ਦਸੂਆ,11ਦਸੰਬਰ: ਰੋਟਰੀ ਕਲੱਬ ਦਸੂਹਾ ਗਰੇਟਰ ਵੱਲੋਂ ਸ਼ਹਿਰ ਦੇ ਸਮਾਜਿਕ ਸੰਗਠਨਾਂ ਜਿਨ੍ਹਾਂ ਵਿਚ ਸਪਰਪਣ ਕਲੱਬ ਦਸੂਹਾ ਤੇ ਈ ਸੀ ਸੀ ਕਲੱਬ ਕ੍ਰਿਸ਼ਨਾ ਕਾਲੋਨੀ ਸ਼ਾਮਿਲ ਹੈ, ਨੂੰ ਸਫ਼ਾਈ ਕੰਟੇਨਰ ਭੇਟ ਕੀਤੇ ਗਏ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਰਾਜੀਵ ਕੁੰਦਰਾ, ਸੈਕਟਰੀ ਕੁਮਾਰ ਮੈਣੀ, ਅਸਿਸਟੈਂਟ ਗਵਰਨਰ ਸੰਜੇ ਕੁਮਾਰ ਰੰਜਨ, ਸੁਸ਼ੀਲ ਚੱਢਾ, ਲਲਿਤ ਕੁੰਦਰਾ, ਦਿਨੇਸ਼ ਕੁਮਾਰ, ਦਵਿੰਦਰ ਰੋਜ਼ੀ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸ਼ਰਨਜੀਤ ਅਰੋਡ਼ਾ, ਅਮਨਦੀਪ ਅਰੋੜਾ, ਸੰਜੀਵ ਸ਼ਰਮਾ, ਵਿਕਾਸ ਕੂਲਰ, ਬੀਏ ਤੁੱਲੀ, ਮੁਕੇਸ਼ ਕੁਮਾਰ, ਦਿਨੇਸ਼ ਕੌਸ਼ਲ, ਜਗਦੀਸ਼ ਸੋਹੀ, ਮਿੱਠੀ ਗਿੱਲ, ਗੌਤਮ ਰਿਸ਼ੀ, ਐਸ ਸਹੋਤਾ ਆਦਿ ਮੁੱਖ ਤੌਰ ਤੇ ਸ਼ਾਮਲ ਸਨ।
ਕਲੱਬ ਦੇ ਪ੍ਰਧਾਨ ਰਾਜੀਵ ਕੁੰਦਰਾ, ਸੈਕਟਰੀ ਕੁਮਾਰ ਮੈਣੀ ਤੇ ਸਿਸਟਮ ਗਵਰਨਰ ਸੰਜੇ ਕੁਮਾਰ ਰੰਜਨ ਨੇ ਦੱਸਿਆ ਕਿ ਇਨ੍ਹਾਂ ਸੰਸਥਾਵਾਂ ਦੁਆਰਾ ਸ਼ਹਿਰ ਦੇ ਲੋਕਾਂ ਦੀ ਸੁਵਿਧਾ ਲਈ ਜੋ ਪਾਰਕ ਬਣਾਏ ਗਏ ਹਨ। ਉਨ੍ਹਾਂ ਵਿਚ ਸਵੇਰੇ ਸ਼ਾਮ ਭਾਰੀ ਸੰਖਿਆ ਵਿਚ ਇਲਾਕੇ ਦੇ ਲੋਕ ਸੈਰ ਕਰਨ ਲਈ ਆਉਂਦੇ ਹਨ ਤੇ ਇਨ੍ਹਾਂ ਲੋਕਾਂ ਦੀ ਸੁਵਿਧਾ ਨੂੰ ਮੁੱਖ ਰੱਖ ਕੇ ਇਨ੍ਹਾਂ ਪਾਰਕਾਂ ਦੇ ਆਲੇ ਦੁਆਲੇ ਰੋਟਰੀ ਕਲੱਬ ਗ੍ਰੇਟਰ ਵੱਲੋਂ ਭੇਟ ਕੀਤੇ ਗਏ ਕੰਟੇਨਰ ਰੱਖੇ ਜਾਣਗੇ ਤਾਂ ਕਿ ਲੋਕ ਇਨ੍ਹਾਂ ਦਾ ਇਸਤੇਮਾਲ ਕਰਕੇ  ਗੰਦਗੀ ਅਤੇ ਆਦਿ ਨੂੰ ਇਨ੍ਹਾਂ ਵਿੱਚ ਸੁੱਟ ਸਕਣ। ਇਸ ਮੌਕੇ ਤੇ ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਦੁਆਰਾ ਰੋਟਰੀ ਕਲੱਬ ਗ੍ਰੇਟਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਤੇ ਇਸੇ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਪ੍ਰਗਟ ਕੀਤੀ ਗਈ।

Previous articleपंजाब के माहौल को बिगाडऩे वाले आतंकवादी दिल्ली में गिरफ्तार, हुआ बड़ा खुलासा : रामपाल शर्मा
Next articleनड्डा के काफिले पर हमले की यगदत्त ऐरी ने की निंदा