ਗੜਦੀਵਾਲਾ,16 ਦਸੰਬਰ(ਰਾਜਦਾਰ ਟਾਇਮਸ): ਬਾਬਾ ਫਤਹਿ ਸਿੰਘ ਨੂੰ ਸਮਰਪਿਤ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਬਾਬਾ ਫਤਹਿ ਸਿੰਘ ਵੈਲਫੇਅਰ ਸੁਸਾਇਟੀ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਐਂਡ ਬਲੱਡ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਗੜਦੀਵਾਲਾ ਖ਼ਾਲਸਾ ਕਾਲਜ ਦੇ ਨਜ਼ਦੀਕ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਨੌਜਵਾਨਾਂ ਨੇ ਵੱਧ ਚੜਕੇ ਹਿੱਸਾ ਲਿਆ। ਹੋਰ ਤੇ ਹੋਰ ਇਲਾਕੇ ਦੀਆਂ ਲੜਕੀਆਂ ਨੇ ਵੀ ਕਿਸਾਨੀ ਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵਿਖੇ ਲਗਾਏ ਹੋਏ ਧਰਨੇ ਵਿਚ ਪੰਜਾਬ ਵਾਸੀਆਂ ਦੀ ਤੰਦਰੁਸਤੀ ਲਈ ਖ਼ੂਨਦਾਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਇਲਾਕੇ ਦੇ ਨੌਜਵਾਨ ਜੋ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚ ਹਾਜ਼ਰ ਹੋ ਕੇ ਆਏ ਹਨ ਨੇ ਆਪੋ ਆਪਣੇ ਪਾਏ ਯੋਗਦਾਨ ਬਾਰੇ ਚਰਚਾ ਕੀਤੀ ਅਤੇ ਜਿਨ੍ਹਾਂ ਨੇ ਦਿੱਲੀ ਨੂੰ ਜਲਦ ਰਵਾਨਾ ਹੋਣਾ ਹੈ। ਮਿੱਥੇ ਟੀਚੇ ਬਾਰੇ ਚਾਨਣਾ ਪਾਇਆ, ਨੌਜਵਾਨਾਂ ਕਿਹਾ ਕਿ ਪੰਜਾਬੀ ਜੋ ਐਨੀ ਠੰਡ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਤੇ ਦੇਸ਼ ਖਾਤਰ ਬੈਠੇ ਹੋਏ ਹਨ, ਵਰਗੇ ਪੰਜਾਬੀ ਦੇਸ਼ ਦੀ ਸੁਰੱਖਿਆ ਖਾਤਰ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਕਰਦੇ ਹਨ। ਨੌਜਵਾਨਾਂ ਚ ਜੋਸ਼ ਸੀ ਕਿ ਜਿੱਥੇ ਪੰਜਾਬੀ ਹੋਰ ਕਾਰਜਾਂ ਵਿੱਚ ਕਿਸੇ ਤੋਂ ਪਿੱਛੇ ਨਹੀਂ ਹਨ। ਉਹ ਅਣਜਾਣ ਲੋਕਾਂ ਦੀ ਜਿੰਦਗੀ ਬਚਾਉਣ ਖਾਤਰ ਆਪਣੇ ਜਿਸਮ ਚੋਂ ਖੂਨ ਦੇਣ ਵਿੱਚ ਵੀ ਪਿੱਛੇ ਨਹੀਂ, ਜਿਸ ਦੀ ਉਦਾਹਰਣ ਹੈ 56 ਬਲੱਡ ਦੇ ਹੋਣਾ। ਸੰਦੀਪ ਸਿੰਘ ਹੁਸੈਨਪੁਰ ਨੇ ਆਏ ਹੋਏ ਸਾਰੇ ਦਾਨੀ ਸੱਜਣਾਂ ਤੇ ਪੱਤਰਕਾਰ ਸਾਥੀਆਂ ਤੇ ਖ਼ਾਸ ਕਰਕੇ ਪੁਲੀਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਕੈਂਪ ਦੌਰਾਨ ਬਾਬਾ ਫਤਹਿ ਸਿੰਘ ਜੀ ਵੈਲਫੇਅਰ ਸੁਸਾਈਟੀ ਵੱਲੋ ਸੰਦੀਪ ਸਿੰਘ ਹੁਸੈਨਪੁਰ, ਰਣਜੀਤ ਸਿੰਘ (ਗੱਗਾ) ਅਰਗੋਵਾਲ, ਗੁਰਸਿਮਰਨਜੋਤ ਸਿੰਘ ਅਰਗੋਵਾਲ, ਦਲਜਿੰਦਰ ਸਿੰਘ ਅਤਵਾਰਾਪੁਰ, ਰਜਤ ਠਾਕੁਰ ਜਨੌੜੀ, ਰਿਤਿਕ ਡਡਵਾਲ ਜਨੌੜੀ, ਜਾਨੂ ਗੜਦੀਵਾਲਾ ਅਤੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਅਤੇ ਬਲੱਡ ਸੇਵਾ ਸੁਸਾਈਟੀ ਵੱਲੋ ਸਿਕੰਦਰ ਘੋਗਰਾ (ਪ੍ਰਧਾਨ), ਰਾਜਾ ਦਸੂਹਾ (ਜਰਨਲ ਸੈਕਟਰੀ), ਕਮਲ ਦਸੂਹਾ (ਵਾਈਸ ਪ੍ਰਧਾਨ) ਨੇ ਕੈਂਪ ਵਿੱਚ ਸ਼ਾਮਿਲ ਡਾਕਟਰ ਤੇ ਸਟਾਫ, ਪੁਲਸ ਮੁਲਾਜ਼ਮ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ

Previous article10 ਵੈਟਨਰੀ ਇੰਸਪੈਕਟਰਾਂ ਨੂੰ ਮਿਲਿਆ ਜਿਲਾ ਵੈਟਨਰੀ ਇੰਸਪੈਕਟਰਾਂ ਦਾ ਦਰਜਾ
Next articleएसपीएन कॉलेज के एमएससी फिजिक्स की छात्रा भूमिका बाली यूनिवर्सिटी की मैरिट में