ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਵੱਲੋਂ ਕੀਤਾ ਜਾਵੇਗਾ ਪੈਰਾ ਖਿਡਾਰੀਆਂ ਨੂੰ ਸਨਮਾਨਿਤ
ਜੈਤੋ,(ਰਾਜਦਾਰ ਟਾਇਮਸ): ਟੋਕੀਓ ਪੈਰਾਓਲੰਪਿਕਸ 2021 ਵਿੱਚ ਹਿੱਸਾ ਲੈਣ ਵਾਲੇ, ਅੰਤਰ ਰਾਸ਼ਟਰੀ ਅਤੇ ਨੈਸ਼ਨਲ ਪੱਧਰ ਤੇ ਮੈਡਲ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਦਾ 19 ਅਪ੍ਰੈਲ 2022 ਨੂੰ ਪੰਜਾਬ ਪੈਰਾ ਸਪੋਰਟਸ ਐਸੋਈਏਸ਼ਨ ਵੱਲੋਂ ਸਨਮਾਨ ਸਮਾਰੋਹ ਰੱਖਿਆ ਗਿਆ ਹੈ।ਪੰਜਾਬ ਪੈਰਾ ਸਪੋਰਟਸ ਦੇ ਆਗੂਆਂ ਚਰਨਜੀਤ ਸਿੰਘ ਬਰਾੜ, ਜਗਦੀਸ਼ ਸਿੰਘ ਜੱਗਾ, ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿੱਲੋਂ, ਪ੍ਰਮੋਦ ਧੀਰ, ਦਵਿੰਦਰ ਸਿੰਘ ਟਫ਼ੀ ਬਰਾੜ, ਡਾ.ਰਮਨਦੀਪ ਸਿੰਘ, ਜਗਜੀਤ ਸਿੰਘ ਮਾਨ, ਨਰਾਇਣਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ ਹੁਸ਼ਿਆਰਪੁਰ ਵਿਖੇ ਦੁਪਿਹਰ 12 ਵਜੇ “ਪੈਰਾਓਲੰਪਿਕ ਆਨਰ ਸਰਮਨੀ” ਕਰਵਾਈ ਜਾ ਰਹੀ ਹੈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ, ਚੀਫ਼ ਪੈਟਰਨ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਤੇ ਸਾਬਕਾ ਐਮ.ਪੀ ਹੁਸ਼ਿਆਰਪੁਰ ਹੋਣਗੇ।ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਅੰਤਰ ਰਾਸ਼ਟਰੀ ਖਿਡਾਰੀ ਦਲੀਪ ਸਿੰਘ ਰਾਣਾ ਦਾ ਗਰੇਟ ਖਲੀ, ਗੁਰਸ਼ਰਨ ਸਿੰਘ ਸੈਕਟਰੀ ਜਨਰਲ ਪੀਸੀਆਈ, ਅਸ਼ੋਕ ਬੇਦੀ ਚੀਫ਼ ਸੀਐਨਐਨ ਤੇ ਐਡੀਸ਼ਨਲ ਸੈਕਟਰੀ ਪੀਸੀਆਈ, ਮਹਿੰਦਰ ਸਿੰਘ ਕੇ.ਪੀ ਸਾਬਕਾ ਐਮਪੀ, ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ, ਡਾ.ਚੰਦਰ ਮੋਹਨ ਕੈਂਪਸ ਡਾਇਰੈਕਟਰ ਪਹੁੰਚ ਰਹੇ ਹਨ।ਉਹਨਾਂ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਪੈਰਾਓਲੰਪਿਕ, ਏਸ਼ੀਅਨ ਤੇ ਕਾਮਨਵੈਲਥ ਗੇਮਜ ਦੇ ਮੈਡਲ ਜੇਤੂ ਪਾਵਰ ਲਿਫ਼ਟਿੰਗ ਖਿਡਾਰੀ ਰਜਿੰਦਰ ਸਿੰਘ ਰਹੇਲੂ, ਪੈਰਾਓਲੰਪਿਕ ਪੈਰਾਬੈਡਮਿੰਟਨ ਖਿਡਾਰਨ ਪਲਕ ਕੋਹਲੀ, ਏਸ਼ੀਅਨ ਪੈਰਾ ਗੇਮਜ਼ 2018 ਤੇ ਵਰਲਡ ਚੈਂਪੀਅਨਸ਼ਿਪ 2021-22 ਦੇ ਮੈਡਲ ਜੇਤੂ ਪੈਰਾ ਖਿਡਾਰੀ ਪਰਮਜੀਤ ਕੁਮਾਰ, ਅੰਤਰ ਰਾਸ਼ਟਰੀ ਪੱੱਧਰ ਤੇ ਪੈਰਾ ਐਥਲੈਟਿਕਸ ਤੇ ਪੈਰਾ ਤਾਈਕਮਾਂਡੋ ਵਿੱਚ ਮੈਡਲ ਜੇਤੂ ਖਿਡਾਰਨ ਵੀਨਾ ਅਰੋੜਾ, ਏਸ਼ੀਅਨ ਪੈਰਾ ਗੇਮਜ਼ 2018 ਦੇ ਮੈਡਲ ਜੇਤੂ ਮੁਹੰਮਦ ਯਸਿਰ ਖਿਡਾਰੀਆਂ ਸਮੇਤ 35 ਤੋਂ ਵੱਧ ਪੰਜਾਬ ਦੇ ਪੈਰਾ ਖਿਡਾਰੀਆਂ ਅਤੇ ਹੋਰ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਸਨਮਾਨ ਸਮਾਰੋਹ ਲਈ ਸੋਨਾਲਿਕਾ ਟਰੈਕਟਰਜ਼ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ।ਪ੍ਰਬੰਧਕਾਂ ਵੱਲੋਂ ਸਮੂਹ ਪੈਰਾ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ।ਪੰਜਾਬ ਦੇ ਸਮੂਹ ਪੈਰਾ ਖਿਡਾਰੀਆਂ ਵਿੱਚ ਇਸ ਸਨਮਾਨ ਸਮਾਰੋਹ ਨੂੰ ਲੈ ਕੇ ਭਾਰੀ ਉਤਸ਼ਾਹ ਹੈ।ਇਸ ਮੌਕੇ ਗੁਰਪ੍ਰੀਤ ਸਿੰਘ ਧਾਲੀਵਾਲ, ਘੁੰਮਣ ਸਾਹਿਬ, ਜਗਰੂਪ ਸਿੰਘ ਸੂਬਾ, ਜਸਵਿੰਦਰ ਸਿੰਘ ਜੱਸ ਧਾਲੀਵਾਲ, ਮਨਪ੍ਰੀਤ ਸਿੰਘ ਸੇਖੋਂ, ਰੀਸ਼ੂ ਗਰਗ, ਅਮਨਦੀਪ ਸਿੰਘ ਬਰਾੜ, ਯਾਦਵਿੰਦਰ ਕੌਰ, ਮਨਦੀਪ ਸਿੰਘ,ਕੋਚ ਗਗਨਦੀਪ ਸਿੰਘ ਆਦਿ ਹਾਜ਼ਰ ਸਨ।