ਭਵਾਨੀਗੜ੍ਹ,(ਵਿਜੈ ਗਰਗ): ਡਾ.ਬੀ ਆਰ ਅੰਬੇਡਕਰ ਕਲੱਬ ਵੱਲੋਂ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਪੀ ਐਸ ਗਮੀ ਕਲਿਆਣ ਨੂੰ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਲੱਬ ਵੱਲੋਂ ਕਰਾਏ ਗਏ ਕਿ੍ਕਟ ਟੂਰਨਾਮੈਂਟ ਵਿੱਚ ਗਮੀ ਕਲਿਆਣ ਨੂੰ ਵਿਸ਼ੇਸ਼ ਸਨਮਾਨ ਲਈ ਸੱਦਾ ਦਿੱਤਾ ਸੀ ਪਰ ਉਹ ਜ਼ਰੂਰੀ ਰੁਝੇਵਿਆਂ ਕਾਰਨ ਟੂਰਨਾਮੈਂਟ ਵਿੱਚ ਹਾਜ਼ਰੀ ਨਹੀਂ ਲਗਵਾ ਸਕੇ। ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਪੀ ਐਸ ਗਮੀ ਕਲਿਆਣ ਨੇ ਕਿਹਾ ਕਿ ਕਲੱਬ ਵੱਲੋਂ ਮਿਲਿਆ ਸਨਮਾਨ ਬੇਸ਼ੁਮਾਰ ਕੀਮਤੀ ਹੈ ਇਨ੍ਹਾਂ ਮਾਣ-ਸਨਮਾਨ ਪਿਆਰ ਦੇਣ ਲਈ ਕਲੱਬ ਦੇ ਸਰਪ੍ਰਸਤ ਸ੍ਰ ਜਸਵਿੰਦਰ ਸਿੰਘ ਚੋਪੜਾ, ਪ੍ਰਧਾਨ ਬਖਸ਼ੀਸ਼ ਰਾਏ ,ਮੀਤ ਪ੍ਰਧਾਨ ਤੁਸ਼ਾਰ ਬਾਂਸਲ ਅਤੇ ਪੂਰੀ ਕਲੱਬ ਯੂਥ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਕਰਦਾ ਹਾ।ਪੂਰਾ ਕਲੱਬ ਵਧਾਈਆਂ ਦਾ ਪਾਤਰ ਹੈ ਜੋ ਸਮਾਜ ਸੇਵੀ ਕੰਮਾਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਡਮੁੱਲੇ ਕਾਰਜ ਕਰ ਰਿਹਾ ਹੈ। ਸਾਨੂੰ ਸਭ ਨੂੰ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।