ਹੁਸਿ਼ਆਰਪੁਰ, : ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੀ ਅਗਵਾਈ ਹੇਠ ਜਿਲਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਵੱਲੋ ਵੱਖ-ਵੱਖ ਥਾਵਾਂ ਤੇ ਜਾਕੇ ਪਲਸ ਪੋਲੀਓ ਚ ਕੰਮ ਕਰ ਰਹੀਆ ਟੀਮਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜਿਲਾ ਟੀਕਾਕਰਨ ਅਫਸਰ ਡਾ.ਸੀਮਾਂ ਗਰਗ ਨੇ ਦੱਸਿਆ ਕਿ ਅੱਜ ਪਲਸ ਪੋਲੀਓ ਦੇ ਦੂਜੇ ਦਿਨ 34355 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆ ਗਈਆ। ਉਨਾ ਦੱਸਿਆ ਕਿ ਜਿਲਾ ਹੁਸਿ਼ਆਰਪੁਰ ਵਿਚ ਪਲਸ ਪੋਲੀਓ ਮੁਹਿੰਮ ਮਿਤੀ 27 ਫਰਵਰੀ ਤੋ ਸ਼ੁਰੂ ਹੋਈ ਹੈ ਅਤੇ 1 ਮਾਰਚ ਮਾਰਚ 2022 ਤੱਕ ਚੱਲੇਗੀ। 

ਇਸ ਮੁਹਿੰਮ ਦੌਰਾਨ ਜਿਲਾ ਹੁਸਿ਼ਆਰਪੁਰ ਦੇ ਵਿਚ 0 ਤੋ 5 ਸਾਲ ਤੱਕ ਦੀ ਉਮਰ ਦੇ 1,52,552 ਬੱਚਿਆ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ।ਪਹਿਲੇ ਦਿਨ ਵਿਭਾਗ ਵੱਲੋ ਬਣਾਈਆ ਗਈਆ anvi folder locker download 795 ਟੀਮਾਂ ਵੱਲੋ ਬੂਥ ਲਗਾਕੇ ਪੋਲੀਓ ਰੋਕੂ ਬੂੰਦਾਂ ਪਿਲਾਈਆ ਗਈਆ ਅਤੇ ਦੂਸਰੇ ਤੇ ਤੀਸਰੇ ਦਿਨ ਟੀਮਾਂ ਵੱਲੋ ਘਰ ਘਰ ਜਾਕੇ ਨੰਨੇ ਮੁੰਨੇ ਬੱਚਿਆ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆ ਜਾਣਗੀਆ।