਆ ਸਾਂਝੇ ਗਠਜੋੜ ਦੀ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਪਰਿਵਾਰ ਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਦੂਜੀਆ ਪਾਰਟੀਆਂ ਦੇ ਲੁਭਾਣੇ ਵਾਅਦਿਆ ਤੋਂ ਅੱਕ ਚੁੱਕੇ ਹਨ। ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾ ਦਾ ਪਾਰਟੀ ਪ੍ਰਭਾਵਿਤ ਹੰੁਦਿਆ ਧੜ-ਧੜ ਸ਼ਾਮਲ ਹੋਣਾ ਸਾਂਝੇ ਗਠਜੋੜ ਪਾਰਟੀ ਦੇ ਅਣਥੱਕ ਮਿਹਨਤੀ ਵਰਕਰਾ ਦੀ ਕੜੀ ਮਿਹਨਤ ਦਾ ਹੀ ਨਤੀਜ਼ਾ ਹੈ। ਜਿਹੜਾ ਕਿ ਪਾਰਟੀ ਦੀ ਵੱਡੀ ਜਿੱਤਦਾ ਪ੍ਰਤੀਕ ਬਣਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਂਝੇ ਗਠਜੋੜ ਦੀ ਸਰਕਾਰ ਬਣਨ ਤੇ ਇਸ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਨੂੰ ਲੋਕਾਂ ਦੇ ਦੱਸਣ ਅਨੁਸਾਰ ਪਹਿਲ ਦੇ ਆਧਾਰ ਤੇ ਹੱਕ ਕੀਤਾ ਜਾਵੇਗਾ। ਇਸ ਮੌਕੇ ਹਰਿਆਵਲ ਦਸਤੇ ਦੇ ਪ੍ਰਧਨ ਸ਼ਮਸ਼ੇਰ ਸਿੰਘ ਲਾਲੀ, ਦਲਜੀਤ ਸਿੰਘ ਮਾਣੇਵਾਲ, ਜਥੇਦਾਰ ਸੁਰਜੀਤ ਸਿੰਘ ਦੋਭਾਲੀ, ਰਾਮ ਰਤਨ ਚੇਚੀ, ਮਨੀ ਚੌਧਰੀ, ਬਿੱਟੂ ਹੱਕਲਾ, ਗੁਰਬਚਨ ਸਿੰਘ ਦੁਭਾਲੀ, ਦਲਵੀਰ ਸਿੰਘ ਪਰਾਗਪੁਰ, ਦੌਲਤ ਰਾਮ , ਸੰ਼ਮੀ ਜਲਾਲਪੁਰ, ਪ੍ਰੇਮ , ਬਹਾਦਰ ਬੱਬੂ ਬੂਥਗੜ੍ਹ, ਪਵਨ ਕੁਮਾਰ ਹੈਡੋ, ਹਰਜੀਤ ਸਿੰਘ ਕੈਥ ਗੜੀ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।