ਲੋਕ ਹੋਏ ਖੱਜਲ ਖੁਆਰ

ਗੜ੍ਹਸ਼ੰਕਰ,(ਜਤਿੰਦਰ ਕਲੇਰ): ਚੰਡੀਗੜ੍ਹ-ਮਾਹਿਲਪੁਰ ਮੁੱਖ ਮਾਰਗ ਉਤੇ ਸਥਿਤ ਕਸਬਾ ਸੈਲਾ ਖੁਰਦ ਦੀ ਪੇਪਰ ਮਿੱਲ ਨੂੰ ਰੋਜ਼ਾਨਾ ਜਾਣ ਵਾਲੀਆਂ ਤੂੜੀ ਅਤੇ ਫੱਕ ਨਾਲ ਭਰੀਆਂ ਟਰੈਕਟਰ ਟਰਾਲੀਆਂ ਜਿੱਥੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ।ਉਥੇ ਹੀ ਇਹ ਵਾਹਨ ਮਨੁੱਖੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ।ਇਹ ਹਾਈਵੇਅ ਉਤੇ ਅਕਸਰ ਇਨ੍ਹਾਂ ਵਾਹਨਾਂ ਕਾਰਨ ਲੰਮੇ ਜਾਮ ਲੱਗ ਜਾਂਦੇ ਹਨ ਅਤੇ ਕਈ ਵਾਰ ਸੜਕਾਂ ‘ਤੇ ਲੰਘਦੇ ਹੋਰ ਵਾਹਨ ਵੀ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੇ ਹਨ।ਇਸ ਸਬੰਧੀ ਸਥਾਨਕ ਸ਼ਹਿਰ ਦੀ ਟਰੈਫਿਕ ਪੁਲੀਸ ਵਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਇਹ ਵੱਡੇ ਵਾਹਨ ਨਿੱਤ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ।ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਅੱਜ ਸਵੇਰੇ ਟਾਇਮ ਸਾਢੇ ਛੇ ਵਜੇ ਦੇ ਲਗਭਗ ਜਦੋਂ ਕੁਲਦੀਪ ਸਿੰਘ ਪੁਤਰ ਮਲਕੀਅਤ ਸਿੰਘ ਵਾਸੀ ਰਾਮਪੁਰਾ ਸੈਲਾਂ ਖੁਰਦ ਦੀ ਪੇਪਰ ਚ ਤੂੜੀ ਸੁਟਣ ਜਾ ਰਿਹਾ ਸੀ ਤਾਂ ਪਿੰਡ ਬਡੇਸਰੋ ਕੋਲ ਕਿਸੇ ਅਣਪਛਾਤੇ ਵਾਹਨ ਟਿੱਪਰ ਦੀ ਟੱਕਰ ਵੱਜਣ ਨਾਲ ਟ੍ਰੈਕਟਰ ਟਰਾਲੀ ਪਲਟ ਗਏ ਜਿਕਰਯੋਗ ਹੈ ਕਿ ਕੰਢੀ ਇਲਾਕੇ ਦੂਰ ਦੁਰਾਡੇ ਦੇ ਨੀਮ ਪਹਾੜੀ ਇਲਾਕਿਆਂ ਤੋਂ ਇਸ ਪੇਪਰ ਮਿੱਲ ਲਈ ਖੜ ਕਾਨਿਆਂ, ਪਰਾਲੀ, ਤੂੜੀਆ ਦੀ ਸਪਲਾਈ ਨਿਰਵਿਘਨ ਹੁੰਦੀ ਹੈ। ਪੰਜਾਬ ਦੇ ਮੈਦਾਨੀ ਇਲਾਕਿਆਂ ਤੋਂ ਫੱਕ ਨਾਲ ਭਰੀਆਂ ਵਿਸ਼ਾਲ ਟਰਾਲੀਆਂ ਦੀ ਆਦਮ ਸਾਰਾ ਸਾਲ ਰਹਿੰਦੀ ਹੈ।ਕਾਗਜ਼ ਬਣਾਉਣ ਵਾਲੀ ਕੱਚੀ ਸਮੱਗਰੀ ਨਾਲ ਭਰੇ ਇਹ ਵਾਹਨ ਅਕਸਰ ਉਵਰਲੋਡਿਡ ਹੁੰਦੇ ਹਨ ਜਿਨ੍ਹਾਂ ਕਰਕੇ ਹਾਦਸਿਆਂ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਰਾਤ ਸਮੇਂ ਚੱਲਦਿਆਂ ਵੀ ਇਹ ਵਾਹਨ ਢੁਕਵੀਆਂ ਲਾਇਟਾਂ, ਇੰਡੀਗੇਟਰਾਂਆ ਤੋਂ ਰਹਿਤ ਹੁੰਦੇ ਹਨ ਜਿਸ ਕਰਕੇ ਰਾਤ ਦਾ ਸਫ਼ਰ ਕਰਨਾ ਵੀ ਲੋਕਾਂ ਲਈ ਖਤਰਿਆਂ ਭਰਿਆ ਬਣਿਆ ਰਹਿੰਦਾ ਹੈ।

Previous articleएसडी पब्लिक स्कूल सेक्टर 32 में रुद्राक्षरोपण कर विश्व पृथ्वी दिवस मनाया
Next articleਬਿਹਤਰੀਨ ਸੇਵਾਵਾਂ ਬਦਲੇ ਥਾਣਾ ਮੁਖੀ ਨੂੰ ਪੰਚਾਇਤ ਤੇ ਪਤਵੰਤਿਆਂ ਨੇ ਕੀਤਾ ਸਨਮਾਨਤ