ਭਵਾਨੀਗੜ੍ਹ,(ਵਿਜੈ ਗਰਗ): ਆਸਰਾ ਗਰੁੱਪ ਜੋ ਕਿ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਤੇ ਸਥਿਤ ਹੈ, ਜੋ ਕਿ ਆਧੁਨਿਕ ਅਤੇ ਤਕਨੀਕੀ ਸਿੱਖਿਆ ਦਾ ਕੇਂਦਰ ਬਣ ਚੁੱਕਿਆ ਹੈ, ਵਿਖੇ ਪੰਜਾਬ ਅਨਏਡਿਡ ਡਿਗਰੀ ਕਾਲਜਾਂ ਦੀ ਐਸੋਸ਼ੀਏਸ਼ਨ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੰਗਰੂਰ ਜਿਲੇ, ਬਰਨਾਲਾ ਜਿਲ੍ਹੇ ਅਤੇ ਮਲੇਰਕੋਟਲਾ ਜਿਲ੍ਹੇ ਦੇ ਪ੍ਰਾਈਵੇਟ ਡਿਗਰੀ ਕਾਲਜਾਂ ਦੇ ਮੈਨੇਜਮੈਂਟ ਸਾਹਿਬਾਨ ਅਤੇ ਪ੍ਰਿੰਸੀਪਲਾਂ ਨੇ ਭਾਗ ਲਿਆ। ਇਸ ਮੀਟਿੰਗ ਦੀ ਪ੍ਰਧਾਨਗੀ PUDCAਐਸੋਸ਼ੀਏਸ਼ਨ ਦੇ ਸਰਪ੍ਰਸਤ ਡਾ.ਗੁਰਮੀਤ ਸਿੰਘ ਧਾਲੀਵਾਲ ਅਤੇ PUDCAਐਸੋਸ਼ੀਏਸ਼ਨ ਦੇ ਪ੍ਰਧਾਨ ਸ. ਐਸ.ਐਸ.ਚੱਠਾ ਨੇ ਕੀਤੀ। ਸਾਰੇ ਹੀ ਕਾਲਜਾਂ ਦੇ ਚੈਅਰਮੇਨ ਅਤੇ ਪ੍ਰਿੰਸੀਪਲ ਸਾਹਿਬਾਨਾਂ ਦਾ PUDCAਐਸੋਸ਼ੀਏਸ਼ਨ ਦੇ ਐਕਜੀਕੁਇਟਵ ਵੱਲੋਂ ਸਵਾਗਤ ਕੀਤਾ ਗਿਆ। ਕਾਲਜਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਚਾਹੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਸੰਬੰਧਤ ਸੀ ਜਾਂ ਪੰਜਾਬ ਸਰਕਾਰ ਦੇ ਸੰਬੰਧਤ ਸੀ ਜਾਂ ਕੋਵਿਡ ਤੋਂ ਬਾਅਦ ਕਾਲਜਾਂ ਨੂੰ ਰੈਗੂਲਰ ਤੌਰ ਤੇ ਚਲਾਉਣ ਲਈ ਅਤੇ ਆਪਸੀ ਤਾਲਮੇਲ ਬਣਾ ਕੇ ਰੱਖਣ ਲਈ, ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦਾ ਵਾਜਿਬ ਹਲ ਕੱਢਣ ਤੇ ਗਹਿਣ ਵਿਚਾਰ ਵਟਾਂਦਰਾ ਕੀਤਾ ਗਿਆ। ਡਾ.ਗੁਰਮੀਤ ਸਿੰਘ ਧਾਲੀਵਾਲ ਨੇ ਅਤੇ ਪ੍ਰਧਾਨ ਸ. ਐਸ.ਐਸ.ਚੱਠਾ ਨੇ ਕਾਲਜਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਦਾ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਵਾਜਬ ਹੱਲ ਕਰਨ ਦਾ ਵਿਸ਼ਵਾਸ ਦਵਾਇਆ ।
ਇਸ ਮੌਕੇ ਤੇ ਡਾ. ਕੇਸ਼ਵ ਗੋਇਲ (ਐਮ.ਡੀ.), ਡਾ. ਆਰ. ਕੇ. ਗੋਇਲ (ਚੈਅਰਮੇਨ) ਆਸਰਾ ਗਰੁੱਪ, ਸ. ਬਰਾੜ ਸਾਹਿਬ (ਅਕਲਿਆ ਗੁਰੱਪ), ਰਾਕੇਸ਼ ਗੁੱਪਤਾ (ਆਰਿਆਭੱਟਾ ਗੁਰੱਪ), ਕੁਲਦੀਪ ਸਿੰਘ (ਮਾਈ ਭਾਗੋ ਕਾਲਜ) PUDCAਐਸੋਸ਼ੀਏਸ਼ਨ ਦੀ ਐਕਜੀਕੁਇਟਵ ਟੀਮ ਵੱਲੋਂ ਅਤੇ ਸੰਗਰੂਰ ਜਿਲੇ, ਬਰਨਾਲਾ ਜਿਲ੍ਹੇ ਅਤੇ ਮਲੇਰਕੋਟਲਾ ਜਿਲ੍ਹੇ ਦੇ ਵੱਖ –ਵੱਖ ਡਿਗਰੀ ਕਾਲਜਾਂ ਦੇ ਚੈਅਰਮੇਨ ਅਤੇ ਪ੍ਰਿੰਸੀਪਲ ਹਾਜ਼ਰ ਸਨ, ਅੰਤ ਵਿੱਚ ਆਸਰਾ ਕਾਲਜ ਦੇ ਡਾ. ਕੇਸ਼ਵ ਗੋਇਲ (ਐਮ.ਡੀ.) ਨੇ ਆਈਆਂ ਹੋਈਆਂ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।