ਕਾਠਗਡ਼੍ਹ,(ਜਤਿੰਦਰ ਕਲੇਰ): ਰੂਪਨਗਰ-ਬਲਾਚੌਰ ਰਾਜ ਮਾਰਗ ਤੇ ਪੈਂਦੇ ਪਿੰਡ ਕਿਸ਼ਨਪੁਰ ਭਰਥਲਾ ਨੇੜੇ ਜਿਸ ਲਾਵਾਰਸ ਗੱਡੀ ਨੂੰ ਪੁਲਿਸ ਨੇ ਕਬਜ਼ੇ ਵਿੱਚ ਲਿਆ ਸੀ।ਉਸਦੀ ਛਾਣਬੀਣ ਕਰਨ ਉਪਰੰਤ ਗੱਡੀ ਨੂੰ ਮੁੜ ਚਾਲਕ ਦੇ ਹਵਾਲੇ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗਡ਼੍ਹ ਦੇ ਐੱਸਐੱਚਓ ਭਰਤ ਮਸੀਹ ਲੱਧਡ਼ ਨੇ ਦੱਸਿਆ ਕਿ ਬੀਤੀ 17 ਮਾਰਚ ਨੂੰ ਪਿੰਡ ਕਿਸ਼ਨਪੁਰ ਭਰਥਲਾ ਦੇ ਨੇਡ਼ੇ ਖਡ਼੍ਹੀ ਇਕ ਲਾਵਾਰਿਸ ਗੱਡੀ ਜਿਸਦਾ ਨੰਬਰ PB-07-BW-7439 ਸੀ, ਨੂੰ ਪੁਲੀਸ ਮੁਲਾਜ਼ਮਾਂ ਨੇ ਪਿੰਡ ਵਾਸੀਆਂ ਅਤੇ ਮੋਹਤਬਰਾਂ ਵਲੋਂ ਕਹਿਣ ‘ਤੇ ਲਾਵਾਰਿਸ ਸਮਝ ਕੇ ਕਬਜ਼ੇ ਵਿਚ ਲੈ ਲਿਆ ਸੀ। ਖੱਲਾਂ ਨਾਲ ਲੱਦੀ ਹੋਈ, ਇਸ ਗੱਡੀ ਦੀ ਛਾਣ ਬੀਣ ਕਰਨ ਉਪਰੰਤ ਪਤਾ ਲੱਗਾ ਕਿ ਇਸਦਾ ਚਾਲਕ ਨਜ਼ਦੀਕੀ ਪਿੰਡ ਮੋਹਣ ਮਾਜਰਾ ਦਾ ਹੈ ਅਤੇ ਉਹ ਬੂਟਾ ਮੰਡੀ ਜਲੰਧਰ ਤੋਂ ਖੱਲਾਂ ਲੈ ਕੇ ਜ਼ੀਰਕਪੁਰ ਜਾ ਰਿਹਾ ਸੀ।ਇਸਦੇ ਪੇਪਰ ਤੇ ਬਿਲਟੀ ਵੀ ਚੈੱਕ ਕਰ ਲਈ ਗਈ ਹੈ।ਉਨ੍ਹਾਂ ਦੱਸਿਆ ਕਿ ਅੱਗੇ ਟੌਲ ਬੈਰੀਅਰ ਸੀ ਅਤੇ ਚਾਲਕ ਕੋਲ ਪੈਸੇ ਨਾ ਹੋਣ ਕਰਕੇ ਉਹ ਗੱਡੀ ਖਡ਼੍ਹੀ ਕਰਕੇ ਪਿੰਡ ਪੈਸੇ ਲੈਣ ਚਲਾ ਗਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਗੱਡੀ ਮੁੜ ਚਾਲਕ ਦੇ ਹਵਾਲੇ ਕਰ ਦਿੱਤੀ ਗਈ ਹੈ।