ਫੁੱਟਬਾਲ ‘ਚ ਥੇਹ ਬਰਨਾਲਾ ਤੇ ਰੱਸ਼ਾਕੱਸੀ  ‘ਚ ਸਿੰਘੋਵਾਲ ਦੀ ਟੀਮ ਰਹੀ ਜੇਤੂ
ਦਸੂਹਾ,1 ਦਸੰਬਰ(ਰਾਜਦਾਰ ਟਾਇਮਸ): ਪਿੰਡ ਸਿੰਘਾਪੁਰ ਜੱਟਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਪੁਰਬ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਯੂਥ ਸਪੋਰਟਸ ਕਲੱਬ ਵਲੋਂ ਪੰਜ ਰੋਜ਼ਾ ਪੇਂਡੂ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ। ਇਸ ਟੂਰਨਾਮੈਂਟ ਵਿੱਚ 42 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਥੇਹਬਰਨਾਲਾ ਤੇ ਸਿੰਘਾਪੁਰ ਜੱਟਾਂ ਦੇ ਵਿਚਕਾਰ ਖੇਡਿਆ ਗਿਆ। ਦਿੱਤੇ ਸਮੇਂ ਵਿੱਚ ਦੋਵੇਂ ਟੀਮਾਂ ਨੇ 1-1 ਗੋਲ ਹੀਂ ਕਰ ਸਕੀਆਂ ਤੇ ਪਲੈਨਟੀ ਸ਼ੂਟ ਵਿੱਚ  ਸਿੰਘਾਪੁਰ ਜੱਟਾਂ ਨੂੰ ਹਰਾ ਕੇ ਥੇਹਬਰਨਾਲਾ ਨੇ ਟੂਰਨਾਮੈਂਟ ਤੇ ਕਬਜਾ ਕੀਤਾ। ਰੱਸਾਕਸ਼ੀ ਦੀਆਂ 8 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਸਿੰਘੋਵਾਲ ਤੇ ਭਾਨੇ ਵਿਚਕਾਰ ਹੋਏ ਸਿੰਘ ਵਾਲੇ ਭਾਨੇ ਨੂੰ ਹਰਾ ਕੇ ਰੱਸਾਕਸ਼ੀ ਦੇ ਫਾਈਨਲ ਮੈਚ ਜਿੱਤ ਲਿਆ।ਇਨਾਮਾ ਦੀ ਵੰਡ ਹਲਕਾ ਵਿਧਾਇਕ ਮੁਕੇਰੀਆਂ ਇੰਦੂ ਬਾਲਾ ਨੇ ਕੀਤੀ। ਉਨ•ਾਂ ਨੇ ਆਪਣੇ ਸੰਬੋਧਨ ਵਿੱਚ  ਕਿਹਾ ਕਿ ਖੇਡਾਂ ਸਮਾਜ ਦਾ ਅਹਿਮ ਅੰਗ ਨੇ ਅਤੇ ਹਰੇਕ ਕਲੱਬ ਨੂੰ ਇਹੋ ਜਿਹੇ ਉਪਰਾਲੇ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ।ਸਰਪੰਚ ਹਰਵਿੰਦਰ ਸਿੰਘ ਨੇ ਆਏ ਹੋਏ ਖਿਡਾਰੀਆਂ ਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ।ਇਸ ਮੌਕੇ ਤੇ ਜਗਦੀਪ ਸਿੰਘ, ਰਿੱਕੀ, ਨਿੱਕੂ, ਜੱਗਾ ਚੀਮਾ, ਗਿਆਨ ਸਿੰਘ, ਚੰਦਰ ਮੋਹਣ, ਗੁਰਨਾਮ ਸਿੰਘ ਗਾਮਾ, ਕਰਨੈਲ ਸਿੰਘ ,ਮੰਗਲ ਸਿੰਘ ਬਾਜਵਾ ,ਸੇਠੀ ਸੁੰਦਰਪੁਰ,ਕਸ਼ਮੀਰ ਸਿੰਘ, ਭੁਪਿੰਦਰ ਸਿੰਘ, ਮੋਹਣ ਸਿੰਘ, ਮੰਗਾ, ਅਸ਼ੋਕ ਕੁਮਾਰ, ਸੁਮਿਤ, ਨਿਸ਼ਾਨ ਸਿੰਘ, ਗੁਰਦਿਆਲ ਸਿੰਘ, ਬਿੱਲਾ, ਦਿਲਬਾਗ ਸਿੰਘ ਬੱਗਾ, ਦਲਵਿੰਦਰ  ਬਾਜਵਾ, ਸੰਤੋਖ ਸਿੰਘ ਬਾਜਵਾ, ਰਣਜੀਤ ਸਿੰਘ ਬਾਜਵਾ, ਬੱਬੂ ਬਾਜਵਾ, ਫਤਹਿ ਬਾਜਵਾ, ਬਲਦੇਵ ਸਿੰਘ, ਵੀਰ ਸਿੰਘ ਬਾਜਵਾ, ਸੋਢੀ ਚੌਹਾਨਾ, ਜਸ਼ਨ ਬਾਜਵਾ, ਤੇਜਵੀਰ ਵਿਰਕ, ਬਲਵੀਰ ਸਿੰਘ ਵਿਰਕ, ਠਾਕੁਰ ਯੋਧਵੀਰ ਸਿੰਘ ਆਦਿ ਹਾਜ਼ਰ ਸਨ।

Previous articleप्रदीप प्लाहा बने भाजपा ओबीसी मोर्चा पंजाब महामंत्री
Next articleਜਿਲੇ ਵਿੱਚ 30 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 7001