ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣਗੇ ਫੈਕਟਰੀ ਮਾਲਕ 

ਭਵਾਨੀਗੜ੍ਹ,(ਵਿਜੈ ਗਰਗ): ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਇੰਟਰਲਾਕ ਫੈਕਟਰੀ ਮਾਲਕਾਂ ਵੱਲੋਂ ਢਿੱਲੋਂ ਹਵੇਲੀ ਚ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੇ ਵਿੱਚ  ਨਿੱਤ ਨਵੇਂ ਦਿਨ ਰੇਤਾ, ਸੀਮਿੰਟ ਬਜਰੀ ਦੇ ਵਧ ਰਹੇ ਰੇਟਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਟਾਈਲ ਯੂਨੀਅਨ  ਪ੍ਰਧਾਨ ਸੋਹਣ ਸਿੰਘ ਸੋਢੀ, ਰਾਜਵੰਤ ਸਿੰਘ ਬਿੱਟੂ, ਗੁਰਦੀਪ ਸਿੰਘ ਆਦਿ ਨੇ ਕਿਹਾ ਕਿ ਹਰ ਰੋਜ਼ ਸੀਮਿੰਟ ਅਤੇ ਰੇਤਾ ਬਜਰੀ ਦੇ ਰੇਟ ਅੱਗ ਦੀ ਤਰ੍ਹਾਂ ਵਧ ਰਹੇ ਹਨ, ਪਰ ਜੋ ਇੰਟਰਲੌਕ ਇੱਟ ਦਾ ਰੇਟ ਉੱਥੇ ਦਾ ਉੱਥੇ ਹੀ ਖੜ੍ਹਾ ਹੈ।ਜਿਸ ਕਰਕੇ ਇਹ ਵਪਾਰ ਘਾਟੇ ਵਾਲਾ ਸੌਦਾ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਸਾਰੇ  ਫੈਕਟਰੀ ਮਾਲਕਾਂ ਨੂੰ ਇਕ ਝੰਡੇ ਥੱਲੇ ਇਕੱਠੇ ਹੋਣ ਦੀ ਅੱਜ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਪੱਧਰ ਤੇ ਸਾਰੇ ਫੈਕਟਰੀ ਮਾਲਕਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਰੇਟਾਂ ਦੇ ਸਬੰਧ ਵਿੱਚ  ਯੂਨੀਅਨ ਦੇ ਅਹੁਦੇਦਾਰ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਨੂੰ ਆਪਣਾ ਮੰਗ ਪੱਤਰ ਸੌਂਪਣਗੇ।ਇਸ ਮੌਕੇ  ਜਗਸੀਰ ਸਿੰਘ, ਨਰਿੰਦਰ ਕੁਮਾਰ, ਰਣ ਸਿੰਘ, ਮਨਜੀਤ ਸਿੰਘ, ਰਮਨਦੀਪ ਸਿੰਘ ਜਵੰਧਾ, ਕ੍ਰਿਸ਼ਨ ਕੁਮਾਰ, ਸਨੀ ਖਾਨ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ, ਵਰਿੰਦਰ ਗੋਇਲ, ਸ਼ਿੰਦਰਪਾਲ ਕੌਰ, ਸਤਨਾਮ ਸਿੰਘ, ਰਕੇਸ਼ ਕੁਮਾਰ, ਮਨੀਸ਼ ਕੁਮਾਰ, ਹਰਦੇਵ ਸਿੰਘ ਬਿਲਖੂ, ਜਗਦੀਸ਼ ਖਨਾਲ, ਵਰਿੰਦਰ ਬਾਸੀਆਰਖ, ਪੁਨੀਤ ਅਗਰਵਾਲ ਤੋਂ ਇਲਾਵਾ ਹੋਰ ਵੀ ਫੈਕਟਰੀ ਮਾਲਕ ਵੀ ਹਾਜ਼ਰ ਸਨ।