ਕਿਹਾ, ਸਰਕਾਰੀ ਸਕੂਲਾਂ ਕਿਸੇ ਵੀ ਚੀਜ਼ ਦੀ ਘਾਟ ਨਹੀਂ, ਸਗੋਂ ਮਾਤ ਪਾ ਰਹੇ ਹਨ ਪ੍ਰਾਈਵੇਟ ਸਕੂਲਾਂ ਨੂੰ
ਨਵਾਂਸ਼ਹਿਰ,(ਜਤਿੰਦਰ ਪਾਲ ਸਿੰਘ ਕਲੇਰ): ਪਿੰਡਾਂ ਦੀਆਂ ਪੰਚਾਇਤਾਂ, ਪ੍ਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਸੀਂ ਪਿਛਲੇ ਸਾਲਾਂ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ। ਅੱਜ ਪੰਜਾਬ ਦੇ ਸਾਰੇ ਸਕੂਲ ਤੁਹਾਡੇ ਸਹਿਯੋਗ ਨਾਲ ਸਮਾਰਟ ਅਤੇ ਸੁਪਰ ਸਮਾਰਟ ਸਕੂਲ ਬਣ ਗਏ ਹਨ, ਹੁਣ ਸਾਨੂੰ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਕੇ ਸਮੇਂ ਦੇ ਹਾਣੀ ਬਣਾਈਏ।ਤਾਂਕਿ ਉਨ੍ਹਾਂ ਦਾ ਸਰਵ ਪੱਖੀ ਵਿਕਾਸ ਹੋ ਸਕੇ। ਇਹ ਵਿਚਾਰ ਜਥੇਦਾਰ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੱਬਰ ਦਲੀਪ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੋਸਲ ਦੇ ਨਵੇ ਬਣੇ ਕਮਰਿਆਂ, ਸੁੰਦਰ ਗੇਟ ਅਤੇ ਚਾਰਦੀਵਾਰੀ ਦੇ ਉਦਾਘਨੀ ਸਮਾਰੋਹ ਵਿਖੇ ਸੰਗਤਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ, ਸਗੋਂ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ।ਸਰਕਾਰੀ ਸਕੂਲਾਂ ਵਿੱਚ ਉੱਚ ਦਰਜੇ ਦੇ ਟ੍ਰੇਡ ਅਤੇ ਕੁਆਲੀਫਾਈਡ ਅਧਿਆਪਕ ਹਨ।ਸਾਨੂੰ ਉਨ੍ਹਾਂ ਦੀ ਉੱਚ ਦਰਜੇ ਦੀ ਵਿੱਦਿਆ ਦਾ ਲਾਭ ਆਪਣੇ ਬੱਚਿਆਂ ਨੂੰ ਦਿਵਾਉਣਾ ਚਾਹੀਦਾ ਹੈ।ਸਕੂਲ ਮੁੱਖੀ ਸਤਨਾਮ ਸਿੰਘ ਨੇ ਮੁੱਖ ਮਹਿਮਾਨਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿ ਪਿੰਡ ਨਿਵਾਸੀਆਂ ਨੇ ਪਿੰਡ ਦੇ ਸ਼ਹੀਦ ਬੱਬਰ ਦਲੀਪ ਸਿੰਘ ਦੇ ਨਾਮ ਨੂੰ ਚਿਰ ਸਦੀਵੀਂ ਯਾਦਗਾਰ ਬਨਾਉਣ ਹਿੱਤ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ਉੱਤੇ ਸਰਕਾਰ ਕੋਲੋਂ ਪਾਸ ਕਰਵਾਇਆ ਹੈ।ਉਨ੍ਹਾਂ ਦੇ ਪ੍ਰੀਵਾਰ ਵਲੋਂ ਸਕੂਲ ਨੂੰ 21 ਲੱਖ ਰੁਪਏ ਦੀ ਸਹਾਇਤਾ ਕੀਤੀ ਗਈ ਹੈ।ਇਸੇ ਪ੍ਰਕਾਰ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾਂ ਨੇ ਸਕੂਲ ਉੱਤੇ ਲੱਗਭੱਗ 34 ਲੱਖ ਰੁਪਏ ਖ਼ਰਚ ਕੇ ਸਕੂਲ ਦਾ ਸੁੰਦਰੀਕਰਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸ ਟਾਈਮ ਸਕੂਲ ਫੁੱਲੀ ਕੰਪਿਊਟਰਾਈਜ਼ ਬਣ ਗਿਆ ਹੈ ਤਾਂ ਕਿ ਬੱਚਿਆਂ ਨੂੰ ਸਮੇਂ ਦੀ ਲੋੜ ਅਨੁਸਾਰ ਆਨ ਲਾਈਨ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।ਸਟੇਜ਼ ਦਾ ਸੰਚਾਲਨ ਗੁਰਦਿਆਲ ਮਾਨ ਜਿਲ੍ਹਾ ਮੀਡੀਆ ਕੁਆਰਡੀਨੇਟਰ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।ਇਸ ਮੌਕੇ ਸਕੂਲ ਸਟਾਫ਼ ਵਲੋਂ ਐਨਆਰਆਈ ਅਤੇ ਦਾਨੀ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ।ਉਦਘਾਟਨੀ ਸਮਾਰੋਹ ਮੌਕੇ ਸਕੂਲ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਸਵਰਨਜੀਤ ਸਿੰਘ ਮੁੱਖੀ ਤਰਨਾ ਦਲ ਮਿਸਲ, ਜਥੇਦਾਰ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਐਸਜੀਪੀਸੀ, ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਰਦਿਆਲ ਸਿੰਘ ਗੋਸਲ ਪੁੱਤਰ ਬਖਸ਼ੀਸ਼ ਸਿੰਘ, ਗੁਰਪ੍ਰੀਤ ਚੇਅਰਮੈਨ ਐਸਐਮਸੀ, ਸੁਰਜੀਤ ਸਿੰਘ ਗੋਸਲ, ਕੁਲਵੰਤ ਸਿੰਘ, ਸਤਨਾਮ ਸਿੰਘ, ਅਮਰ ਕਟਾਰੀਆ, ਹਰਜਾਪ ਸਿੰਘ, ਰਜਿੰਦਰ ਕੁਮਾਰ ਏਸੀਐਸ, ਬਲਕਾਰ ਚੰਦ, ਰਮਨ ਕੁਮਾਰ, ਗਿਆਨ ਕਟਾਰੀਆ, ਪਵਨਦੀਪ, ਨੀਲ ਕਮਲ, ਮਨਦੀਪ ਕੌਰ, ਸੀਤਾ ਕੌਰ, ਮਨਪ੍ਰੀਤ ਸੈਣੀ, ਕਮਲਪ੍ਰੀਤ ਕੌਰ, ਸਕੂਲ ਸਟਾਫ਼, ਪੜ੍ਹੋ ਪੰਜਾਬ ਪੜਾਉ ਪੰਜਾਬ ਦੀ ਸਮੁੱਚੀ ਟੀਮ ਅਤੇ ਬੱਚਿਆਂ ਦੇ ਮਾਪੇ, ਪੰਚਾਇਤ ਮੈਂਬਰ ਹਾਜਿਰ ਰਹੇ।