ਗਾਹਕਾ ਨੂ ਵੱਖ-ਵੱਖ ਬੱਚਤ ਖਾਤਿਆ ਸਬੰਧੀ ਦਿੱਤੀ ਜਾਣਕਾਰੀ
ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਦੀ ਨਵਾਂਸ਼ਹਿਰ ਸੈਂਟਰ ਕੋਆਪ੍ਰੇਟਿਵ ਬੈਕ ਦੇਜਿ਼ਲਾ ਮੈਨੇਜਰ ਰਾਜੀਵ ਸ਼ਰਮਾਂ ਅਤੇ ਨਵਾਰਡ ਦੀਆਂ ਹਦਾਇਤਾ ਦੀ ਪਹਾਲਣਾ ਹਿੱਤ ਪਿੰਡ ਸਾਹਿਬਾ ਦੀ ਕੋਆਪ੍ਰੇਟਿਵ ਬੈਂਕ ਬਰਾਂਚ ਦੇ ਮੈਨੇਜਰ ਮੋਹਿਤ ਦੀ ਅਗਵਾਈ ਵਿੱਚ ਵਿੱਤੀ ਸ਼ਾਖਰਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਬੈਂਕ ਨਾਲ ਜੁੜੇ ਇਲਾਕੇ ਗਾਹਕਾ ਵਲੋਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।ਜਾਣਕਾਰੀ ਦਿੰਦੇ ਹੋਏ ਬਰਾਂਚ ਮੈਨੇਜਰ ਮੋਹਿਤ ਵਲੋਂ ਬੈਂਕ ਵਿੱਚ ਦਿੱਤੀਆ ਜਾ ਰਹੀਆ ਵੱਖ ਵੱਖ ਗਾਹਕ ਭਲਾਈ ਸਕੀਮਾਂ ਅਤੇ ਵੱਖ-ਵੱਖ ਬੱਚਤ ਖਾਤਿਆ ਸਮੇਤ ਲੋਕਾਂ ਨੂੰ ਆਪਣੇਕਾਰੋਬਾਰ ਚਲਾਉਣ ਅਤੇ ਕਾਰੋਬਾਰਾ ਵਿੱਚ ਵਾਧਾ ਕਰਨ ਦੇ ਇਵਜ਼ ਵਿੱਚ ਦਿੱਤੀਆਂ ਜਾ ਰਹੀਆ ਸਕੀਮਾਂ ਦੀ ਬੜੀ ਬਰੀਕੀ ਨਾਲ ਜਾਣਕਾਰੀ ਦਿੱਤੀ ਗਈ।ਉਹਨਾਂ ਦੱਸਿਆ ਕਿ ਬੈਂਕ ਵਿੱਚ ਗਾਹਕ ਜਦ ਵੀ ਚਾਹੇ ਕਿਸੇ ਵੀ ਸਕੀਮ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।ਇਸ ਮੌਕੇ ਮੁਲਾਜਮ ਜਸਵਿੰਦਰ ਸਿੰਘ, ਹਰਵਿੰਦਰ ਸਿੰਘ, ਸੈਕਟਰੀ ਹਰਜਿੰਦਰ ਸਿੰਘ, ਸੈਂਕਟਰੀ ਕਮਲਜੀਤ ਸਿੰਘ, ਸੈਕਟਰੀ ਅਮਨ ਭਾਰਦਵਾਜ਼, ਸੈਲਜਮੈਨ ਸ਼ਰਨਜੀਤ, ਸੁਭਾਸ਼, ਅਸੋ਼ਕ ਆਦਿ ਵੀ ਹਾਜ਼ਰ ਸਨ।