ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਾਰ ਦੇਸੀ ਘਿਓ ਤੇ ਹੋਰ ਦੁੱਧ ਵਸਤਾਂ ਦੀ ਖਰੀਦ ਲਈ ਪੰਜਾਬ ਦੀ ਥਾਂ ਮਹਾਰਾਸ਼ਟਰ ਦੀ ਕੰਪਨੀ ਦੀ ਚੋਣ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਧਾਮਾਂ ਵਿਖੇ ਕੜਾਹ ਪ੍ਰਸਾਦ ਤੇ ਲੰਗਰ ਘਰ ਵਾਸਤੇ ਦੇਸੀ ਘਿਓ ਤੇ ਹੋਰ ਦੁੱਧ ਵਸਤਾਂ ਵੱਡੇ ਪੱਧਰ ’ਤੇ ਖਰੀਦੀਆਂ ਜਾਂਦੀਆਂ ਹਨ।
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਾਰ ਦੇਸੀ ਘਿਓ ਤੇ ਹੋਰ ਦੁੱਧ ਵਸਤਾਂ ਦੀ ਖਰੀਦ ਲਈ ਪੰਜਾਬ ਦੀ ਥਾਂ ਮਹਾਰਾਸ਼ਟਰ ਦੀ ਕੰਪਨੀ ਦੀ ਚੋਣ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਧਾਮਾਂ ਵਿਖੇ ਕੜਾਹ ਪ੍ਰਸਾਦ ਤੇ ਲੰਗਰ ਘਰ ਵਾਸਤੇ ਦੇਸੀ ਘਿਓ ਤੇ ਹੋਰ ਦੁੱਧ ਵਸਤਾਂ ਵੱਡੇ ਪੱਧਰ ’ਤੇ ਖਰੀਦੀਆਂ ਜਾਂਦੀਆਂ ਹਨ।
ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਵਲੋਂ ਇਹ ਦੁੱਧ ਵਸਤਾਂ ਪੰਜਾਬ ਦੀ ਸਹਿਕਾਰੀ ਸੰਸਥਾ ਮਿਲਕਫੈੱਡ ਤੋਂ ਹੀ ਖਰੀਦੀਆਂ ਜਾ ਰਹੀਆਂ ਸਨ। ਸਿੱਖ ਸੰਸਥਾ ਨੇ ਮਿਲਕਫੈੱਡ ਨਾਲੋਂ ਰੇਟ ਘੱਟ ਹੋਣ ਕਰਕੇ ਪੁਣੇ ਦੀ ਸੋਨਾਈ ਡੇਅਰੀ ਨੂੰ ਦੁੱਧ ਵਸਤਾਂ ਦੀ ਖਰੀਦ ਲਈ ਆਰਡਰ ਦਿੱਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਪੁਣੇ ਦੀ ਕੰਪਨੀ ਵੱਲੋਂ ਦੇਸੀ ਘਿਓ ਦਾ ਰੇਟ 352 ਰੁਪਏ ਪ੍ਰਤੀ ਕਿੱਲੋ ਦੱਸਿਆ ਗਿਆ ਹੈ ਜਦੋਂਕਿ ਵੇਰਕਾ ਦਾ ਦੇਸੀ ਘਿਓ 446 ਰੁਪਏ ਪ੍ਰਤੀ ਕਿੱਲੋ ਹੈ। ਇਸ ਵਿੱਚ ਟੈਕਸ ਵੀ ਸ਼ਾਮਲ ਹਨ। ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦਾ ਦੁੱਧ ਵਸਤਾਂ ਦਾ ਆਰਡਰ ਮਿਲਕਫੈੱਡ ਦੀ ਥਾਂ ਹੋਰ ਕੰਪਨੀ ਨੂੰ ਜਾਣ ਨਾਲ ਮਿਲਕਫੈੱਡ ਦੀ ਆਮਦਨ ’ਤੇ ਕਰੋੜਾਂ ਰੁਪਇਆਂ ਦਾ ਅਸਰ ਪਵੇਗਾ।