ਭਵਾਨੀਗੜ੍ਹ,(ਵਿਜੈ ਗਰਗ): ਆਸਰਾ ਗਰੁੱਪ ਜੋ ਕਿ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਤੇ ਸਥਿਤ ਹੈ, ਜੋ ਪਿਛਲੇ 13 ਸਾਲਾਂ ਤੋਂ ਇੰਜੀਨਿਅਰਿੰਗ, ਮੈਨੇਜਮੈਂਟ, ਕੰਪਿਊਟਰ ਸਾਇੰਸ, ਐਗਰੀਕਲਚਰ, ਅਤੇ ਏਜ਼ੂਕੇਸ਼ਨ ਦੇ ਖੇਤਰ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾ ਰਿਹਾ ਹੈ। ਹਾਲ ਹੀ ਵਿੱਚ ਕਾਲਜ ਦੇ ਆਡੀਟੋਰਿਅਮ ਵਿਖੇ ਪਿਛਲੇ 2 ਸਾਲਾਂ ਤੋਂ “ਕੋਵਿਡ– 19 ਅਤੇ ਉਸ ਦੇ ਪ੍ਰਭਾਵ“ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਵਿਸ਼ੇਸ ਤੌਰ ਤੇ ਡਾ.ਰਾਜੀਵ ਜਿੰਦਲ, ਡਾ.ਜੋਤੀ ਸਰੂਪ, ਡਾ.ਮਨੀਸ਼ ਗੁਪਤਾ, ਡਾ.ਦਿਨੇਸ਼ ਗੁਪਤਾ, ਡਾ.ਸਿੰਪੀ ਜਿੰਦਲ, ਡਾ.ਰਾਜੀਵ ਸਿੰਗਲਾ ਨੇ ਚਰਚਾ ਵਿੱਚ ਭਾਗ ਲਿਆ। ਕਾਲਜ ਦੇ ਵਿਦਿਆਰਥੀਆਂ ਨੇ ਵੀ ਪ੍ਰਸ਼ਨ ਉਤਰ ਕਾਲ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਤੇ ਸਮੇਂ ਦੀ ਨਜ਼ਾਕਤ ਅਤੇ ਹਸਪਤਾਲਾਂ ਦੀ ਵਧੱਦੀ ਲੌੜ ਨੂੰ ਵੇਖਦੇ ਹੋਏ ਡਾ.ਆਰ.ਕੇ ਗੋਇਲ, ਚੇਅਰਮੈਨ ਆਸਰਾ ਗਰੁੱਪ ਨੇ ਦੱਸਿਆ ਕਿ ਪਹਿਲਾਂ ਚਲ ਰਹੇ ਕੌਰਸਾਂ ਦੇ ਨਾਲ ਨਾਲ ਆਸਰਾ ਗਰੁੱਪ ਹੁਣ ਮੈਡੀਕਲ ਖੇਤਰ ਵਿੱਚ ਕਦਮ ਰੱਖਣ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਅਕਾਦਮਿਕ ਸੈਸ਼ਨ 2022-23 ਤੋਂ ਬੀ.ਐਸ.ਸੀ (ਰੈਡੀਓਲੋਜੀ, ਕਾਰਡਿਕ ਕੇਅਰ, ਅੱਨਸਥੀਸੀਆ, ਓ.ਟੀ, ਮੈਡੀਕਲ ਲੈਬ ) ਅਤੇ ਸਰਟੀਫਿਕੇਟ ਇਨ ਮੈਡੀਕਲ ਲੈਬ ਕੋਰਸ ਆਦਿ ਕੋਰਸਾਂ ਤੋਂ ਕੀਤੀ ਜਾ ਰਹੀ ਹੈ। ਡਾ.ਕੇਸ਼ਵ ਗੋਇਲ ਐਮ.ਡੀ ਆਸਰਾ ਗਰੁੱਪ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਦੇ ਕਰਨ ਨਾਲ ਜਿੱਥੇ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਅਤੇ ਰੋਜ਼ਗਾਰ ਮਿਲੇਗਾ, ਉੱਥੇ ਵਿਦਿਆਰਥੀ ਸਮਾਜ ਭਲਾਈ ਲਈ ਵੀ ਆਪਣਾ ਵੱਡਮੁੱਲਾਂ ਯੋਗਦਾਨ ਪਾ ਸਕਣਗੇ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਆਸਰਾ ਗਰੁੱਪ ਵੱਲੋਂ ਮੈਡੀਕਲ ਖੇਤਰ ਵਿੱਚ ਹੋਰ ਵਧੇਰੇ ਕੋਰਸ ਚਾਲੂ ਕੀਤੇ ਜਾਣਗੇ। ਸਾਰੇ ਹੀ ਹਾਜ਼ਰ ਫੈਕਲਟੀ ਅਤੇ ਵਿਦਿਆਰਥੀਆਂ ਨੇ ਇਸ ਫੈਸਲੇ ਦਾ ਖੜੇ ਹੋ ਕੇ, ਤਾੜੀਆਂ ਵਜਾ ਕੇ ਸਵਾਗਤ ਕੀਤਾ।