ਦਸੂਹਾ,(ਰਾਜਦਾਰ ਟਾਇਮਸ): ਜੇ.ਸੀ ਡੀ.ਏ.ਵੀ ਕਾਲਜ ਦੇ ਕੈੰਪਸ ਵਿਚ ਚੱਲ ਰਿਹਾ ਜੇ.ਸੀ ਡੀ.ਏ.ਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ 10+2 ਕਲਾਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਦੱਸਿਆ ਕਿ ਨਾਨ ਮੈਡੀਕਲ ਗਰੁੱਪ ਵਿੱਚ ਮਨਪ੍ਰੀਤ ਕੌਰ ਨੇ 96. 4% ਅੰਕ, ਹਰਪ੍ਰੀਤ ਸਿੰਘ ਤੇ ਹਰਸ਼ ਕੁਮਾਰ ਨੇ 96% ਅੰਕ ਅਤੇ ਗੁਰਲੀਨ ਕੌਰ ਨੇ 95.4% ਅੰਕ ਅਤੇ ਮੈਡੀਕਲ ਗਰੁੱਪ ਨੇ ਬਲਜੋਤ ਕੌਰ 94.4%, ਲਛਮੀ ਮਿਨਹਾਸ ਨੇ 91.6% ਅੰਕ ਅਤੇ ਲਵਲੀਨ ਨੇ 90.8% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ਆਰਟਸ ਗਰੁੱਪ ਵਿਚ ਪੂਰਵਾ ਨੇ 95.2%, ਅਰੁਣਾ ਸ਼ਰਮਾਂ ਨੇ 93% ਅੰਕ ਅਤੇ ਖੁਸ਼ਦੀਪ ਕੌਰ ਵਿਰਕ 89% ਅੰਕ ਅਤੇ  ਕਾਮਰਸ ਗਰੁੱਪ ਨੇ ਹਰਸ਼ਨਪ੍ਰੀਤ ਕੌਰ ਨੇ 94.6%, ਅਮਨਦੀਪ ਕੌਰ ਤੇ ਲਵਿਸ਼ਕਾ ਨੇ 94.4% ਅੰਕ ਅਤੇ ਹਰਲੀਨ ਕੌਰ 93.4% ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 25 ਵਿਦਿਆਰਥੀਆਂ ਨੇ 90% ਅੰਕ ਅਤੇ 119 ਵਿਦਿਆਰਥੀਆਂ ਨੇ 80% ਅੰਕ ਹਾਸਲ ਕੀਤੇ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਇਸ ਦਾ ਸਿਹਰਾ ਮਿਹਨਤੀ ਸਟਾਫ਼ ਸਿਰ  ਬੰਨ੍ਹਿਆ।

ਵਾਇਸ ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਅਤੇ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕਰਦਿਆਂ ਦੂਜੇ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਰਜਿਸਟਰਾਰ ਡਾ.ਮੋਹਿਤ ਸ਼ਰਮਾ ਮੌਜੂਦ ਸਨ।