ਪੰਜਾਬ ’ਚ ਇੰਡਸਟਰੀ ਦੇ ਹੋਰ ਰਾਜਾਂ ’ਚ ਜਾਣ ਅਤੇ ਨੌਜਵਾਨਾਂ ਦੇ ਵਿਦੇਸ਼ਾਂ ’ਚ ਜਾਣ ਦੇ ਦੋਵੇ ਰੁਝਾਨ ਬਹੁਤ ਹੀ ਖਤਰਨਾਕ
ਆਪ ਸਰਕਾਰ ਇਸ ਦੇ ਖਾਤਮੇ ਲਈ ਚੁੱਕ ਰਹੀ ਹੈ ਸਖ਼ਤ ਕਦਮ: ਭਰਾਜ
ਭਵਾਨੀਗੜ੍ਹ,(ਵਿਜੈ ਗਰਗ): ਡਿਸਟ੍ਰਿਕ ਇੰਡਸਟਰੀ ਚੈਂਬਰ ਦੀ ਬਲਾਕ ਭਵਾਨੀਗੜ੍ਹ ਇਕਾਈ ਵੱਲੋਂ ਸਰਪ੍ਰਸਤ ਵੀ.ਪੀ ਸਿੰਘ ਅਤੇ ਪ੍ਰਧਾਨ ਯਤਿੰਦਰ ਮਿੱਤਲ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਨਮਾਨ ਸਮਾਰੋਹ ’ਚ ਹਲਕਾ ਸੰਗਰੂਰ ਤੋਂ ਵਧਾਇਕ ਨਰਿੰਦਰ ਕੌਰ ਭਰਾਜ ਨੂੰ ਸਨਮਾਨਿਤ ਕੀਤਾ ਗਿਆ।ਆਪਣੇ ਸੰਬੋਧਨ ’ਚ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ’ਚੋਂ ਇੰਡਸਟਰੀ ਦਾ ਹੋਰ ਰਾਜਾਂ ’ਚ ਜਾਣ ਅਤੇ ਪੰਜਾਬ ਦੇ ਨੌਜਵਾਨਾਂ ਦਾ ਰੁਜਗਾਰ ਦੀ ਤਲਾਸ਼ ਲਈ ਆਪਣੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ’ਚ ਜਾਣ ਦਾ ਰੁਝਾਣ ਪੰਜਾਬ ਦੇ ਭਵਿੱਖ ਲਈ ਬਹੁਤ ਹੀ ਮਾੜਾ ਹੈ।ਇਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆਂ ਦੇ ਨਾਲ-ਨਾਲ ਇਹ ਦੋਵੇ ਰੁਝਾਨਾਂ ਨੂੰ ਰੋਕਣ ਲਈ ਸੂਬੇ ’ਚ ਇੰਡਸਟਰੀ ਨੂੰ ਹੋਰ ਪ੍ਰਮੋਟ ਕਰਨ ਲਈ ਪਹਿਲ ਕਦਮੀ ਦੇ ਅਧਾਰ ਉਪਰ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਇਸ ਤੋਂ ਪਹਿਲਾਂ ਆਪਣੇ ਸੰਬੋਧਨ ’ਚ ਚੈਂਬਰ ਦੇ ਜ਼ਿਲਾ ਸਰਪ੍ਰਸਤ ਆਰ.ਕੇ ਸ਼ਰਮਾਂ ਨੇ ਕਿਹਾ ਕਿ ਕਿਸੇ ਰਾਜ ਦੀ ਆਰਥਿਕਤਾਂ ਨੂੰ ਮਜਬੂਤੀ ਦੇਣ ਅਤੇ ਕਿਸਾਨੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੰਡਸਟਰੀ ਹੀ ਇਕ ਮਾਤਰ ਹੱਲ ਹੈ।