ਬਲਾਚੌਰ,(ਜਤਿੰਦਰ ਕਲੇਰ): ਵੱਖ-ਵੱਖ ਟੋਲ ਪਲਾਜਿਆ ਉਪਰ ਆਪਣੀਆ ਮਨਮਾਨੀਆ ਨਾਲ ਲੋਕਾ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਅਵਾਜ਼ ਬੁਲੰਦ ਕਰਦਿਆ ਅੱਜ ਸਥਾਨਕ ਅਜ਼ਾਦ ਪ੍ਰੈਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਹੈਪੀ ਰਾਣਾ ਦੀ ਅਗਵਾਈ ਹੇਠ ਸਮੂਹ ਮੈਬਰਾ ਵਲੋਂ ਐਸਡੀਐਮ ਦੀਪਕ ਰੁਹੇਲਾ ਨੂੰ ਮੰਗ ਪੱਤਰ ਦਿੱਤਾ।ਕਲੱਬ ਦੇ ਪ੍ਰਧਾਨ ਹੈਪੀ ਰਾਣਾ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਨੈਸ਼ਨਲ ਹਾਈਵੇ ਦੇ ਟੋਲ ਪਲਾਜਿਆ ਉਪਰ ਫਾਸਟ-ਟੇਗ ਵਾਲੇ ਸਟਿੱਕਰ ਨਾ ਹੋਣ ਵਾਲੇ ਵਾਹਨਾ ਤੋਂ ਇੱਕ ਸਾਇਡ ਦੇ ਹੀ ਪੈਸ਼ੇ ਵਸੂਲ ਕੀਤੇ ਜਾਦੇ ਹਨ।ਜਦਕਿ ਅਪ ਡਾਊਨ ਦੋਨਾ ਪਾਸਿਆ ਦੀ ਪਰਚੀ ਕੱਟ ਹੋਣ ਦੀ ਹਦਾਇਤ ਹੈ।ਜਦਕਿ ਇਹਨਾਂ ਹਦਾਇਤਾ ਦੀ ਟੋਲ ਪਲਾਜਿਆ ਵਲੋਂ ਪਾਲਣਾ ਨਹੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇੱਥੇ ਹੀ ਵੱਸ ਨਹੀ ਸਟੇਟ ਹਾਈਵੇ ਉਪਰ ਮੌਜੂਦ ਟੋਲ ਪਲਾਜਿਆ ਉਪਰ ਲੰਘਣ ਵਾਲੇ ਫਾਸਟ-ਟੇਗ ਸਟਿੱਕਰ ਵਾਲੇ ਵਾਹਨ ਮਾਨਤਾ ਨਹੀ ਦਿੱਤੀ ਜਾ ਰਹੀ ਹੈ ਅਤੇ ਉਹਨਾਂ ਵਾਹਨਾ ਦੀ ਪਰਚੀ ਕੱਟ ਕੇ ਵਸੂਲੀ ਕੀਤੀ ਜਾ ਰਹੀ ਹੈ।ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵੇਖਣ ਅਤੇ ਸੁਣਨ ਵਿੱਚ ਆਇਆ ਕਿ ਹੈ ਕਿ ਬਹੁਤੇ ਟੋਲ ਪਲਾਜਿਆ ਵਲੋਂ 10 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਪਿੰਡ ਵਸਨੀਕਾ ਲਈ ਮੁਫਤ ਪਾਸ ਬਣਾ ਕੇ ਜੋ ਦਿੱਤੇ ਜਾਣ ਦੀ ਸੁਵਿਧਾ ਵੀ ਹੈ ਤਾਂ ਜੋ ਉਹ ਲੋਕ ਘਰੇਲੂ ਕੰਮ ਕਾਰ ਲਈ ਜਾਦਿਆ ਤੇ ਖੇਤਾ ਨੂੰ ਜਾਂਦੇ ਸਮੇਂ ਉਹਨਾਂ ਨੂੰ ਟੋਲ ਟੈਕਸ ਨਾ ਦੇਣਾ ਪਵੈ, ਮਗਰ ਟੋਲ ਪਲਾਜਿਆ ਦੇ ਅਧਿਕਾਰੀਆ ਵਲੋਂ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਨੂੰ ਪਾਸ ਬਣਾਉਣ ਤੋ ਵੀ ਟਾਲ ਮਟੋਲ ਕੀਤਾ ਜਾਦਾ ਹੈ।ਉਹਨਾਂ ਆਖਿਆ ਕਿ ਆਮ ਲੋਕਾ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕੀਤੀ ਜਾਵੇਗੀ।ਉਹਨਾ ਐਸਡੀਐਮ ਬਲਾਚੌਰ ਦੀਪਕ ਰੁਹੇਲਾ ਨੂੰ ਮੰਗ ਪੱਤਰ ਦਿੰਦਿਆ ਅਪੀਲ ਕੀਤੀ, ਕਿ ਇਸ ਨੂੰ ਰੋਕਿਆ ਜਾਵੇ ਤਾਂ ਜੋ ਲੋਕਾ ਨੂੰ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ।ਇਸ ਮੌਕੇ ਪੱਤਰਕਾਰ ਤੇਜਿੰਦਰ ਜੋਤ, ਰਜਿੰਦਰ ਸਿੰਘ ਬੰਟੀ, ਜਸਵਿੰਦਰ ਮਜਾਰਾ, ਜਗਤਾਰ ਮਹਿੰਦੀਪੁਰੀਆ ਅਤੇ ਤੇਜ ਪ੍ਰਕਾਸ ਖਾਸਾ ਵੀ ਮੌਜੂਦ ਸਨ। ।

Previous articleਸੁੱਕੇ ਪਿੱਪਲ ਦਾ ਟੁੱਟਿਆ ਟਾਹਣਾ ਦੋ ਕਾਰਾਂ ਦੇ ਟੁੱਟੇ ਸ਼ੀਸ਼ੇ
Next articleਸ਼ਾਨੋ ਸੋਕਤ ਨਾਲ ਸੁਰੂ ਹੋਇਆ ਪਿੰਡ ਗੁੱਲਪੁਰ ਵਿਖੇ 19 ਵਾਂ ਫੁਟਬਾਲ ਟੂਰਨਾਮੈਟ