ਦਸੂਹਾ,23 ਨਵੰਬਰ(ਰਾਜਦਾਰ ਟਾਇਮਸ) : ਰੋਟਰੀ ਕਲੱਬ ਵੱਲੋਂ ਡੀਐੱਸਪੀ ਮਨੀਸ਼ ਸ਼ਰਮਾ ਦਾ ਦਸੂਹਾ ਵਿਖੇ ਅਹੁਦਾ ਸੰਭਾਲਣ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਰੋਟਰੀ ਕਲੱਬ ਦੇ ਚੇਅਰਮੈਨ ਐਚਪੀਐਸ ਜੋਨੀ ਵਿਰਕ ਅਤੇ ਪ੍ਰਧਾਨ ਪ੍ਰਦੀਪ ਕੁਮਾਰ ਮਿੰਟੂ ਅਰੋੜਾ ਦੀ ਅਗਵਾਈ ਵਿੱਚ ਸਮੂਹ ਰੋਟਰੀ ਮੈਂਬਰ ਡੀਐੱਸਪੀ ਦਫਤਰ ਵਿਖੇ ਪਹੁੰਚੇ। ਸਾਰਿਆਂ ਵੱਲੋਂ ਸਾਂਝੇ ਤੌਰ ਤੇ ਡੀਐਸਪੀ ਮਨੀਸ਼ ਸ਼ਰਮਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਆ ਗਿਆ।ਐਚਪੀਐਸ ਜੋਨੀ ਵਿਰਕ ਅਤੇ ਪ੍ਰਦੀਪ ਮੰਟੂ ਅਰੋੜਾ ਨੇ ਕਿਹਾ ਕਿ ਉਹ ਡੀਐਸਪੀ ਮਨੀਸ਼ ਸ਼ਰਮਾ ਦਾ ਦਸੂਹਾ ਵਿਖੇ ਆਉਣ ਤੇ ਸਵਾਗਤ ਕਰਦੇ ਹਨ। ਉਨ•ਾਂ ਕਿਹਾ ਕਿ ਉਨ•ਾਂ ਨੂੰ ਮਾਣ ਹੈ ਕਿ ਉਨ•ਾਂ ਦੇ ਸਬ ਡਿਵੀਜ਼ਨ ਅੰਦਰ ਇੱਕ ਇਮਾਨਦਾਰ ਅਤੇ ਮਿਹਨਤੀ ਅਫਸਰ ਆਏ ਹਨ। ਐਚਪੀਐਸ ਜੋਨੀ ਵਿਰਕ ਨੇ ਕਿਹਾ ਕਿ ਰੋਟਰੀ ਕਲੱਬ ਦਸੂਹਾ ਹਮੇਸ਼ਾਂ ਲੋਕਾਂ ਦੀ ਸੇਵਾ ਚ ਹਾਜ਼ਰ ਰਿਹਾ ਹੈ, ਅਤੇ ਇਲਾਕੇ ਅੰਦਰ ਲੋਕ ਭਲਾਈ ਦੇ ਕਾਰਜਾਂ ਨੂੰ ਕਰਦਾ ਆਇਆ ਹੈ। ਉਨ•ਾਂ ਵੱਲੋਂ ਡੀਐਸਪੀ ਮਨੀਸ਼ ਸ਼ਰਮਾ ਨੂੰ ਵੀ ਕਿਹਾ ਗਿਆ ਕਿ ਜੇਕਰ ਰੋਟਰੀ ਕਲੱਬ ਦਸੂਹਾ ਵੱਲੋਂ ਕਿਸੇ ਤਰ•ਾਂ ਦਾ ਸਹਿਯੋਗ ਵੀ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਤਾਂ ਰੋਟਰੀ ਕਲੱਬ ਦਸੂਹਾ ਕਦੇ ਵੀ ਪਿੱਛੇ ਨਹੀਂ ਹਟੇਗਾ। ਉਹ ਉਨ•ਾਂ ਦੇ ਨਾਲ ਹਮੇਸ਼ਾ ਖੜ•ਾ ਰਹੇਗਾ। ਉਨ•ਾਂ ਦੱਸਿਆ ਕਿ ਰੋਟਰੀ ਕਲੱਬ ਆਉਣ ਵਾਲੇ ਧੁੰਦ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਗੱਡੀਆਂ ਟਰਾਲੀਆਂ ਅਤੇ ਹੋਰ ਵਾਹਨਾਂ ਪਿੱਛੇ ਰਿਫਲੈਕਟਰ ਲਗਾਉਣਾ। ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕਰਨਾ, ਆਦਿ ਕਾਰਜ ਰੋਟਰੀ ਕਲੱਬ ਕਰਦਾ ਆਇਆ ਹੈ।ਇਸ ਮੌਕੇ ਡੀਐਸਪੀ ਮਨੀਸ਼ ਸ਼ਰਮਾ ਨੇ ਸਮੂਹ ਰੋਟਰੀ ਕਲੱਬ ਦੀ ਟੀਮ ਦਾ ਧੰਨਵਾਦ ਕੀਤਾ।ਜਿਨ•ਾਂ ਨੇ ਉਨ•ਾਂ ਨੂੰ ਇਹ ਮਾਣ ਬਖਸ਼ਿਆ।   ਇਸ ਮੌਕੇ ਸਕਤਰ ਸਾਹਿਲ ਧੀਰ, ਗੁਰਪ੍ਰੀਤ ਸਿੰਘ ਬਿੱਕਾ ਚੀਮਾ, ਗੁਰਪ੍ਰੀਤ ਸਿੰਘ ਗੋਪੀ ਘੁੰਮਣ, ਵਿਸ਼ਾਲ ਪੁਰੀ, ਚੰਦਨ ਕੌਸ਼ਲ, ਪ੍ਰਤੀਕ ਦੁੱਗਲ, ਮੁਨੀਸ਼ ਰੱਲਹਨ, ਪਰਮਜੀਤ ਸਿੰਘ ਗੰਭੋਵਾਲ ਅਤੇ ਹੋਰ ਹਾਜ਼ਰ ਸ