ਭਵਾਨੀਗੜ੍ਹ,(ਵਿਜੈ ਗਰਗ): ਪੰਜਾਬ ਨੰਬਰਦਾਰ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਐਕਟਿੰਗ ਪ੍ਰਧਾਨ ਸ੍ਰ.ਕੁਲਵੰਤ ਸਿੰਘ ਝਾਮਪੁਰ, ਸੂਬਾ ਜਰਨਲ ਸਕੱਤਰ ਸ੍ਰ.ਰਣ ਸਿੰਘ ਮਹਿਲਾਂ ਅਤੇ ਸ਼੍ਰ.ਹਰਬੰਸ ਸਿੰਘ ਇਸਰਹੇਲ, ਸੀਨੀਅਰ ਮੀਤ ਪ੍ਰਧਾਨ ਸ੍ਰ.ਜਰਨੈਲ ਸਿੰਘ ਝਰਮੜੀ, ਲੁਧਿਆਣਾ ਦੇ ਪ੍ਰਧਾਨ ਸ੍ਰ.ਪਿਆਰਾ ਸਿੰਘ ਦੇਹੜਕਾ, ਮੀਤ ਪ੍ਰਧਾਨ ਸ੍ਰ.ਗੁਰਦੀਪ ਸਿੰਘ ਮੋਰੀਡਾਂ, ਸੀਨੀਅਰ ਮੀਤ ਪ੍ਰਧਾਨ ਸੰਗਰੂਰ ਸ੍ਰ.ਤੇਜਾ ਸਿੰਘ ਕਾਕੜਾ, ਮੀਤ ਪ੍ਰਧਾਨ ਡੇਰਾ ਬੱਸੀ ਸ੍ਰ.ਭਜਨ ਸਿੰਘ ਆਦਿ ਹਾਜ਼ਰ ਆਗੂਆਂ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸ੍ਰ.ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਮੁਬਾਰਕਾਂ ਦਿੱਤੀਆਂ । ਸ੍ਰ.ਰਣ ਸਿੰਘ ਮਹਿਲਾਂ ਨੇ ਦੱਸਿਆ ਕਿ ਜਦੋਂ ਪੰਜਾਬ ਚ ਅਕਾਲੀ ਭਾਜਪਾ ਸਰਕਾਰ ਸੀ ਤਾਂ ਉਸ ਸਮੇਂ ਸ੍ਰ.ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਸੈਸ਼ਨ ਚ ਨੰਬਰਦਾਰਾ ਦੀਆਂ ਮੰਗਾਂ ਸਬੰਧੀ ਬੜੇ ਜ਼ੋਰ ਸੋਰ ਨਾਲ ਅਵਾਜ਼ ਉਠਾਈ ਸੀ, ਜਿਸ ਤੋਂ ਪਤਾ ਚਲਦਾ ਹੈ ਕਿ ਸ੍ਰ.ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਸਮੁੱਚੇ ਨੰਬਰਦਾਰਾ ਪ੍ਰਤੀ ਕਿੰਨੇ ਫ਼ਿਕਰਮੰਦ ਹਨ। ਨੰਬਰਦਾਰ ਯੂਨੀਅਨ ਵੱਲੋਂ ਪਾਰਟੀ ਦੀ ਹਾਈਕਮਾਂਡ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰ.ਨਵਜੋਤ ਸਿੰਘ ਸਿੱਧੂ ਦਾ ਵੀ ਉਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਨਵੀਂ ਬਣੀ ਸਰਕਾਰ ਪੰਜਾਬ ਅਤੇ ਪੰਜਾਬ ਦੇ ਸਮੁੱਚੇ ਲੋਕਾਂ ਦੀਆਂ ਭਾਵਨਾਵਾਂ ਤੇ ਖ਼ਰੀ ਉਤਰੇਗੀ।