ਭਵਾਨੀਗੜ੍ਹ,(ਵਿਜੈ ਗਰਗ): ਤੂਰ ਪੱਤੀ ਦੀ ਸੱਥ ਵਿਖੇ ਕਿਸਾਨੀ ਅੰਦੋਲਨ ਜਿੱਤ ਕੇ ਵਾਪਸ ਪਰਤੇ ਅਤੇ ਆਪਣਾ ਵੱਡਮੁੱਲਾ ਸਹਿਯੋਗ ਦੇਣ ਵਾਲੇ ਕਿਸਾਨ ਆਗੂਆਂ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਤੂਰ ਪੱਤੀ ਦੇ ਵਸਨੀਕ ਇੰਦਰਜੀਤ ਸਿੰਘ ਤੂਰ, ਸੁਖਮਹਿੰਦਰਪਾਲ ਸਿੰਘ ਤੂਰ, ਬੀਟਾ ਤੂਰ,ਰਣਜੀਤ ਤੂਰ ਤੋਂ ਇਲਾਵਾ ਟਰੱਕ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬਿੱਟੂ ਤੂਰ ਦੀ ਅਗਵਾਈ ਹੇਠ ਤੂਰ ਪੱਤੀ ਨਿਵਾਸੀਆਂ ਵੱਲੋਂ ਡਕੌਂਦਾ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸਿੱਧੂਪੁਰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ, ਜਥੇਬੰਦੀ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਉਗਰਾਹਾਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦਾ ਸਨਮਾਨ ਚਿੰਨ੍ਹ ਅਤੇ ਸਰੋਪੇ ਪਾ ਕੇ ਸਨਮਾਨ ਕੀਤਾ ਗਿਆ ਤੋਂ ਇਲਾਵਾ ਤੂਰ ਪੱਤੀ ਨਿਵਾਸੀਆਂ ਵੱਲੋਂ ਬਲਜੀਤ ਸਿੰਘ ਜੌਲੀਆਂ, ਕਸ਼ਮੀਰ ਸਿੰਘ ਕਰਨੈਲ ਸਿੰਘ ਕਾਕੜਾ, ਤਾਰਾ ਸਿੰਘ ਕਾਕੜਾ, ਕੁਲਵਿੰਦਰ ਸਿੰਘ ਮਾਝਾ, ਮਾਲਵਿੰਦਰ ਸਿੰਘ, ਜਸਬੀਰ ਸਿੰਘ ਗੱਗੜਪੁਰ, ਗੁਰਦੇਵ ਸਿੰਘ ਝਨੇੜੀ,ਸਰੂਪ ਚੰਦ ਝਨੇੜੀ, ਅਵਤਾਰ ਸਿੰਘ ਝਨੇੜੀ,ਬੁੱਧ ਸਿੰਘ ਬਾਲਦ, ਚਮਕੌਰ ਸਿੰਘ ਭੱਟੀਵਾਲ, ਨਿੱਕਾ ਸਿੰਘ ਭੱਟੀਵਾਲ ਆਦਿ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਤੂਰ ਪੱਤੀ ਦੀਆਂ ਬੀਬੀਆਂ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ।