ਸੰਗਰੂਰ ਤੋਂ ਲੈ ਕੇ ਪਿੰਡ ਭਰਾਜ ਤਕ ਥਾਂ ਥਾਂ ਹੋਇਆ ਭਰਵਾਂ ਸਵਾਗਤ
ਭਵਾਨੀਗੜ੍ਹ,(ਵਿਜੈ ਗਰਗ): ਨੇੜਲੇ ਪਿੰਡ ਭਰਾਜ ਦੀ ਜੰਮਪਲ ਤੇ ਆਮ ਆਦਮੀ ਪਾਰਟੀ ਹਲਕਾ ਸੰਗਰੂਰ ਤੋਂ ਉਮੀਦਵਾਰ ਨਰਿੰਦਰ ਕੌਰ ਭਰਾਜ ਦੀ ਜਿੱਤ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹਾਰਨ ਦਾ ਰੁਝਾਨ ਆਉਣਾ ਸ਼ੁਰੂ ਹੋਇਆ ਤਾਂ ਨਰਿੰਦਰ ਕੌਰ ਬਰਾੜ ਦੇ ਜਿੱਤਣ ਦੀ ਖੁਸ਼ੀ ਵਿਚ ਪਾਰਟੀ ਵਰਕਰਾਂ ਵੱਲੋਂ ਨਤੀਜਾ ਆਉਣ ਤੋਂ ਪਹਿਲਾਂ ਹੀ ਲੱਡੂ ਢੋਲ ਢਮੱਕੇ ਨਾਲ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਭਵਾਨੀਗੜ੍ਹ ਵਿੱਚ ਦੀ ਜੈਨ ਕਲੋਨੀ ਅਤੇ ਸ਼ਹਿਰ ਵਿਚ ਢੋਲ ਵੱਜਣੇ ਸ਼ੁਰੂ ਹੋ ਗਏ ਅਤੇ ਜਦੋਂ ਸਾਮ ਨੁੂੰ ਨਰਿੰਦਰ ਕੌਰ ਭਰਾਜ ਦਾ ਕਾਫਲਾ ਭਵਾਨੀਗੜ੍ਹ ਵਿੱਚ ਪੁੱਜਿਆ ਤਾਂ ਆਪ ਦੇ ਵੰਲਟੀਰਾ ਵੱਲੋਂ ਨੱਚਣ ਅਤੇ ਢੋਲ ਵੱਜਣੇ ਸ਼ੁਰੂ ਹੋ ਗਏ। ਆਪ ਆਗੂ ਰਾਮ ਗੋਇਲ ਵੱਲੋਂ ਜਿੱਥੇ ਨਰਿੰਦਰ ਕੌਰ ਭਰਾਜ ਦੇ ਭਵਾਨੀਗਡ ਪਹੁੰਚਣ ਤੇ ਬੀਬਾ ਨਰਿੰਦਰ ਕੌਰ ਭਰਾਜ ਦਾ ਸਿਰੋਪਾਓ ਪਾਕੇ ਸਨਮਾਨ ਕੀਤਾ ਗਿਆ ਉੱਥੇ ਹੀ ਕੇਕ ਵੀ ਕੱਟਿਆ ਗਿਆ।ਇਸ ਮੌਕੇ ਤੇ ਲੱਡੂ ਵੀ ਵੰਡੇ ਗਏ ਜਿੱਥੇ ਕਿ ਨੈਸ਼ਨਲ ਹਾਈਵੇ ਵੀ ਨਰਿੰਦਰ ਕੌਰ ਭਰਾਜ ਦੇ ਵੱਡੇ ਕਾਫਲੇ ਵੱਡੇ ਕਰਕੇ ਪੂਰਾ ਜਾਮ ਹੋ ਗਿਆ ਅਤੇ ਲੋਕਾਂ ਨੇ ਨੱਚ ਨੱਚ ਕੇ ਭਰਾਜ ਦਾ ਸਵਾਗਤ ਕੀਤਾ।ਇਸੇ ਤਰ੍ਹਾਂ ਹੀ ਬਾਲਦ ਕਲਾਂ, ਨਦਾਮਪੁਰ, ਨਕਟੇ, ਚੰਨੋ ਅਤੇ ਉਨ੍ਹਾਂ ਦੇ ਜੱਦੀ ਪਿੰਡ ਤੱਕ ਬਹੁਤ ਵੱਡੇ ਕਾਫਲੇ ਦੇ ਰੂਪ ਵਿੱਚ ਲੋਕ ਸੜਕਾਂ ਉੱਤੇ ਖੜ੍ਹੇ ਸਨ। ਆਪਣੇ ਜੱਦੀ ਪਿੰਡ ਦੇਰ ਰਾਤ ਪਹੁੰਚ ਕੇ ਨਰਿੰਦਰ ਕੌਰ ਭਰਾਜ ਵੱਲੋਂ ਸਭ ਤੋਂ ਪਹਿਲਾਂ ਗੁਰੂ ਘਰ ਵਿਖੇ ਮੱਥਾ ਟੇਕਿਆ ਗਿਆ ਅਤੇ ਫਿਰ ਘਰ ਵੱਲ ਰਵਾਨਾ ਹੋਏ। ਨਰਿੰਦਰ ਕੌਰ ਭਰਾਜ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਲੋਕ ਰਾਤ ਨੂੰ ਘਰਾਂ ਦੀਆਂ ਛੱਤਾਂ ਉਪਰ ਡੈਕ ਅਤੇ ਡੀਜੇ ਲਗਾ ਕੇ ਭੰਗੜਾ ਪਾ ਰਹੇ ਸਨ।ਇਸ ਮੌਕੇ ਤੇ ਭਰਾਜ ਨੇ ਕਿਹਾ ਕਿ ਇਹ ਮੇਰੀ ਜਿੱਤ ਨਹੀਂ ਉਨ੍ਹਾਂ ਧੀਆਂ ਦੀ ਜਿੱਤ ਹੈ,ਜਿਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਦਿਨ ਰਾਤ ਮਿਹਨਤ ਕੀਤੀ।ਇਸ ਮੌਕੇ ਤੇ ਮਾਧੋ ਗੋਇਲ, ਨਰੇਸ਼ ਗਰਗ, ਸੁਰੇਸ਼ ਬਾਂਸਲ, ਵਿੱਕੀ ਬਾਵਰੀ, ਰੂਪ ਗੋਇਲ, ਬਿੰਦੂ ਕਰਨ, ਰਜਿੰਦਰ ਚਹਿਲ ‘ਕਿੱਪੀ ਚਹਿਲ, ਪ੍ਰਗਟ ਢਿੱਲੋਂ, ਗੁਰਪ੍ਰੀਤ ਸਿੰਘ ਆਲੋਅਰਖ, ਸਰਬਜੀਤ ਸਿੰਘ ਬਿੱਟੂ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਆਦਿ ਹਾਜ਼ਰ ਸਨ।