ਟਾਂਡਾ,(ਰਾਜਦਾਰ ਟਾਇਮਸ): ਭਗਵਾਨ ਵਾਲਮੀਕਿ ਸ਼ਕਤੀ ਸੇਨਾ (ਰਜਿ.) ਪੰਜਾਬ ਵਲੋਂ ਸੂਬਾ ਪ੍ਰਧਾਨ ਅਜੇ ਕੁਮਾਰ ਐਡਵੋਕੇਟ ਦੀ ਅਗਵਾਈ ਹੇਠ ਜੀ ਟੀ.ਵੀ ਚੈਨਲ ਵੱਲੋਂ “ਕੁੰਡਲੀ ਭਾਗਿਆ” ਸੀਰੀਅਲ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਤੀ ਮਨਘੜ੍ਹਤ ਅਤੇ ਅਪਮਾਨਜਨਕ ਟਿੱਪਣੀ ਕਰਨ ਤੇ ਸੀਰੀਅਲ ਦੇ ਨਿਰਮਾਤਾ, ਨਿਰਦੇਸ਼ਕ ਅਤੇ ਕਲਾਕਾਰ ਸ਼ਰਧਾ ਆਰਿਆ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਸੀਰੀਅਲ ਨੂੰ ਪੂਰੇ ਭਾਰਤ ਵਿੱਚ ਬੰਦ ਕਰਨ ਸਬੰਧੀ ਟਾਂਡਾ ਪੁਲਿਸ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ। ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਅਜੇ ਕੁਮਾਰ ਐਡਵੋਕੇਟ ਨੇ ਕਿਹਾ ਕਿ ਜੀ ਟੀ.ਵੀ ਚੈਨਲ ਵੱਲੋਂ ਦਿਖਾਏ ਜਾ ਰਹੇ “ਕੁੰਡਲੀ ਭਾਗਿਆ” ਸੀਰੀਅਲ ਵਿੱਚ ਕਲਾਕਾਰ ਸ਼ਰਧਾ ਆਰਿਆ ਦੇ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਤੀ ਬਹੁਤ ਹੀ ਅਪਮਾਨਜਨਕ ਅਤੇ ਮਨਘੜ੍ਹਤ ਟਿੱਪਣੀ ਕੀਤੀ ਗਈ ਹੈ। ਜਿਸ ਕਾਰਨ ਦੇਸ਼ਾਂ ਵਿਦੇਸ਼ਾਂ ਅੰਦਰ ਵਸਦੇ ਸਮੂਹ ਵਾਲਮੀਕਿ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਲੱਗੀ ਹੈ ਅਤੇ ਸਮਾਜ ਅੰਦਰ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਚੁੱਕੀ ਹੈ।
ਉਹਨਾਂ ਦੱਸਿਆ ਕਿ ਇਸ ਸੀਰੀਅਲ ਦੇ ਅੰਦਰ ਕਲਾਕਾਰ ਸ਼ਰਧਾ ਆਰਿਆ ਵਲੋਂ ਭਗਵਾਨ ਵਾਲਮੀਕਿ ਜੀ ਨੂੰ ਉਂਗਲੀ ਮਾਲ ਡਾਕੂ ਕਿਹਾ ਗਿਆ ਹੈ ਅਤੇ ਮਹਾਤਮਾ ਬੁੱਧ ਦਾ ਸੇਵਕ ਦੱਸਿਆ ਗਿਆ ਜੋ ਕਿ ਪੂਰੀ ਤਰ੍ਹਾਂ ਨਾਲ ਗ਼ਲਤ ਹੈ ਅਤੇ ਮਨਘੜ੍ਹਤ ਹੈ। ਇਸ ਕਾਰਨ ਤੋਂ ਹੀ ਸਮੁੱਚੇ ਵਾਲਮੀਕਿ ਭਾਈਚਾਰੇ ਅੰਦਰ ਇੱਕ ਵੱਡਾ ਰੋਸ ਪੈਦਾ ਹੋ ਚੁੱਕਾ ਹੈ ਅਤੇ ਪੂਰੇ ਦੇਸ਼ ਦਾ ਮਹੌਲ ਤਨਾਅ ਪੂਰਨ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇਹ ਹੀ ਮੰਗ ਕਰਦੇ ਹਨ ਕਿ ਜੀ ਟੀ.ਵੀ ਚੈਨਲ ਉੱਤੇ ਚਲਦੇ ਇਸ ਸੀਰੀਅਲ ਨੂੰ ਜ਼ਲਦ ਤੋਂ ਜ਼ਲਦ ਪੂਰੇ ਦੇਸ਼ ਵਿੱਚ ਬੰਦ ਕੀਤਾ ਜਾਵੇ ਤਾਂ ਕਿ ਦੇਸ਼ ਦਾ ਮਹੌਲ ਸ਼ਾਂਤਮਈ ਬਣਿਆ ਰਹਿ ਸਕੇ ਨਹੀਂ ਤਾਂ ਮਜਬੂਰਨ ਸਮਾਜ ਨੂੰ ਆਪਣੇ ਮਹਾਂਪੁਰਖਾਂ ਦੇ ਸਨਮਾਨ ਲਈ ਸੰਘਰਸ਼ ਕਰਨਾ ਪਵੇਗਾ। ਜਿਸਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੀ ਹੋਵੇਗੀ। ਇਸ ਮੌਕੇ ਤੇ ਸ਼੍ਰੀ ਗੁਰੂ ਰਵਿਦਾਸ ਸੇਨਾ ਦੇ ਸੂਬਾ ਪ੍ਰਧਾਨ ਦਿਲਵਰ ਸਿੰਘ, ਸ਼ਕਤੀ ਸੇਨਾ ਦੇ ਸੂਬਾ ਸਕੱਤਰ ਰਾਕੇਸ਼ ਕੁਮਾਰ, ਐਡਵੋਕੇਟ ਰਾਜਨ ਥਾਪਰ, ਲਵ ਕੁਮਾਰ, ਮਨਦੀਪ ਕੁਮਾਰ ਮੰਨਾ ਜ਼ਿਲ੍ਹਾ ਪ੍ਰਧਾਨ, ਜਗਤਾਰ ਸਿੰਘ ਲੱਡੂ ਜ਼ਿਲ੍ਹਾ ਦਿਹਾਤੀ ਪ੍ਰਧਾਨ, ਲੱਕੀ ਜਾਜਾ ਜ਼ਿਲ੍ਹਾ ਉੱਪ ਪ੍ਰਧਾਨ, ਯਸ਼ਪਾਲ ਸੋਨੂੰ ਬਲਾਕ ਪ੍ਰਧਾਨ, ਅਨਿਲ ਕੁਮਾਰ ਬਲਾਕ ਸ਼ਹਿਰੀ ਪ੍ਰਧਾਨ, ਰਜਿੰਦਰ ਕੁਮਾਰ, ਅਮਨ ਫ਼ਰਮਾਏ, ਸੋਨੂੰ ਨਾਹਰ, ਰੋਸ਼ਨ ਲਾਲ, ਕਰਨ, ਸੰਨੀ, ਕੁਲਦੀਪ, ਲੱਖਾ, ਵਿਜੇ, ਪ੍ਰਿੰਸ ਕੁਮਾਰ ਆਦਿ ਵੀ ਮੁੱਖ ਤੌਰ ਤੇ ਸ਼ਾਮਿਲ ਹੋਏ।