ਦੋਵੇ ਸਾਬਕਾ ਪ੍ਰਧਾਨਾ ਸਣੇ ਪੰਜ ਜਖਮੀ ਹਸਪਤਾਲ ਦਾਖਲ
ਭਵਾਨੀਗੜ,(ਵਿਜੈ ਗਰਗ): ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ ‘ਚ ਓੁਸ ਵੇਲੇ ਸਹਿਮ ਦਾ ਮਾਹੋਲ ਬਣ ਗਿਆ ਜਦੋ, ਦੋ ਧਿਰਾਂ ਆਪਸ ਵਿੱਚ ਟਕਰਾ ਗਈਆਂ ਤੇ ਦੋਵੇ ਧਿਰਾ ਦੇ ਦੋ-ਦੋ ਬੰਦੇ ਜਖਮੀ ਹੋਣ ਓੁਪਰੰਤ ਸਿਵਲ ਹਸਪਤਾਲ ਦਾਖਲ ਹੋ ਗਏ।ਜ਼ੇਰੇ ਇਲਾਜ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਨੇ ਦੱਸਿਆ ਕਿ ਇੱਕ ਟਰੱਕ ਅਪਰੇਟਰ ਜੋ ਕਿ ਸਾਬਕਾ ਫੋਜੀ ਹੈ, ਵੱਲੋਂ ਇੱਕ ਆਡੀਓ ਵਾਈਰਲ ਕੀਤੀ ਗਈ ਸੀ।ਜਿਸ ਨੂੰ ਲੈ ਕੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਤੇ ਸਾਥੀਆਂ ਨੇ ਓੁਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਲੜਾਈ ਛੁੱਡਵਾਓੁਣ ਗਏ ਗੋਗੀ ਨਰੈਣਗੜ ਨਾਲ ਵੀ ਬੀਟਾ ਧੜੇ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ।ਜਿਸ ਤੇ ਓੁਹਨਾ ਨੂੰ ਵੀ ਲੜਾਈ ਚ ਆਓੁਣਾ ਪਿਆ।

ਓੁਹਨਾ ਦੋਸ਼ ਲਾਇਆ ਕਿ ਇਸ ਝਗੜੇ ਦੋਰਾਨ ਓੁਹਨਾ ਦੀ ਦਾੜੀ ਨੂੰ ਹੱਥ ਪਾਇਆ ਗਿਆ ਤੇ ਦਾੜੀ ਦੇ ਵਾਲ ਪੁੱਟੇ ਗਏ। ਇਸ ਸਬੰਧੀ ਹਰਜੀਤ ਸਿੰਘ ਬੀਟਾ ਨੇ ਦੋਸ਼ ਲਾਏ ਕਿ ਓੁਹ ਪਿਛਲੇ ਸਾਲ ਦੇ ਹਿਸਾਬ ਚ ਹੋਈ ਘਪਲੇਬਾਜੀ ਦੀ ਪੇਮੈਟ ਸਾਬਕਾ ਪ੍ਰਧਾਨ ਤੋ ਮੰਗ ਰਹੇ ਹਨ ਪਰ ਪ੍ਰਧਾਨ ਤੇ ਓੁਸ ਦੇ ਸਾਥੀਆ ਨੇ ਹਮਲਾ ਕਰਕੇ ਸਾਨੂੰ ਜਖਮੀ ਕਰ ਦਿੱਤਾ ਹੈ।

ਦੋਵੇ ਧਿਰਾ ਨੇ ਪ੍ਰਸਾਸਨ ਤੋ ਇਨਸਾਫ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਮੋਜੂਦ ਡਾਕਟਰ ਦਾ ਕਹਿਣਾ ਹੈ ਕਿ 5 ਮਰੀਜ਼ ਉਹਨਾਂ ਦੇ ਕੋਲ ਇਲਾਜ ਲਈ ਆਏ ਨੇ ਜਿਹਨਾਂ ‘ਚੋਂ ਇੱਕ ਮਰੀਜ਼ ਦੀ ਹਾਲਾਤ ਗੰਭੀਰ ਹੋਣ ‘ਤੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕੀਤਾ ਜਾ ਰਿਹਾ ਹੈ।

ਖਬਰ ਲਿਖੇ ਜਾਣ ਤੱਕ ਪੁਲਸ ਪ੍ਰਸਾਸਨ ਵੀ ਹਰਕਤ ‘ਚ ਆ ਚੁੱਕਾ ਸੀ ਤੇ ਜਾਚ ਪੜਤਾਲ ਸੁਰੂ ਕਰ ਦਿੱਤੀ ਗਈ ਹੈ।