ਭਵਾਨੀਗੜ੍ਹ,(ਵਿਜੈ ਗਰਗ): ਇੱਥੋਂ ਦੇ ਨੇੜਲੇ ਪਿੰਡ ਰਾਜਪੁਰਾ ਵਿਖੇ ਆਸਰਾ ਗਰੁੱਪ ਜੋ ਕਿ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਤੇ ਸਥਿਤ ਹੈ ,ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਯਾਦ ਕਰਦਿਆਂ ਉਨਾਂ ਦੇ ਜਨਮ ਦਿਵਸ ਤੇ ਆਸਰਾ ਇੰਟਰਨੈਸਲ ਸਕੂਲ ਅਤੇ ਆਸਰਾ ਕਾਲਜ ਆਫ ਇੰਜ. ਐਡ ਟੈਕਨੋਲਜੀ ਵਿਖੇ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵਲੋ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ ਗਿਆ ਅਤੇ ਵਿਦਿਆਰਥੀਆਂ ਵਿਚਕਾਰ ਪੇਪਰ ਰੀਡਿੰਗ, ਫੈਂਸੀ ਡਰੈਸ, ਰੰਗੋਲੀ ਆਦਿ ਦੇ ਮੁਕਾਬਲੇ ਕਰਾਏ ਗਏ। ਇਸੇ ਤਰਾਂ ਇੰਜਨਿਅਰਿੰਗ ਕਾਲਜ ਵਿਖੇ ਕੇਕ ਕੱਟ ਕੇ ਬਾਲ ਦਿਵਸ ਮਨਾਇਆ ਗਿਆ ਅਤੇ ਨਹਿਰੂ ਦੀ ਜੀਵਨੀ ਤੇ ਵਿਦਿਆਰਥੀਆਂ ਵਿਚਕਾਰ ਕਵੀਜ਼ ਮੁਕਾਬਲਾ ਕਰਵਾਇਆਂ ਗਿਆ। ਆਸਰਾ ਗਰੁੱਪ ਦੇ ਚੈਅਰਮੇਨ ਡਾ.ਆਰ. ਕੇ ਗੋਇਲ ਨੇ ਵਿਦਿਆਰਥੀਆਂ ਨੂੰ ਨਹਿਰੂ ਦੀ ਜੀਵਨੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨਾਂ ਨੇ ਆਜਾਦੀ ਹਾਸਲ ਕਰਨ ਲਈ ਬਹੁਤ ਲੰਮ੍ਹਾਂ ਸਮਾ ਜੇਲ ਕੱਟੀ ਅਤੇ ਅਮੀਰ ਹੁੰਦੇ ਹੋਏ ਵੀ ਸਾਦਾ ਜੀਵਨ ਬਤੀਤ ਕੀਤਾ। ਸਾਨੂੰ ਨਹਿਰੂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਹਮੇਸਾ ਸੱਚ ਦਾ ਸਾਥ ਦੇਣਾ ਚਾਹਿਦਾ ਹੈ ਅਤੇ ਆਪਣਾ ਕੰਮ ਲਗਣ ਅਤੇ ਮਿਹਨਤ ਨਾਲ ਕਰਨਾ ਚਾਹਿਦਾ ਹੈ। ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜਨ ਦਾ ਵੀ ਸੰਦੇਸ ਦਿੱਤਾ। ਆਸਰਾ ਗਰੁੱਪ ਦੇ ਐਮ.ਡੀ. ਡਾ.ਕੇਸ਼ਵ ਗੋਇਲ ਨੇ ਕਿਹਾ ਕਿ ਨਹਿਰੂ 1947 ਤੋਂ ਲੈ ਕੇ 1964 ਤੱਕ ਦੇਸ਼ ਦੇ ਪ੍ਰਧਾਨਮੰਤਰੀ ਰਹੇ, ਇਸ ਸਮੇਂ ਦੋਰਾਨ ਦੇਸ਼ ਨੇ ਬਹੁਤ ਤਰੱਕੀ ਕੀਤੀ। ਬਿਜਲੀ ਉਤਪਾਦਨ ਕਰਨ ਲਈ ਭਾਖੜਾ ਡੈਮ ਬਣਾਇਆ ਅਤੇ ਲੋਕਾਂ ਦੇ ਪੀਣ ਅਤੇ ਸਿੰਚਾਈ ਕਰਨ ਲਈ ਨਹਿਰਾਂ ਦਾ ਜਾਲ ਵਿਛਾਇਆ। ਭਾਖੜਾ ਡੈਮ ਅਤੇ ਭਾਖੜਾ ਮੇਨ ਲਾਈਨ ਨਹਿਰ ਨਹਿਰੂ ਦੀ ਹੀ ਦੇਣ ਹੈ। ਇਸ ਮੋਕੇ ਤੇ ਮੈਡਮ ਉਰਮਿਲ ਅੱਤਰੀ, ਪ੍ਰੋ. ਬੀ. ਐਲ. ਗੋਹਲ, ਪ੍ਰੋ. ਵਿਕਾਸ ਗੋਇਲ ਅਤੇ ਸਮੂਹ ਸਟਾਫ ਹਾਜਰ ਸੀ।