ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਪੰਜਾਬ ਸਰਕਾਰ ਵਲੋਂ ਨਸ਼ਾ ਮੁਕਤ ਪੰਜਾਬ ਦੀ ਨਿਵੇੇਕਲੀ ਪਹਿਲ ਦੇ ਸੰਦੇਸ਼ ਨੂੰ ਘਰ ਪਰ ਪਹੁੰਚਾਉਣ ਲਈ ਪੁਲਿਸ ਨੂੰ ਜਾਰੀ ਹਦਾਇਤਾ ਅਨੁਸਾਰ ਡੀਐਸਪੀ ਬਲਾਚੌਰ ਤਰਲੋਚਨ ਸਿੰਘ ਅਤੇ ਐਸਐਚਓ ਸਿਟੀ ਬਲਵਿੰਦਰ ਸਿੰਘ ਵਲੋਂ ਨਗਰ ਕੌਸਲ ਬਲਾਚੌਰ ਦੇ ਪਿੰਡ ਮਹਿੰਦੀਪੁਰ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਗਿਆ।ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਨੌਜਵਾਨ ਇੱਕ ਨਰੋਏ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ।ਜਿਸ ਤੋਂ ਸਮਾਜ ਅਤੇ ਮਾਪਿਆ ਨੂੰ ਵੀ ਵੱਡੀਆ ਇਛਾਵਾਂ ਹੁੰਦੀਆਂ ਹਨ।ਉਨ੍ਹਾਂ ਆਖਿਆ ਕਿ ਨੌਜਵਾਨਾ ਨੂੰ ਨਸ਼ੇ ਦੀ ਲੁੱਤ ਲਾਉਣ ਵਾਲੇ ਕਿਸੇ ਵੀ ਨਸ਼ਾ ਸਪਲਾਇਰ ਨੂੰ ਬਖਸਿਆ ਨਹੀ ਜਾਵੇਗਾ ਭਾਵੇ ਉਹ ਕਿੰਨੀ ਵੀ ਪਹੁੰਚ ਵਾਲਾ ਕਿਊ ਨਾ ਹੋਵੇ। ਉਨ੍ਹਾਂ ਆਖਿਆ ਕਿ ਪੁਲਿਸ ਵਲੋਂ ਨਸ਼ੇ ਦੀ ਵੇਚ ਅਤੇ ਖਰੀਦ ਵਿੱਚ ਸ਼ਾਮਲ ਲੋਕਾ ਉਪਰ ਕੜੀ ਨਿਗਾਹ ਰੱਖੀ ਜਾ ਰਹੀ ਹੈ ਅਤੇ ਕਈ ਲੋਕ ਪੁਲਿਸ ਦੀ ਰਡਾਰ ਉਪਰ ਹਨ, ਜੇਕਰ ਉਹਨਾਂ ਚੇਤਾਵਨੀ ਉਪਰੰਤ ਵੀ ਆਪਣਾ ਇਹ ਗੈਰ ਕਾਨੂੰਨੀ ਕੰਮ ਨਹੀ ਛੱਡਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਬੱਚਿਆ ਪੜਾਈ ਦੇ ਨਾਲ ਨਾਲ ਖੇਡਾ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਅਤੇ ਮਾਪਿਆ ਨੂੰ ਸੰਬੋਧਨ ਕੀਤਾ ਕਿ ਉਹ ਆਪਣੇ ਬੱਚਿਆ ਦੀ ਨਕਲੋ ਹਰਕਤ ਤੇ ਕੜੀ ਨਿਗਾਹ ਰੱਖਣ ਤਾਂ ਜੋ ਬੱਚੇ ਨੂੰ ਗਲਤ ਪਾਸੇ ਜਾਦਾ ਵੇਖ ਤੁਰੰਤ ਉਸ ਰਾਹ ਤੋਂ ਮੋੜਿਆ ਜਾ ਸਕੇ।ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹਰ ਵੇਲੇ ਪਬਲਿਕ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਇਸ ਨਾਮੁਰਾਦ ਨਸਿ਼ਆ ਦੇ ਕੋਹੜ ਤੋਂ ਛੁਟਕਾਰਾ ਪੈ ਸਕੇ।ਜੇਕਰ ਤੁਹਾਡੇ ਇਰਧ ਗਿਰਦ ਕੋਈ ਅਜਿਹਾ ਸਖਸ਼ ਨਸ਼ੇ ਦੀ ਵਿੱਕਰੀ ਕਰਦਾ ਹੈ ਤਾਂ ਉਸ ਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ ਅਤੇ ਉਹ ਇਸ ਦਲ ਦਲ ਵਿੱਚੋ ਬਾਹਰ ਆਉਣਾ ਚਾਹੁੰਦਾ ਹੈ ਤਾਂ ਸਰਕਾਰ ਵਲੋਂ ਨਸ਼ਾ ਛੁਡਾਉ ਕੇਂਦਰ ਸਥਾਪਿਤ ਕੀਤੇ ਗਏ ਹਨ।ਜਿਥੋ ਦੇ ਮਾਹਰ ਡਾਕਟਰਾ ਦੀ ਸਲਾਹ ਨਾਲ ਅਸਾਨੀ ਨਾਲ ਨਸ਼ੇ ਨੂੰ ਛੱਡਿਆ ਜਾ ਸਕਦਾ ਹੈ।ਜਿਸ ਲਈ ਉਹ ਵਿਅਕਤੀ ਪੁਲਿਸ ਨਾਲ ਜਾ ਸਿੱਧੇ ਤੌਰ ਤੇ ਨਸ਼ਾ ਛੁਡਾਉ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ, ਜਿੱਥੇ ਕੋਈ ਵੀ ਖਰਚਾ ਨਹੀ ਹੈ।ਇਸ ਮੌਕੇ ਨੌਜਵਾਨ ਭਲਾਈ ਕਲੱਬ ਮਹਿੰਦੀਪੁਰ ਦੇ ਸਰਪ੍ਰਸਤ ਰਵਿੰਦਰ ਸਿੰਘ ਘੁੰਮਣ ਵਲੋਂ ਡੀਐਸਪੀ ਅਤੇ ਐਸਐਚਓ ਦਾ ਪਿੰਡ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਆਖਿਆ ਕਿ ਪੁਲਿਸ ਵਲੋਂ ਜੋ ਇਹ ਮੁਹਿੰਮ ਆਰੰਭੀ ਹੈ ਵਿੱਚ ਪੂਰੇ ਨਗਰ ਵਲੋਂ ਬਣਦਾ ਸਹਿਯੋਗ ਦਿੱਤਾ ਜਾਵੇਗਾ।ਇਸ ਮੌਕੇ ਕੌਸਲਰ ਪਰਮਿੰਦਰ ਪੰਮਾ, ਸੁੰਦਰ ਸਿੰਘ, ਹੀਰਾ ਸਿੰਘ, ਹਰਵਿੰਦਰ ਸਿੰਘ, ਮਹਿੰਦਰ ਸਿੰਘ, ਸੱਤਪਾਲ, ਮਹਿੰਦਰ ਪਾਲ ਰਾਣਾ, ਮਿਸਤਰੀ ਭਗਤ ਸਿੰਘ, ਤਰਲੋਚਨ ਸਿੰਘ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਸਖਸ਼ ਮੌਜੂਦ ਸਨ।

Previous articleरक्तदान शिविर में युवाओं ने 31 यूनिट रक्तदान कर लिया मानव सेवा का संकल्प
Next articleਬਿਨਾਂ ਸਰਕਾਰੀ ਇਮਾਰਤ ਤੇ ਸਟਾਫ਼ ਦੀ ਘਾਟ ਨਾਲ ਚੱਲ ਰਿਹਾ 84 ਆਂਗਣਵਾੜੀ ਕੇਂਦਰਾਂ ਵਾਲਾ ਸੀਡੀਪੀਓ ਦਫ਼ਤਰ ਸੜੋਆ