ਇਸ ਲਈ ਮੌਜੂਦਾਂ ਸਰਕਾਰ ਨੂੰ ਸੂਬੇ ’ਚੋਂ ਇੰਡਸਟਰੀ ਦੇ ਪਲਾਨ ਨੂੰ ਰੋਕਣ ਲਈ ਤੁੰਰਤ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਵੱਲੋਂ ਸਰਕਾਰ ਨੂੰ ਸੂਬੇ ਦੇ ਵਿਕਾਸ ਕਾਰਜਾਂ ਲਈ ਪੂਰੀ ਮੱਦਦ ਦਿੱਤੀ ਜਾਵੇਗੀ।ਉਨ੍ਹਾਂ ਵਿਧਾਨ ਸਭਾ ਹਲਕਾ ਧੂਰੀ ਦੇ ਸਕਕਾਰੀ ਸਕੂਲਾਂ ’ਚ ਪੜਦੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਨ ਲਈ ਆਪਣੇ ਰਾਇਸ਼ਿਲਾ ਗਰੁੱਪ ਦੀ ਤਰਫ਼ੋ 50 ਲੱਖ ਰੁਪੈ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਚੈਂਬਰ ਵੱਲੋਂ ਸੂਬਾ ਸਰਕਾਰ ਤੋਂ ਮੰਗ ਕੀਤੀ ਗਈ।ਰਾਇਸ਼ਿਲਾ ਗਰੁੱਪ ਦੇ ਚੇਅਰਮੈਨ ਡਾ.ਆਰ.ਕੇ ਸ਼ਰਮਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਰਾਜ ਸਭਾ ’ਚ ਭੇਜਿਆ ਜਾਵੇ। ਇਸ ਮੌਕੇ ਵੀ.ਪੀ ਸਿੰਘ ਸਰਪ੍ਰਸਤ ਭਵਾਨੀਗੜ੍ਹ, ਮੁਨੀਸ਼ ਕੁਮਾਰ ਜ਼ਿਲਾ ਪ੍ਰਧਾਨ, ਘਣਸ਼ਿਆਮ ਕਾਂਸਲ ਸਾਬਕਾ ਪ੍ਰਧਾਨ, ਜੀਵਨ ਕੁਮਾਰ, ਨਰਿੰਦਰ ਕੁਮਾਰ, ਸਤਵੰਤ ਸਿੰਘ ਖਰੇ ਸਾਬਕਾ ਬਲਾਕ ਪ੍ਰਧਾਨ, ਸੋਰਭ ਕੁਮਾਰ, ਰਕੇਸ਼ ਕੁਮਾਰ ਸਿੰਗਲਾ ਨੂੰ ਸਕੱਤਰ, ਅਨੀਸ਼ ਗੋਇਲ ਖਜ਼ਾਨਚੀ, ਪ੍ਰਦੀਪ ਮਿੱਤਲ ਪ੍ਰਧਾਨ ਆੜਤੀਆ ਐਸੋ., ਹਰਦੀਪ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗੁਮਰੀਤ ਸਿੰਘ ਪਨੇਸ਼ਰ, ਗੁਰਮੀਤ ਸਿੰਘ ਦੇਵਾ, ਤਰਸੇਮ ਲਾਲ, ਰਾਜੀਵ ਮਿੱਤਲ, ਦੀਪਕ ਮਿੱਤਲ, ਖੁਸ਼ਪਿੰਦਰ ਪਾਲ ਸਿੰਘ, ਹਰਦੀਪ ਸਿੰਘ, ਤਰਸੇਮ ਕਾਂਸਲ, ਮੁਨੀਸ਼ ਸਿੰਗਲਾ, ਵਿਜੈ ਕੁਮਾਰ ਨਾਭਾ, ਸੁਨੀਲ ਮਿੱਤਲ, ਜਸਵੀਰ ਸਿੰਘ, ਗਿੰਨੀ ਕਾਂਸਲ, ਪ੍ਰਦੀਪ ਕਾਂਸਲ, ਰਿੰਕੂ ਮਿੱਤਲ ਅਤੇ ਅਵਤਾਰ ਸਿੰਘ ਤਾਰੀ ਸਮੇਤ ਚੈਂਬਰ ਦੇ ਕਈ ਹੋਰ ਮੈਂਬਰ ਵੀ ਮੌਜੂਦ ਸਨ।